ਸ਼੍ਰੀ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜੀਏਟ ਵਿਦਿਆਰਥਣਾਂ ਨੇ ਮੇਹਦੀਆਣਾ ਮੱਥਾ ਟੇਕਿਆ

ਬਰਨਾਲਾ,28,ਮਾਰਚ,/- ਕਰਨਪ੍ਰੀਤ ਕਰਨ/- ਸ਼੍ਰੀ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜੀਏਟ ਸੀਨੀਅਰ ਸੈਕੈਂਡਰੀ ਸਕੂਲ ਬਰਨਾਲਾ ਵਿਖੇ ਯੁਵਕ ਸੇਵਾਵਾਂ ਦੇ ਸਹਾਇਕ ਡਾਇਰੈਕਟਰ ਸ੍ਰੀ ਅਰੁਣ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਡਾਕਟਰ ਸ੍ਰੀਮਤੀ ਨੀਲਮ ਸ਼ਰਮਾ ਦੀ ਅਗਵਾਈ ਵਿੱਚ ਐਨਐਸਐਸ ਵਿਭਾਗ ਵੱਲੋਂ ਸੱਤ ਰੋਜ਼ਾ ਐਨਐਸਐਸ ਵਲੰਟੀਅਰਾਂ ਨੂੰ ਮਹਿਤੇਆਣਾ ਸਾਹਿਬ ਲਜਾਇਆ ਗਿਆ

 ਪ੍ਰਿੰਸੀਪਲ ਡਾਕਟਰ ਸ੍ਰੀਮਤੀ ਨੀਲਮ ਸ਼ਰਮਾ ਨੇ ਅਸ਼ੀਰਵਾਦ ਦੇਣ ਉਪਰੰਤ ਨਾਲ ਬਸ ਰਵਾਨਾ ਕੀਤੀ ਮਹਿਤੇਆਣਾ ਸਾਹਿਬ ਵਿਖੇ 11 ਵਜੇ ਪਹੁੰਚ ਕੇ ਵਲੰਟੀਅਰ ਨੇ ਸਭ ਤੋਂ ਪਹਿਲਾਂ ਗੁਰੂ ਦਾ ਸ਼ੁਕਰਾਨਾ ਕਰ ਮੱਥਾ ਟੇਕਿਆ ਅਤੇ ਫਿਰ ਲੰਗਰ ਛਕਿਆ ਉਥੇ ਸਿਰਜੇ ਹੋਏ ਇਤਿਹਾਸ ਬਾਰੇ ਜਾਣਕਾਰੀ ਹਾਸਿਲ ਕੀਤੀ ਇਸ ਮੌਕੇ ਕਈ ਵਲੰਟੀਅਰਾਂ ਦੇ ਅੱਖਾਂ ਦੇ ਵਿੱਚ ਹੰਜੂ ਸਨ ਕਿ ਸਿੱਖ ਇਤਿਹਾਸ ਅੱਖੀ ਦੇਖ ਕੇ ਉਹਨਾਂ ਸ਼ਹੀਦਾਂ ਨੂੰ ਨਮਸਕਾਰ ਹੈ ਜਿਨਾਂ ਨੇ ਕੌਮ ਨੂੰ ਬਚਾਉਣ ਦੀ ਖਾਤਰ ਆਪਣੇ ਬਲਿਦਾਨ ਦਿੱਤੇ ਅਤੇ ਮੁਗਲਾਂ ਦੁਆਰਾ ਕੀਤੇ ਤਸੱਦਦ ਨੂੰ ਦੇਖ ਕੇ ਉਹਨਾਂ ਦੀਆਂ ਅੱਖਾਂ ਵਿੱਚ ਗੁੱਸਾ ਸਾਫ ਤੇ ਸਪਸ਼ਟ ਝਲਕ ਰਿਹਾ ਸੀ। ਵਾਪਸੀ ਤੇ ਮੱਥਾ ਟੇਕਣ ਤੋਂ ਬਾਅਦ ਬੱਸ ਉਥੋਂ ਚੱਲ ਕੇ ਕਾਲਜ ਕੈਂਪਸ ਵਿੱਚ ਆਈ ਇਸ ਮੌਕੇ ਐਨਐਸਐਸ ਵਲੋਂ ਪ੍ਰੋਗਰਾਮ ਅਫਸਰ ਮੈਡਮ ਰਿੰਪੀ ਅਤੇ ਮੈਡਮ ਵੀਰਪਾਲ ਮੈਡਮ ਸ਼ਿਲਪਾ ਅਤੇ ਮੈਡਮ ਬੀਨਾ ਹਾਜ਼ਰ ਸਨ