ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਪਿਛਲੇ ਦਸ ਸਾਲਾਂ ਤੋਂ ਲੋੜਵੰਦ ਵਿਧਵਾ ਅਤੇ ਅੰਗਹੀਣ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ, ਪੜ੍ਹਦੇ ਬੱਚਿਆਂ ਨੂੰ ਪੜ੍ਹਾਈ ਖ਼ਰਚ ਅਤੇ ਮੈਡੀਕਲ ਸਹੂਲਤ ਦਿੱਤੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਕਿ ਸੰਸਥਾ ਵਲੋਂ ਬਹੁਤ ਹੀ ਲੋੜਵੰਦ ਪਰਿਵਾਰਾਂ ਦੀ ਪਛਾਣ ਕਰਕੇ ਉਹਨਾਂ ਨੂੰ ਮਹੀਨਾਵਾਰ ਰਾਸ਼ਨ, ਉਹਨਾਂ ਦੇ ਪੜ੍ਹਦੇ ਬੱਚਿਆਂ ਲਈ ਕਾਪੀਆਂ ਅਤੇ ਸਟੇਸ਼ਨਰੀ, ਬੱਚੀਆਂ ਦਾ ਵਿਆਹ ਅਤੇ ਇਲਾਜ਼ ਮੱਦਦ ਕੀਤੀ ਜਾਂਦੀ ਹੈ। ਹਰ ਸਾਲ ਅਪ੍ਰੈਲ ਵਿੱਚ ਨਵੇਂ ਕਾਰਡ ਬਣਾ ਦਿੱਤੇ ਜਾਂਦੇ ਹਨ। ਪਰਿਵਾਰ ਫਿਕਸ ਦੁਕਾਨ ਤੇ ਜਾ ਕੇ ਤਹਿ ਕੀਤਾ ਰਾਸ਼ਨ ਅਤੇ ਸਟੇਸ਼ਨਰੀ ਲੈਂਦੇ ਰਹਿੰਦੇ ਹਨ। ਉਹਨਾਂ ਕਿਹਾ ਕਿ ਇੱਕ ਅਪ੍ਰੈਲ ਨੂੰ ਸਵੇਰੇ 8 ਤੋਂ 9 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਅਰਦਾਸ ਕਰਕੇ ਇਹ ਮਹਾਨ ਭਲਾਈ ਕਾਰਜ਼ ਸ਼ੁਰੂ ਕੀਤਾ ਜਾਵੇਗਾ। ਸੰਸਥਾ ਵਲੋਂ ਬੇਨਤੀ ਹੈ ਕਿ ਜਿਨ੍ਹਾਂ ਪਰਿਵਾਰਾਂ ਦਾ ਰਾਸ਼ਨ ਲੱਗਾ ਹੋਇਆ ਹੈ ਉਹ ਪਰਿਵਾਰ 1 ਅਪ੍ਰੈਲ ਤੋਂ ਅਪਣੇ ਕਾਰਡ ਰਿਨਿਉ ਕਰਵਾ ਸਕਦੇ ਹਨ। ਨਵੇਂ ਕਾਰਡ 15 ਅਪ੍ਰੈਲ ਤੋਂ ਬਾਅਦ ਬਣਾਏ ਜਾਣਗੇ। ਇਸ ਮੌਕੇ ਸੰਸਥਾ ਦੇ ਸਾਰੇ ਮੈਂਬਰਾਂ ਅਤੇ ਦਾਨੀ ਸੱਜਣਾਂ ਨੂੰ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ।
ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ 200 ਤੋਂ ਵੱਧ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਲਈ ਕਾਰਡਾਂ ਦੀ ਵੰਡ 1 ਅਪ੍ਰੈਲ ਤੋਂ – ਮਾਸਟਰ ਕੁਲਵੰਤ ਸਿੰਘ।
