ਪੰਜਾਬ “ਚ ਵਧ ਰਹੀਆਂ ਕਤਲ ਤੇ ਲੁੱਟ ਖੋਹ ਘਟਨਾਵਾਂ ਇੱਕ ਬਹੁਤ ਹੀ ਵੱਡੀ ਚਿੰਤਾ ਦਾ ਵਿਸ਼ਾ – ਡੈਨੀ ਬੰਡਾਲਾ

ਮਾਨ ਸਰਕਾਰ ਸ਼ਰੇਆਮ ਅੰਨਦਾਤਿਆਂ ਨਾਲ ਕਰ ਰਹੀ ਧੱਕੇਸ਼ਾਹੀ

ਜੰਡਿਆਲਾ ਗੁਰੂ 27 ਮਾਰਚ  ਮਲਕੀਤ ਸਿੰਘ ਚੀਦਾ ਆਲ ਇੰਡੀਆ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਸੱਤਾ ਤੇ ਰਾਜਸੀ ਧਿਰ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਨਾ ਸਮਝੀ ਕਾਰਨ ਪੰਜਾਬ ਹਰ ਮੁਹਾਜ ‘ਤੇ ਦਿਨੋ ਦਿਨ ਘਾਟੇ ਵੱਲ ਨੂੰ ਜਾ ਰਿਹਾ ਹੈ ਅਤੇ ਵੱਧ ਰਹੀਆਂ ਲੁਟਾਂ ਖੋਹਾਂ, ਕਤਲਾਂ ਆਦਿ ਵਰਗੀਆਂ ਗੈਰ ਕਾਨੂੰਨੀ ਘਟਨਾਵਾਂ ਕਾਰਨ ਸੂਬੇ ਦੇ ਸੁਹਿਰਦ ਲੋਕ ਸਹਿਮ ਤੇ ਖੌਫ ‘ਚ ਜ਼ਿੰਦਗੀ ਜਿਉਣ ਲਈ ਮਜਬੂਰ ਹਨ ਤੇ ਕੋਈ ਬਾਸ਼ਿੰਦਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਡੈਨੀ ਬੰਡਾਲਾ ਨੇ ਹੋਰ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪ ਦੇ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਅਨੇਕਾਂ ਹੀ ਭਰਮਾਊ ਸੁਪਨੇ ਵਿਖਾ ਕੇ ਸੂਬੇ ਦੀ ਰਾਜਸੀ ਸ਼ਕਤੀ ਤਾਂ ਹਾਸਿਲ ਕਰ ਲਈ ਪ੍ਰੰਤੂ ਇਨ੍ਹਾਂ ਦੁਆਰਾ ਸਰਕਾਰ ਜਾਂ ਪ੍ਰਸ਼ਾਸਨ ਨੂੰ ਸੁਚੱਜੇ ਢੰਗ ਨਾਲ ਉੱਕਾ ਹੀ ਨਹੀਂ ਚਲਾਇਆ ਜਾ ਰਿਹਾ, ਜਿਸ ਕਾਰਨ ਸੂਬੇ ਅੰਦਰ ਵਿਕਾਸ ਦੀ ਗਤੀ ਤਾਂ ਰੁਕੀ ਹੀ ਹੈ, ਪਰ ਦਿਨੋਂ ਦਿਨ ਸਮਾਜ ਵਿਰੋਧੀ ਘਟਨਾਵਾਂ ਨੇ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ ਅੱਜ ਹਾਲਾਤ ਇਹ ਹਨ ਕਿ ਲੋਕ ਦਿਨ ਦਿਹਾੜੇ ਆਪਣੇ ਕੰਮਾਂ ਕਾਜਾਂ ਦੇ ਜਾਣ ਸਮੇਂ ਸੁਰੱਖਿਆ ਮਹਿਸੂਸ ਨਹੀਂ ਕਰਦੇ। ਉਨ੍ਹਾਂ ਨੇ ਕਿਹਾ ਕਿ ਜਿੱਥੇ ਰਾਜ ਦੇ ਹੋਰ ਸਭ ਵਰਗ ਬੇਹੱਦ ਚਿੰਤਤ ਹਨ, ਉੱਥੇ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਵੀ ਕਈ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ ਪ੍ਰੰਤੂ ਮੁੱਖ ਮੰਤਰੀ ਜਾਂ ਉਨ੍ਹਾਂ ਦੇ ਹੋਰ ਕੇਂਦਰੀ ਆਗੂ ਵੀ ਕਿਸਾਨਾਂ ਮੁਸ਼ਕਿਲਾਂ ਦਾ ਸਮਾਧਾਨ ਕਰਨ ਦੀ ਬਜਾਏ ਉਲਟਾ ਜਮੀਨਦਾਰਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ ਜੋ ਕਿਸਾਨਾਂ ਨਾਲ ਸ਼ਰੇਆਮ ਧੱਕਾ ਹੈ।