ਵਰਖਾ ਫੁੱਲਾਂ ਦੀ ਭਜਨ ਨੂੰ ਮਿਲ ਰਿਹਾ ਭਰਵਾ ਹੁੰਗਾਰਾ 

ਸ਼ਾਹਕੋਟ 29 ਮਾਰਚ (ਲਖਵੀਰ ਵਾਲੀਆ) :- ਐਸ ਏ ਜੀ ਰਿਕਾਰਡਸ ਦੀ ਪੇਸ਼ਕਸ਼ ਇੰਟਰਨੈਸ਼ਨਲ ਸੂਫੀ ਗਾਇਕ ਸੁਲਤਾਨ ਅਖਤਰ ( ਯੂ ਐਸ ਏ ) ਅਤੇ ਹਰਜੀਤ ਜੀਤੀ ਦੀ ਸੁਰੀਲੀ ਆਵਾਜ਼ ਵਿੱਚ ਮਾਤਾ ਰਾਣੀ ਦਾ ਭਜਨ ” ਵਰਖਾ ਫੁੱਲਾਂ ਦੀ ” ਕੁਝ ਦਿਨ ਪਹਿਲਾਂ ਰਿਲੀਜ਼ ਕੀਤਾ ਗਿਆ ਸੀ ਜਿਸ ਨੂੰ ਮਾਤਾ ਰਾਣੀ ਦੇ ਭਗਤਾਂ ਵੱਲੋਂ ਬਹੁਤ ਹੀ ਪਿਆਰ ਮਿਲ ਰਿਹਾ ਹੈ ਅਤੇ ਇਸ ਭਜਨ ਦੇ ਬੋਲ ਸੁਲਤਾਨ ਅਖਤਰ ਜੀ ਨੇ ਖੁਦ ਲਿਖੇ ਹਨ ਅਤੇ ਇਸ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਰਵਿੰਦਰ ਮਾਲੜੀ ਜੀ ਨੇ ਤਿਆਰ ਕੀਤਾ ਅਤੇ ਇਸ ਭਜਨ ਦੀ ਵੀਡੀਓ ਡਾਇਰੈਕਟ ਲਖਵੀਰ ਵਾਲੀਆ ਨੇ ਕੀਤੀ ਹੈ ਕੈਮਰਾ ਅਤੇ ਵੀਡੀਓ ਐਡੀਟਿੰਗ ਤੇਜ਼ੀ ਮਹਿਮੂਦਪੁਰੀ ਨੇ ਕੀਤੀ ਅਤੇ ਇਸ ਦੇ ਪੋਸਟਰ ਦੀ ਡਿਜ਼ਾਇਨਿੰਗ ਗੁਰਪ੍ਰੀਤ ਸੰਧੂ ਵੱਲੋਂ ਕੀਤੀ ਗਈ ਹੈ ਅਤੇ ਸਪੈਸ਼ਲ ਧੰਨਵਾਦ ਨਿਰਵੈਲ ਮਾਲੂਪੁਰੀ, ਗਿੱਲ ਫੈਮਿਲੀ ਅਤੇ ਮਾਤਾ ਰਾਣੀ ਦੇ ਭਗਤਾਂ ਦਾ ਰਿਹਾ