ਨਵੀਂ ਦਿੱਲੀ: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਕਿਸਾਨਾਂ ਦੇ ਖਾਤੇ ਵਿੱਚ 10ਵੀਂ ਕਿਸ਼ਤ ਜਲਦੀ ਆ ਰਹੀ ਹੈ ਅਤੇ ਉਹ ਵੀ 2000 ਰੁਪਏ ਦੀ ਬਜਾਏ 4000 ਰੁਪਏ। ਹਾਲਾਂਕਿ ਕੇਂਦਰ ਸਰਕਾਰ ਅਤੇ ਅਧਿਕਾਰਤ ਵੈੱਬਸਾਈਟ ਵੱਲੋਂ ਅਜੇ ਤੱਕ ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਇਸ ਬਾਰੇ ਚਰਚਾ ਜ਼ੋਰਾਂ ‘ਤੇ ਹੈ।
ਕੁਝ ਕਿਸਾਨਾਂ ਨੂੰ ਮਿਲੇਗੀ ਦੁੱਗਣੀ ਰਕਮ
ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਅਗਲੀ ਕਿਸ਼ਤ ਵਿੱਚ, ਕੁਝ ਕਿਸਾਨਾਂ ਨੂੰ ਦੋਹਰਾ ਲਾਭ ਮਿਲੇਗਾ ਯਾਨੀ ਉਨ੍ਹਾਂ ਦੇ ਖਾਤੇ ਵਿੱਚ ਦੋ ਕਿਸ਼ਤਾਂ ਦੇ ਪੈਸੇ ਆ ਸਕਦੇ ਹਨ। ਇਹ ਉਹ ਕਿਸਾਨ ਹੋਣਗੇ, ਜਿਨ੍ਹਾਂ ਨੇ ਨੌਵੀਂ ਕਿਸ਼ਤ ਜਾਰੀ ਹੋਣ ਸਮੇਂ ਰਜਿਸਟ੍ਰੇਸ਼ਨ ਕਰਵਾਈ ਸੀ ਪਰ ਅਰਜ਼ੀ ਵਿੱਚ ਗਲਤੀ ਜਾਂ ਕਿਸੇ ਹੋਰ ਕਾਰਨ ਕਰਕੇ ਉਨ੍ਹਾਂ ਦੇ ਖਾਤੇ ਵਿੱਚ ਪੈਸੇ ਨਹੀਂ ਆ ਸਕੇ, ਇਸ ਲਈ ਉਹ 10ਵੀਂ ਕਿਸ਼ਤ ਦੌਰਾਨ ਵੀ ਪਿਛਲੀ ਰਕਮ ਪ੍ਰਾਪਤ ਕਰ ਸਕਦੇ ਹਨ। ਹਾਲਾਂਕਿ ਜੇਕਰ ਪਿਛਲੀ ਗਲਤੀ ਨੂੰ ਅਜੇ ਤੱਕ ਠੀਕ ਨਹੀਂ ਕੀਤਾ ਗਿਆ ਤਾਂ ਤੁਹਾਡੀ 10ਵੀਂ ਕਿਸ਼ਤ ਦੇ ਪੈਸੇ ਵੀ ਫਸ ਸਕਦੇ ਹਨ।
ਲਿਸਟ ‘ਚ ਦੇਖੋ ਆਪਣਾ ਨਾਂ, ਇਸ ਤਰ੍ਹਾਂ ਜਾਣੋ ਖਾਤੇ ‘ਚ ਪੈਸੇ ਆਉਣਗੇ ਜਾਂ ਨਹੀਂ
ਇਸ ਦੇ ਲਈ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਵੈੱਬਸਾਈਟ https://pmkisan.gov.in/ ‘ਤੇ ਜਾਓ।
ਇੱਥੇ ਸੱਜੇ ਪਾਸੇ ਫਾਰਮਰਜ਼ ਕਾਰਨਰ ‘ਤੇ ਕਲਿੱਕ ਕਰੋ।
ਹੁਣ ਲਾਭਪਾਤਰੀਆਂ ਦੀ ਸੂਚੀ ਦੇ ਵਿਕਲਪ ‘ਤੇ ਕਲਿੱਕ ਕਰੋ।
ਇੱਥੇ ਆਪਣਾ ਆਧਾਰ ਨੰਬਰ ਦਰਜ ਕਰੋ ਅਤੇ ਅੱਗੇ ਵਧੋ।
ਹੁਣ ਆਪਣਾ ਰਾਜ, ਜ਼ਿਲ੍ਹਾ, ਉਪ ਜ਼ਿਲ੍ਹਾ, ਬਲਾਕ ਅਤੇ ਪਿੰਡ ਚੁਣੋ।
ਇਸ ਤੋਂ ਬਾਅਦ Get Report ਲਿਖੀ ਜਾਵੇਗੀ, ਉਸ ‘ਤੇ ਕਲਿੱਕ ਕਰੋ।
ਹੁਣ ਲਾਭਪਾਤਰੀਆਂ ਦਾ ਪੂਰਾ ਡੇਟਾ ਤੁਹਾਡੇ ਸਾਹਮਣੇ ਆਵੇਗਾ, ਇਸ ਵਿੱਚ ਤੁਸੀਂ ਆਪਣਾ ਨਾਮ ਚੈੱਕ ਕਰ ਸਕਦੇ ਹੋ।
ਇਸ ਤਰ੍ਹਾਂ ਜਾਂਚ ਕਰੋ ਕਿਸ਼ਤ ਦੀ ਸਥਿਤੀ
ਜੇਕਰ ਤੁਸੀਂ ਆਪਣੀ ਕਿਸ਼ਤ ਦੀ ਸਥਿਤੀ ਦੀ ਜਾਂਚ ਕਰਨਾ ਚਾਹੁੰਦੇ ਹੋ, ਤਾਂ ਵੈੱਬਸਾਈਟ ‘ਤੇ ਫਾਰਮਰਜ਼ ਕਾਰਨਰ ‘ਤੇ ਕਲਿੱਕ ਕਰੋ ਅਤੇ ਫਿਰ ਲਾਭਪਾਤਰੀ ਸਥਿਤੀ ‘ਤੇ ਜਾਓ। ਇਸ ਤੋਂ ਬਾਅਦ ਇੱਕ ਨਵਾਂ ਪੇਜ ਖੁੱਲੇਗਾ। ਹੁਣ ਆਪਣਾ ਆਧਾਰ ਨੰਬਰ ਅਤੇ ਮੋਬਾਈਲ ਨੰਬਰ ਦਰਜ ਕਰੋ। ਇਸ ਤੋਂ ਬਾਅਦ ਤੁਹਾਨੂੰ ਕਿਸ਼ਤ ਦੀ ਸਥਿਤੀ ਦੀ ਰਿਪੋਰਟ ਮਿਲੇਗੀ।
ਇਸ ਕਾਰਨ ਰੁਕ ਸਕਦੇ ਹਨ ਕਿਸ਼ਤ ਦੇ ਪੈਸੇ
ਜੇਕਰ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਲਈ ਰਜਿਸਟਰ ਕਰਦੇ ਸਮੇਂ ਕੋਈ ਗਲਤੀ ਕਰਦੇ ਹੋ, ਤਾਂ ਤੁਸੀਂ ਕਿਸ਼ਤ ਦੇ ਪੈਸੇ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੋਗੇ। ਇਸ ਦੇ ਲਈ, ਆਪਣਾ ਬੈਂਕ ਖਾਤਾ ਨੰਬਰ, ਨਾਮ, IFSC ਕੋਡ ਅਤੇ ਬੈਂਕ ਨਾਲ ਸਬੰਧਤ ਹੋਰ ਜਾਣਕਾਰੀ ਸਹੀ ਤਰ੍ਹਾਂ ਭਰੋ। ਪੀਐੱਮ ਕਿਸਾਨ ਦੀ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਜੇਕਰ ਇਨ੍ਹਾਂ ‘ਚ ਕੋਈ ਗਲਤੀ ਹੁੰਦੀ ਹੈ ਤਾਂ ਕਿਸ਼ਤ ਦੇ ਪੈਸੇ ਖਾਤੇ ‘ਚ ਨਹੀਂ ਆ ਸਕਣਗੇ। ਇਸ ਤੋਂ ਇਲਾਵਾ ਕਿਸੇ ਤਕਨੀਕੀ ਖਰਾਬੀ ਕਾਰਨ ਵੀ ਅਜਿਹਾ ਹੋ ਸਕਦਾ ਹੈ।