ਕਿਸਾਨ ਸਾਉਣੀ ਦੌਰਾਨ ਫਸਲਾਂ ਦੇ ਅਣ—ਅਧਿਕਾਰਿਤ ਬੀਜਾਂ ਦੀ ਖਰੀਦ ਜਾਂ ਬੀਜਾਂਦ ਨਾ ਕਰਨ— ਮੁੱਖ ਖੇਤੀਬਾੜੀ ਅਫਸਰ

ਮਾਨਸਾ, 27 ਮਾਰਚ : ਗੁਰਜੰਟ ਸਿੰਘ ਸ਼ੀਂਹ 

ਮੁੱਖ ਖੇਤੀਬਾੜੀ ਅਫਸਰ ਮਾਨਸਾ ਡਾ. ਹਰਪ੍ਰੀਤ ਪਾਲ ਕੌਰ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਸਾਉਣੀ 2025 ਦੌਰਾਨ ਬੀਜੀਆਂ ਜਾਣ ਵਾਲੀਆਂ ਫਸਲਾਂ (ਨਰਮਾ/ਝੋਨਾ) ਦੇ ਕਿਸੇ ਵੀ ਕਿਸਮ ਦੇ ਅਣ—ਅਧਿਕਾਰਤ ਬੀਜ ਦੀ ਖਰੀਦ/ਬੀਜਾਂਦ ਨਾ ਕੀਤੀ ਜਾਵੇ।ਉਨ੍ਹਾਂ ਦੱਸਿਆ ਕਿ ਇਹ ਬੀਜ ਬਿਨ੍ਹਾਂ ਕਿਸੇ ਲਾਇਸੰਸ ਦੇ ਕਿਸਾਨਾਂ ਨੂੰ ਵੇਚਿਆ ਜਾਂਦਾ ਹੈ ਅਤੇ ਇਸ ਬੀਜ ਦੀ ਗੁਣਵੱਤਾ ਬਾਰੇ ਕੋਈ ਵੀ ਜਾਂਚ ਨਹੀਂ ਕਰਵਾਈ ਜਾਂਦੀ ਜੋ ਭੋਲੇ—ਭਾਲੇ ਕਿਸਾਨਾਂ ਦੀ ਲੁੱਟ ਦਾ ਕਾਰਨ ਬਣਦਾ ਹੈ।

ਉਨ੍ਹਾਂ ਦੱਸਿਆ ਕਿ ਇਸ ਅਣ—ਅਧਿਕਾਰਤ ਬੀਜ ਦੀ ਵਿਕਰੀ ਨੂੰ ਰੋਕਣ ਲਈ ਜਿ਼ਲ੍ਹਾ ਅਤੇ ਬਲਾਕ ਪੱਧਰੀ ਟੀਮਾਂ ਦਾ ਗਠਨ ਕੀਤਾ ਜਾ ਚੁੱਕਿਆ ਹੈ।ਜੇਕਰ ਕਿਸੇ ਵੀ ਕਿਸਾਨ ਦੇ ਧਿਆਨ ਵਿੱਚ ਅਣ—ਅਧਿਕਾਰਤ ਬੀਜ ਦੀ ਵਿਕਰੀ ਆਉਂਦੀ ਹੈ ਤਾਂ ਉਹ ਤੁਰੰਤ ਖੇਤੀਬਾੜੀ ਵਿਭਾਗ ਦੇ ਦਫਤਰ ਵਿੱਚ ਮਨਪ੍ਰੀਤ ਸਿੰਘ ਖੇਤੀਬਾੜੀ ਉਪ ਨਿਰੀਖਕ ਮੋਬਾਇਲ ਨੰ. 98884—87866 ਨੂੰ ਸੂਚਿਤ ਕਰਨ।

ਮੁੱਖ ਖੇਤੀਬਾੜੀ ਅਫਸਰ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਮੰਜੂਰਸ਼ੁਦਾ ਬੀਜਾਂ ਦੀ ਖਰੀਦ ਪੱਕੇ ਬਿੱਲ ਰਾਹੀਂ ਕਰਕੇ ਹੀ ਬਿਜਾਈ ਕਰਨ।