ਨਸਿਆਂ ਨੂੰ ਛੱਡ ਕਿ ਖੇਡਾਂ ਵੱਲ ਧਿਆਨ ਦੇਣ ਨੋਜਵਾਨਾਂ ਪੀੜੀ-ਹਰਵਿੰਦਰ ਸਿੰਘ ਫੋਜੀ ਨੰਗਲ ਦਿਆਲ ਸਿੰਘ
ਜੰਡਿਆਲਾ ਗੁਰੂ 30 ਮਾਰਚ ਮਲਕੀਤ ਸਿੰਘ ਚੀਦਾ ਹਲਕਾ ਜੰਡਿਆਲਾ ਗੁਰੂ ਦੇ ਅਧੀਨ ਪੈਦਾ ਪਿੰਡ ਵਡਾਲਾ ਜੋਹਲ ਦੀ ਗਰਾਉਂਡ ਵਿਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਸਰਬ ਸਾਂਝੀ ਸੇਵਾ ਸੁਸਾਇਟੀ (ਪੰਜਾਬ ) ਵੱਲੋ ਦੀ ਅਗਵਾਈ ਹੇਠ ਵਡਾਲਾ ਜੋਹਲ ਦੀ ਗਰਾਉਂਡ ਵਿੱਚ ਆਰਮੀ ਅਤੇ ਪੁਲਿਸ ਦੀ ਭਰਤੀ ਹੋਣ ਲਈ ਫੀਜੀਕਲ ਟ੍ਰੇਨਿੰਗ ਕੈਪ ਲਾਇਆ ਗਿਆ ਅਤੇ ਲੜਕੀਆਂ ਤੇ ਲੜਕਿਆਂ ਨੂੰ ਵੱਖ ਵੱਖ ਗੈਮਾਂ ਦੋੜਾਂ ਕਰਵਾਈਆ ਗਈਆਂ ਅਤੇ ਭਰਤੀ ਹੋਣ ਦੇ ਨਿਯਮਾਂ ਜਾਣੂ ਕਰਵਾਇਆ ਇਸ ਮੋਕੇ, ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਏ ਹਰਵਿੰਦਰ ਸਿੰਘ ਫੋਜੀ ਪਿੰਡ ਨੰਗਲ ਦਿਆਲ ਸਿੰਘ ਨੇ ਕਿਹਾ ਸਾਡੇ ਪੰਜਾਬ ਵਿੱਚ ਛੇਵਾਂ ਦਰਿਆ ਨਸਿਆਂ ਚੱਲ ਰਿਹਾ ਹੈ, ਜੋ ਪੜ੍ਹੇ ਲਿਖੇ ਨਾ ਨੋਕਰੀਆ ਮਿਲਣ ਤੇ ਸੇ਼ਰਆਮ ਕੁੜੀਆਂ ਮੰਡੇ ਕਰ ਰਹੇ ਨੇ, ਮੈ ਸਮੂਹ ਪਿੰਡਾਂ ਦੀਆਂ ਕੁੜੀਆਂ ਤੇ ਮੁੰਡਿਆ ਅਪੀਲ ਕਰਦਾ ਹਾਂ ਕਿ ਨਸਿਆਂ ਨੂੰ ਵਾਹਿਗੁਰੂ ਵੱਲ ਅਤੇ ਖੇਡਾਂ ਵੱਲ ਧਿਆਨ ਦਿਉ ਅਤੇ ਆਪਣੇ ਪਿੰਡ ਦਾ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰੋ ਅਤੇ ਹਰਵਿੰਦਰ ਸਿੰਘ ਫੋਜੀ ਨੇ ਕਿਹਾ ਕਿ ਜਿਹੜਾ ਬੱਚਾ ਆਪਣੇ ਤਨੋਂ ਮਨੋ ਹੋ ਕਿ ਮਿਹਨਤ ਕਰੇਗਾਂ ਉਹ ਟ੍ਰੇਨਿੰਗ ਕਰੇਗਾ ਉਹ ਕਾਮਯਾਬ ਹੋ ਕਿ ਭਰਤੀ ਹੋਵੇਗਾ,ਇਸ ਮੋਕੇ, ਤੇ ਨਾਲ ਸਾਬਕਾ ਸਰਪੰਚ ਹਰਜੀਤ ਸਿੰਘ ਵਡਾਲਾ ਜੌਹਲ ਜਥੇਦਾਰ ਕਰਤਾਰ ਸਿੰਘ ਹੋਰ ਆਦਿ ਹਾਜਰ ਸਨ.