ਨਵੀਂ ਦਿੱਲੀ: ਬਿੱਗ ਬੌਸ 15 ਵਿਚ ਵਿਸ਼ਾਲ ਕੋਟਿਆਨ ਤੇ ਤੇਜਸਵੀ ਪ੍ਰਕਾਸ਼ ਵਿਚਕਾਰ ਚੰਗੀ ਦੋਸਤੀ ਦੇਖਣ ਨੂੰ ਮਿਲ ਰਹੀ ਹੈ ਪਰ ਹਾਲ ਹੀ ਵਿਚ ਤੇਜਸਵੀ ਨੇ ਇਕ ਸ਼ਬਦ ਨੂੰ ਲੈ ਕੇ ਆਪਣੇ ਦੋਸਤ ‘ਤੇ ਹਮਲਾ ਬੋਲ ਦਿੱਤਾ। ਇੰਨਾ ਹੀ ਨਹੀਂ ਉਸ ਨੇ ਉਸ ਸ਼ਬਦ ‘ਤੇ ਇਤਰਾਜ਼ ਜਤਾਉਂਦੇ ਹੋਏ ਕਰਨ ਕੁੰਦਰਾ ‘ਤੇ ਵੀ ਚੁਟਕੀ ਲੈਂਦਿਆਂ ਚਿਤਾਵਨੀ ਦਿੱਤੀ ਕਿ ਉਹ ਕਦੇ ਵੀ ਉਸ ਲਈ ਜਾਂ ਕਿਸੇ ਲੜਕੀ ਲਈ ਇਹ ਸ਼ਬਦ ਨਾ ਵਰਤਣ। ਉਹ ਸ਼ਬਦ ਸੀ ‘ਮਾਲ’ ਜੋ ਵਿਸ਼ਾਲ ਨੇ ਸ਼ਮਿਤਾ ਸ਼ੈੱਟੀ ਲਈ ਵਰਤਿਆ ਤੇ ਤੇਜਸਵੀ ਨੇ ਇਸ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਤੇ ਵਿਸ਼ਾਲ ਨੇ ਕਿਹਾ ਕਿ ਉਹ ਮਾਲ ਤਾਂ ਉਹ ਨੇਹਾ ਤੇ ਉਸ ਨੂੰ ਵੀ ਬੋਲਦਾ ਹੈ।ਦਰਅਸਲ ਹਾਲ ਹੀ ਵਿਚ ਬੀਬੀ ਹਾਊਸ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਵਿਸ਼ਾਲ ਦੇ ਮਾਲ ਬੋਲਣ ਦਾ ਮੁੱਦਾ ਉੱਠਿਆ ਸੀ। ਪ੍ਰੈੱਸ ਕਾਨਫਰੰਸ ਤੋਂ ਬਾਅਦ ਵਿਸ਼ਾਲ ਨੇ ਮਾਲ ਸ਼ਬਦ ਨੂੰ ਲੇ ਕੇ ਆਪਣੀ ਸਫਾਈ ਵੀ ਦਿੱਤੀ ਕਿ ਮਾਲ ਬੋਲਣ ਨੂੰ ਲਾ ਕੇ ਉਨ੍ਹਾਂ ਦਾ ਗਲਤ ਮਤਲਬ ਨਹੀਂ ਸੀ। ਮਾਲ ਗਲਤ ਸ਼ਬਦ ਨਹੀਂ ਹੈ। ਇਸ ਬਾਰੇ ਵਿਚ ਹਾਲ ਵਿਚ ਵਿਸ਼ਾਲ ਤੇ ਤੇਸਸਵੀ ਦੇ ਵਿਚਕਾਰ ਇਕ ਵਾਰ ਫਿਰ ਤੋਂ ਗੱਲਬਾਤ ਹੋਈ, ਇਸ ਦੌਰਾਨ ਉੱਥੇ ਕਰਨ ਕੁੰਦਰਾ ਵੀ ਮੌਜੂਦ ਸੀ। ਵਿਸ਼ਾਲ ਨੇ ਕਿਹਾ ਮਾਲ ਗਲਤ ਸ਼ਬਦ ਨਹੀਂ ਹੈ ਉਹ ਕਦੇ-ਕਦੇ ਨੇਹਾ ਤੇ ਉਨ੍ਹਾਂ ਦੇ (ਤੇਜਸਵੀ) ਲਈ ਵੀ ਇਹ ਬੋਲ ਦਿੰਦੇ ਹਨ। ਵਿਸ਼ਾਲ ਦੀ ਗੱਲ ਸੁਣ ਕੇ ਕਰਨ ਮਜ਼ਾਕ ਵਿਚ ਕਹਿੰਦੇ ਹਨ ਕਿ ਤੇਜਸਵੀ ਉਨ੍ਹਾਂ ਦੀ ਮਾਲ ਹੈ ਵਿਸ਼ਾਲ ਉਨ੍ਹਾਂ ਨੂੰ ਆਪਣਾ ਨਾ ਕਹਿਣ
ਵਿਸ਼ਾਲ ਤੇ ਕਰਨ ਦੀ ਗੱਲ ਸੁਣ ਕੇ ਤੇਜਸਵੀ ਨਾਰਾਜ਼ ਹੋ ਜਾਂਦੀ ਹੈ ਤੇ ਵਿਸ਼ਾਲ ਨੂੰ ਕਹਿੰਦੀ ਹੈ ਕਿ ‘ਤੁਸੀਂ ਮੈਨੂੰ ਮਾਲ ਨਹੀਂ ਕਹਿ ਸਕਦੇ ਸਹੀ ਸ਼ਬਦ ਨਹੀਂ ਹੈ। ਤੁਸੀਂ ਕਿਸੇ ਲੜਕੀ ਲਈ ਅਜਿਹਾ ਨਹੀਂ ਬੋਲ ਸਕਦੇ, ਇਹ ਗੱਲ ਇਤਰਾਜ਼ਯੋਗ ਸ਼ਬਦ ਹੈ। ਮੈਂ ਤੁਹਾਨੂੰ ਦੋਵਾਂ ਨੂੰ ਬਹੁਤ ਪਿਆਰ ਨਾਲ ਕਹਿ ਰਹੀ ਹਾਂ ਕਿ ਇਹ ਸ਼ਬਦ ਨਾ ਬੋਲੋ, ਨਹੀਂ ਤਾਂ ਮੈਨੂੰ ਕੁਝ ਪਲ ਵੀ ਨਹੀਂ ਲੱਗਣਗੇ ਆਪਣਾ ਆਪ ਖੋਹਣ ਵਿਚ, ਇਸ ‘ਤੇ ਕੋਈ ਸਫਾਈ ਨਾ ਦਿਓ।’ ਤੇਜਸਵੀ ਦੀ ਗਲ ਸੁਣ ਕੇ ਵਿਸ਼ਾਲ ਫਿਰ ਤੋਂ ਆਪਣੀ ਸਫਾਈ ਦਿੰਦੇ ਹਨ ਤੇ ਕਹਿੰਦੇ ਹਨ ‘ਅਜਿਹਾ ਤਾਂ ਉਹ ਗਾਣਾ ਵੀ ਹੈ ਤੂੰ ਚੀਜ਼ ਬੜੀ ਹੈ ਮਸਤ-ਮਸਤ।’ ਜਿਸ ‘ਤੇ ਤੇਜਸਵੀ ਜਵਾਬ ਦਿੰਦੀ ਹੈ ‘ਉਹ ਜ਼ਮਾਨੇ ਗਏ ਜਦੋਂ ਅਜਿਹੇ ਗੀਤ ਬਣਦੇ ਸੀ ਹੁਣ ਤੁਸੀਂ ਮੈਨੂੰ ਮਾਲ ਨਹੀਂ ਕਹਿ ਸਕਦੇ। ਤੁਸੀਂ ਦੋਵੇਂ ਮੇਰੇ ਦੋਸ ਹੋ ਇਸ ਲਈ ਮੈਂ ਤੁਹਾਨੂੰ ਪਿਆਰ ਨਾਲ ਸਮਝਾ ਰਹੀ ਹੈ ਪਲੀਜ਼ ਇਹ ਗੱਲ ਇੱਥੇ ਹੀ ਬੰਦ ਕਰ ਦਿਓ।’