ਬੁਢਲਾਡਾ ਨਗਰ ਕੌਂਸਲ ਵੱਲੋਂ ਲਿਆ ਗਿਆ ਪ੍ਰੋਪਟੀ ਟੈਕਸ ਨੂੰ ਵਡਾ ਐਕਸ਼ਨ ਪ੍ਰੋਪਟੀਆ ਕੀਤੀ ਗਈਆ ਸੀਲ

ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਨਗਰ ਕੌਂਸਲ ਬੁਢਲਾਡਾ ਈਓ ਬਲਵਿੰਦਰ ਸਿੰਘ ਨੇ ਨਗਰ ਕੌਂਸਲ ਬੁਢਲਾਡਾ ਦੇ ਸਟਾਫ ਨਾਲ ਰੇਲਵੇ ਰੋਡ ਤੇ ਸਥਿਤ ਥੋਕ ਸ਼ਰਾਬ ਦਾ ਠੇਕਾ ਸੀਲ ਕੀਤਾ ਗਿਆ।ਇਸ ਮੌਕੇ ਨਗਰ ਕੌਂਸਲ ਦੇ ਈਓ ਬਲਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਪ੍ਰੋਪਟੀ ਦੇ ਮਾਲਕਾਂ ਵੱਲ 2013/14 ਤੋ ਪ੍ਰੋਪਟੀ ਟੈਕਸ ਬਕਾਇਆ ਸੀ।ਕਾਫ਼ੀ ਵਾਰ ਨੋਟਿਸ ਜਾਰੀ ਕੀਤਾ ਗਿਆ ਪਰ ਮਾਲਕਾਂ ਵੱਲੋਂ ਪ੍ਰੋਪਟੀ ਟੈਕਸ ਨਹੀਂ ਭਰਿਆ ਗਿਆ। ਜਿਸ ਕਰਕੇ ਈਓ ਬਲਵਿੰਦਰ ਸਿੰਘ ਵੱਲੋ ਪ੍ਰੋਪਟੀ ਨੂੰ ਸੀਲ ਕੀਤਾ ਗਿਆ ਤੇ ਬਲਵਿੰਦਰ ਸਿੰਘ ਨੇ ਕਿਹਾ ਕਿ ਕੁਝ ਮਾਲਕਾਂ ਵੱਲੋਂ ਮੌਕੇ ਤੇ ਟੈਕਸ ਭਰੇ ਗਏ।

ਉਧਰ ਠੇਕੇ ਦੇ ਮੁਨੀਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਦੁਕਾਨਾਂ ਉਨਾਂ ਕੋਲ 31 ਮਾਰਚ ਤੱਕ ਕਿਰਾਏ ਤੇ ਹੈ ਤੇ ਤੇ ਪ੍ਰੋਪਟੀ ਦੇ ਮਾਲਕਾਂ ਵੱਲੋ ਸਨੂੰ ਪ੍ਰੋਪਟੀ ਟੈਕਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।31 ਮਾਰਚ ਤੱਕ ਸਾਨੂੰ ਟਾਈਮ ਦਿੱਤਾ ਜਾਵੇ,ਅਸੀ ਸਰਕਾਰ ਨੂੰ ਕਰੋੜਾਂ ਰੁਪਇਆ ਦਾ ਹਰ ਦਿਨ ਰਵੀਨਿਊ ਭਰ ਦੇ ਹਾਂ ਅਤੇ ਸਾਨੂੰ ਮੁਲਾਜ਼ਮਾਂ ਦਾ ਖ਼ਰਚਾ ਪੈ ਰਿਹਾ ਹੈ ਅਤੇ ਸਾਡਾ ਸਾਰਾ ਸਾਮਾਨ ਵੀ ਅੰਦਰ ਹੀ ਪਿਆ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਅਧਿਕਾਰੀ ਸਾਡੇ ਨਾਲ ਧੱਕਾ ਕਰ ਰਹੇ ਹਨ। ਇਸ ਮੌਕੇ ਨਗਰ ਕੌਂਸਲ ਦਾ ਸਟਾਫ਼ ਅਤੇ ਸਮੂਹ ਪੁਲਿਸ ਪ੍ਰਸ਼ਾਸਨ ਆਦਿ ਹਾਜ਼ਰ ਸਨ।