ਕਾਂਗਰਸ ਪਾਰਟੀ ਵੱਲੋਂ ਕੀਤੀ ਗਈ ਅਹੁਦਿਆਂ ਦੀ ਵੰਡ

ਨਛੱਤਰ ਸਿੰਘ ਨੂੰ ਕਾਂਗਰਸ ਸੇਵਾ ਦਲ ਬਲਾਕ ਪ੍ਰਧਾਨ ਬਣੇ

ਬਰਨਾਲਾ /31 ਮਾਰਚ/ ਕਰਨਪ੍ਰੀਤ ਕਰਨ /ਹਲਕਾ ਮਹਿਲ ਕਲਾਂ ਦੇ ਪ੍ਰਮੁੱਖ ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਤਿਕਾਰਯੋਗ ਐਮਐਲਏ ਅਤੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਨਿਯੁਕਤੀ ਪੱਤਰ ਵੰਡੇ ਗਏ ਅਤੇ ਨਛੱਤਰ ਸਿੰਘ ਨੂੰ ਕਾਂਗਰਸ ਸੇਵਾ ਦਲ ਦੇ ਵਿੱਚ ਬਲਾਕ ਪ੍ਰਧਾਨ ਬਰਨਾਲਾ ਦਾ ਲਗਾਇਆ ਗਿਆ ਸਤਿਕਾਰਯੋਗ ਭੈਣ ਕਿਰਨ ਕੌਰ ਨੂੰ ਵਾਈਸ ਪ੍ਰਧਾਨ ਲਗਾਇਆ ਗਿਆ ਅਤੇ ਇਸ ਨਿਯੁਕਤੀ ਤੇ ਮੌਕੇ ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਗੋਗੀ ਸਿੰਘ ਜਥੇਦਾਰ ਕਰਮਜੀਤ ਸਿੰਘ ਬਿੱਲੂ,ਚੇਅਰਮੈਨ ਐਸ ਸੀ ਸੈੱਲ ਜਸਮੇਲ ਸਿੰਘ ਡੈਰੀ ਵਾਲਾ,ਸਾਬਕਾ ਜਿਲਾ ਪ੍ਰਧਾਨ ਗੁਰਪ੍ਰੀਤ ਲੱਕੀ ਪੱਖੋਂ ਦਰਸ਼ਨ ਸੇਖਾ ਸਰਜੀਤ ਸਿੰਘ ਸਮੁੱਚੇ ਸੀਨੀਅਰ ਕਾਂਗਰਸੀ ਵਰਕਰ ਹਾਜ਼ਰ ਸਨ ਤੇ ਦਾਸ ਵੱਲੋਂ ਜਿਲਾ ਪ੍ਰਧਾਨ ਅਤੇ ਮੌਜੂਦਾ ਐਮਐਲਏ ਦਲਦੀਪ ਸਿੰਘ ਕਾਲਾ ਢਿੱਲੋ ਜੋ ਕਿ ਵਿਧਾਨ ਸਭਾ ਦਾ ਸੈਸ਼ਨ ਹੋਣ ਚੱਲਦਾ ਹੋਣ ਕਾਰਨ ਦਾਸ ਦੀ ਡਿਊਟੀ ਲਗਾਈ ਗਈ ਸੀ ਅਤੇ ਦਾਸ ਨੇ ਜ਼ਿਲ੍ਹਾ ਪ੍ਰਧਾਨ ਅਤੇ ਮੌਜੂਦਾ ਐਮਐਲਏ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਤਰਫੋਂ ਹਾਜਰੀ ਲਵਾਈ।