ਸ਼ਾਹਕੋਟ 29 ਮਾਰਚ ( ਨਿਊਜ਼ ਸਰਵਿਸ) :- ਜੈ ਜੋਗੀ ਪ੍ਰੋਡਕਸ਼ਨ ਅਤੇ ਬੱਗੀ ਹੇਅਰ ਦੀ ਪੇਸ਼ਕਸ਼ ਪੰਜਾਬੀ ਲੋਕ ਗਾਇਕ ਲਖਵੀਰ ਵਾਲੀਆ ਦੀ ਸੁਰੀਲੀ ਆਵਾਜ਼ ਵਿੱਚ ਸਿੱਧ ਜੋਗੀ ਬਾਬਾ ਬਾਲਕ ਨਾਥ ਜੀ ਦਾ ਭਜਨ ” ਆਜਾ ਪੌਣਾਹਾਰੀਆ” ਰਿਲੀਜ਼ ਕੀਤਾ ਗਿਆ ਪ੍ਰੈਸ ਨਾਲ ਗੱਲਬਾਤ ਕਰਦਿਆਂ ਪੰਜਾਬੀ ਲੋਕ ਗਾਇਕ ਲਖਵੀਰ ਵਾਲੀਆ ਨੇ ਦੱਸਿਆ ਕਿ ਬਾਬਾ ਬਾਲਕ ਨਾਥ ਜੀ ਦਾ ਬਹੁਤ ਹੀ ਪਿਆਰਾ ਭਜਨ ਹੈ ਆਜਾ ਪੌਣਾਹਾਰੀਆ ਜੋ ਜੈ ਜੋਗੀ ਪ੍ਰੋਡਕਸ਼ਨ ਅਤੇ ਬੱਗੀ ਹੇਅਰ ਵੱਲੋਂ ਰਿਲੀਜ਼ ਕੀਤਾ ਗਿਆ ਅਤੇ ਉਨਾਂ ਇਹ ਵੀ ਦੱਸਿਆ ਕਿ ਮੇਰੇ ਉਸਤਾਦ ਇੰਟਰਨੈਸ਼ਨਲ ਸੂਫੀ ਗਾਇਕ ਸੁਲਤਾਨ ਅਖਤਰ ਜੀ ਦੇ ਅਸ਼ੀਰਵਾਦ ਨਾਲ ਇਹ ਭਜਨ ਆਪ ਜੀ ਦੇ ਸਨਮੁੱਖ ਕੀਤੇ ਹਨ ਅਤੇ ਇਸ ਭਜਨ ਦੇ ਬੋਲ ਪੰਜਾਬੀ ਗੀਤਕਾਰ ਬਲਵੀਰ ਬਿੱਲੀ ਚਾਓ ਨੇ ਕਲਮਬੰਦ ਕੀਤੇ ਹਨ ਅਤੇ ਇਸ ਭਜਨ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਰਵਿੰਦਰ ਮਾਲੜੀ ਜੀ ਨੇ ਬਹੁਤ ਹੀ ਬਰੀਕੀ ਨਾਲ ਤਿਆਰ ਕੀਤਾ ਹੈ ਅਤੇ ਮੀਤ ਫਿਲਮ ਪ੍ਰੋਡਕਸ਼ਨ ਵੱਲੋਂ ਵੀਡੀਓ ਕੀਤੀ ਗਈ ਪੋਸਟਰ ਡਿਜ਼ਾਇਨਿੰਗ ਅਤੇ ਵੀਡੀਓ ਐਡੀਟਿੰਗ ਤੇਜੀ ਮਹਿਮੂਦਪੁਰੀ ਬੜੀ ਮਿਹਨਤ ਨਾਲ ਤਿਆਰ ਕੀਤੀ ਹੈ ਅਤੇ ਉਨਾਂ ਇਹ ਵੀ ਦੱਸਿਆ ਕਿ ਪਹਿਲਾਂ ਦੀ ਤਰ੍ਹਾਂ ਆਪ ਜੀ ਦੇ ਰੂਬਰੂ ਕੀਤੇ ਭਜਨ “ਸੁਪਨਾ ਜੋਗੀ ਦਾ” ਨੂੰ ਬਾਬਾ ਜੀ ਦੀਆਂ ਸੰਗਤਾਂ ਨੇ ਬਹੁਤ ਪਿਆਰ ਬਖਸ਼ਿਆ ਉਮੀਦ ਹੈ ਇਸ ਭਜਨ ਨੂੰ ਵੀ ਉਸੇ ਤਰ੍ਹਾਂ ਪਿਆਰ ਮਿਲੇਗਾ
ਜੈ ਜੋਗੀ ਪ੍ਰੋਡਕਸ਼ਨ ਦੀ ਪੇਸ਼ਕਸ਼ “ਆਜਾ ਪੌਣਾਹਾਰੀਆ” ਹੋਇਆ ਰਿਲੀਜ
