ਦੇਸ ਦੇ ਰਾਸਟਰਪਤੀ ਤੇ ਪੰਜਾਬ ਦੇ ਗਵਰਨਰ ਨੂੰ ਭੇਜਿਆ ਮੈਮੋਰੰਡਮ
ਮਾਨਸਾ 28 ਮਾਰਚ ਗੁਰਜੰਟ ਸਿੰਘ ਸ਼ੀਂਹ ਮੀਟਿੰਗਾ ਵਿੱਚ ਸੱਦ ਕੇ ਕਿਸਾਨ ਲੀਡਰਾ ਨੂੰ ਗ੍ਰਿਫਤਾਰ ਕਰਨ ਤੇ ਸੰਭੂ ਤੇ ਖਨੋਰੀ ਬਾਰਡਰਾ ਤੇ ਸਾਂਤਮਈ ਬੈਠੇ ਕਿਸਾਨਾ ਤੇ ਤਸਦੱਦ ਕਰਨ , ਸਮਾਨ ਖੁਰਦਬੁਰਦ ਕਰਨ ਤੇ ਉਨ੍ਹਾ ਨੂੰ ਚੁੱਕ ਕੇ ਜੇਲ੍ਹਾ ਵਿੱਚ ਛੁੱਟਣ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਅਗਵਾਈ ਹਜਾਰਾ ਕਿਸਾਨਾ ਨੇ ਇਕੱਠੇ ਹੋ ਕੇ ਡਿਪਟੀ ਕਮਿਸਨਰ ਮਾਨਸਾ ਦੇ ਦਫਤਰ ਦਾ ਘਿਰਾਓ ਕੀਤਾ ਤੇ ਦੇਸ ਦੇ ਰਾਸਟਰਪਤੀ ਤੇ ਪੰਜਾਬ ਦੇ ਗਵਰਨਰ ਦੇ ਨਾਮ ਤੇ ਮੈਮੋਰੰਡਮ ਭੇਜਿਆ । ਇਸ ਮੌਕੇ ਤੇ ਸੰਬੋਧਨ ਕਰਦਿਆ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਰੂਲਦੂ ਸਿੰਘ ਮਾਨਸਾ , ਰਾਮ ਸਿੰਘ ਭੈਣੀਬਾਘਾ , ਬਲਦੇਵ ਸਿੰਘ ਨਿਹਾਲਗੜ੍ਹ , ਮਲੂਕ ਸਿੰਘ ਹੀਰਕੇ , ਮਹਿੰਦਰ ਸਿੰਘ ਭੈਣੀਬਾਘਾ, ਭਜਨ ਸਿੰਘ ਘੁੰਮਣ, ਲਾਲ ਚੰਦ ਸਰਦੂਲਗੜ੍ਹ, ਜਸਵੀਰ ਸਿੰਘ ਅਕਲੀਆ , ਕੁਲਦੀਪ ਸਿੰਘ ਚੱਕ ਭਾਈਕੇ , ਦਰਸਨ ਸਿੰਘ ਜਟਾਣਾ , ਗੁਰਚਰਨ ਸਿੰਘ ਭੀਖੀ , ਹਰਚਰਨ ਸਿੰਘ, ਦਿਲਬਾਗ ਸਿੰਘ ਗੱਗੀ , ਜਗਦੇਵ ਸਿੰਘ ਭੈਣੀਬਾਘਾ, ਸੱਤਪਾਲ ਰਿਸ਼ੀ , ਐਡਵੋਕੇਟ ਕੁਲਵਿੰਦਰ ਸਿੰਘ ਉੱਡਤ, ਕ੍ਰਿਸਨ ਚੋਹਾਨ , ਕੁਲਵੰਤ ਸਿੰਘ ਕਿਸ਼ਨਗੜ੍ਹ , ਪਰਸ਼ੋਤਮ ਸਿੰਘ ਗਿੱਲ ਤੇ ਅਮਰੀਕ ਸਿੰਘ ਫਫੜੇ ਨੇ ਕਿਹਾ ਕਿ ਸਮੇ ਦੇ ਹਾਕਮ ਕਿਸੇ ਤਰ੍ਹਾ ਦੇ ਭੁਲੇਖੇ ਵਿੱਚ ਨਾ ਰਹਿਣ ਕਿ ਲਹਿਰਾ ਕਦੇ ਜਬਰ ਤੇ ਜੁਲਮ ਨਾਲ ਖਤਮ ਨਹੀ ਹੋਇਆ ਕਰਦੀਆਂ , ਸਗੋ ਹੋਰ ਪ੍ਰਚੰਡ ਰੂਪ ਧਾਰਨ ਕਰਦੀਆ ਹਨ ।
ਆਗੂਆ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੀ ਅਗਵਾਈ ਵਾਲੀ ਦੇਸ ਦੀ ਮੋਦੀ ਹਕੂਮਤ ਤੇ ਪੰਜਾਬ ਦੀ ਮਾਨ ਸਰਕਾਰ ਦੇ ਹਰ ਜਬਰ ਦਾ ਮੁਕਾਬਲਾ ਏਕੇ ਤੇ ਸੰਘਰਸ ਦੇ ਰਾਹੀ ਦਿੱਤਾ ਜਾਵੇਗਾ ਤੇ ਦੇਸ਼ ਦੇ ਸੰਵਿਧਾਨ , ਭਾਈਚਾਰਕ ਸਦਭਾਵਨਾ, ਜਮੀਨਾ , ਖੇਤੀਬਾੜੀ ਤੇ ਰੁਜ਼ਗਾਰ ਨੁੰ ਬਚਾਇਆ ਜਾਵੇਗਾ ।
ਆਗੂਆ ਨੇ ਕਿਹਾ ਕਿ ਦੇਸ਼ ਦੀ ਮੋਦੀ ਹਕੂਮਤ ਦੇ ਇਸਾਰੇ ਤੇ ਕਿਸਾਨ ਲਹਿਰ ਨੂੰ ਕੁਚਲਣ ਦੇ ਯਤਨ ਕਰਨੇ ਬਹੁਤ ਮਹਿੰਗੇ ਪੈਣਗੇ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਜਸਵੀਰ ਕੌਰ ਨੱਤ , ਰੂਪ ਸਿੰਘ ਢਿੱਲੋ , ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਰਣਜੀਤ ਕੌਰ ਬਰੇਟਾ , ਜੋਗਿਦਰ ਸਿੰਘ ਦਿਆਲਪੁਰਾ, ਜਗਸੀਰ ਸਿੰਘ ਜਵਾਹਰਕੇ , ਬਲਵਿੰਦਰ ਸਿੰਘ ਖਿਆਲਾ , ਇਕਬਾਲ ਮਾਨਸਾ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ।