ਝਬਾਲ : ਭਾਰਤ-ਪਾਕਿ ਸਰਹੱਦ ਦੇ ਪਿੰਡ ਨੌਸ਼ਹਿਰਾ ਢਾਲਾ ’ਚ ਪਾਕਿਸਤਾਨੀ ਡਰੋਨ ਦਿਖਾਈ ਦੇਣ ਦੀ ਸੂਚਨਾ ਹੈ। ਹਾਲਾਂਕਿ ਡਰੋਨ ਦੀ ਆਮਦ ਦੇ ਚਲਦਿਆਂ ਬੀਐੱਸਐੱਫ ਦੇ ਜਵਾਨਾਂ ਵੱਲੋਂ ਸਵੇਰ ਤੋਂ ਹੀ ਇਲਾਕੇ ਵਿਚ ਤਲਾਸ਼ੀ ਅਭਿਆਨ ਚਲਾਇਆ ਗਿਆ। ਹੁਣ ਤਕ ਕਿਸੇ ਸ਼ੱਕੀ ਵਸਤੂ ਮਿਲਣ ਦੀ ਗੱਲ ਸਾਹਮਣੇ ਨਹੀਂ ਆਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਦੀ ਰਾਤ ਨੂੰ ਨੌਸ਼ਹਿਰਾ ਢਾਲਾ ਪਿੰਡ ਕੋਲ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਨੇ ਗੇਟ ਨੰਬਰ 121 ਦੇ ਕੋਲ ਪਾਕਿਸਤਾਨ ਵੱਲੋਂ ਆਏ ਡਰੋਨ ਦੀ ਹਰਕਤ ਮਹਿਸੂਸ ਕੀਤੀ। ਜਿਸ ਦੇ ਚਲਦਿਆਂ ਦਿਨ ਚੜ੍ਹਦਿਆਂ ਹੀ ਬੀਐੱਸਐੱਫ ਨੇ ਇਲਾਕੇ ਵਿਚ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ। ਇਥੇ ਦੱਸਣਾ ਬਣਦਾ ਹੈ ਕਿ ਤਰਨਤਾਰਨ ਜ਼ਿਲ੍ਹੇ ’ਚ ਲਗਦੀ ਪਾਕਿਸਤਾਨ ਦੀ ਸਰਹੱਦ ਵੱਲੋਂ ਕਈ ਵਾਰ ਡਰੋਨ ਦੀ ਆਮਦ ਹੋ ਚੁੱਕੀ ਹੈ। ਜਿਨ੍ਹਾਂ ਨੂੰ ਬੀਐੱਸਐੱਫ ਵੱਲੋਂ ਗੋਲੀਬਾਰੀ ਕਰਕੇ ਖਦੇੜ ਦਿੱਤਾ ਜਾਂਦਾ ਰਿਹਾ ਹੈ। ਹਾਲਾਂਕਿ ਕੁਝ ਮਹੀਨੇ ਪਹਿਲਾਂ ਡਰੋਨ ਰਾਂਹੀ ਭੇਜੀ ਗਈ 6 ਪੈਕੇਟ ਹੈਰੋਇਨ ਨੌਸ਼ਹਿਰਾ ਢਾਲਾ ਤੋਂ ਕੁਝ ਦੂਰੀ ਤੇ ਹਵੇਲੀਆਂ ਪਿੰਡ ਦੇ ਖੇਤਰ ਵਿਚੋਂ ਬਰਾਮਦ ਹੋ ਚੁੱਕੀ ਹੈ। ਪੰਜਾਬ ਵਿਚੋਂ ਆਏ ਦਿਨ ਮਿਲ ਰਹੇ ਟਿਫਨ ਬੰਬ, ਹੱਥ ਗੋਲ੍ਹੇ ਤੇ ਹੋਰ ਅਸਲ੍ਹੇ ਸਬੰਧੀ ਸ਼ੰਕਾ ਜਿਤਾਈ ਜਾ ਰਹੀ ਹੈ ਕਿ ਇਹ ਸਮੱਗਰੀ ਡਰੋਨ ਰਾਂਹੀ ਤਾਂ ਨਹੀਂ ਭੇਜੀ ਰਹੀ।
Related Posts
ਪੰਜਾਬ ਨੂੰ ਖੇਡ ਨਕਸ਼ੇ ਉਤੇ ਉਭਾਰਨ ਵਿੱਚ ਅਹਿਮ ਰੋਲ ਨਿਭਾਉਣਗੀਆਂ ਨਵੀਆਂ ਖੇਡ ਨਰਸਰੀਆਂ-ਮੀਤ ਹੇਅਰ
ਚੰਡੀਗੜ੍ਹ,-ਪੰਜਾਬ ਨੂੰ ਖੇਡ ਨਕਸ਼ੇ ਉਤੇ ਮੁੜ ਉਭਾਰਨ ਵਿੱਚ ਸੂਬੇ ਵਿੱਚ ਸਥਾਪਤ ਹੋਣ ਜਾ ਰਹੀਆਂ ਨਵੀਆਂ ਖੇਡ ਨਰਸਰੀਆਂ ਅਹਿਮ ਰੋਲ ਨਿਭਾਉਣਗੀਆਂ।…
ਕੋਰੋਨਾ ਦੇ ਨਵੇਂ ਵੇਰੀਐਂਟ ‘ਓਮੀਕ੍ਰਾਨ’ ਤੋਂ ਕੀ ਬਚਾ ਸਕੇਗੀ ਵੈਕਸੀਨ, ਜਾਣੋ ਫਾਈਜ਼ਰ ਤੇ ਬਾਓਐੱਨਟੈੱਕ ਨੇ ਕੀ ਕਿਹਾ
ਵਾਸ਼ਿੰਗਟਨ : ਦੱਖਣੀ ਅਫਰੀਕਾ ‘ਚ ਪਾਏ ਜਾਣ ਵਾਲੇ ਕੋਰੋਨਾ ਵਾਇਰਸ ਦੇ ਨਵੇਂ ਰੂਪ ‘ਓਮੀਕ੍ਰਾਨ’ ਦੇ ਸਾਹਮਣੇ ਆਉਣ ਤੋਂ ਬਾਅਦ ਦੁਨੀਆ ‘ਚ…
ਪਿੰਡ ਬਰਨ ਦੀ ਪੰਚਾਇਤ ਨੇ ਨਗਰ ਨਿਵਾਸੀਆਂ ਦਾ ਕੀਤਾ ਧੰਨਵਾਦ
ਭਾਈਚਾਰਕ ਸਾਂਝ ਅਤੇ ਸਮੁੱਚੇ ਪਿੰਡ ਦਾ ਵਿਕਾਸ ਕਰਾਂਗੀ: ਸਰਪੰਚ ਕੁਲਦੀਪ ਕੌਰ ਸਰਦੂਲਗੜ 20 ਅਕਤੂਬਰ ਗੁਰਜੰਟ ਸਿੰਘ ਪਿੰਡ ਬਰਨ ਦੀ ਕੁਲਦੀਪ…