ਅੰਮ੍ਰਿਤਸਰ 26 ਮਾਰਚ ਮਲਕੀਤ ਸਿੰਘ ਚੀਦਾ
ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਤੇ ਉਸਦੇ ਪੁੱਤਰ ਦੀ ਬੇਹਤਾਸ਼ਾ ਕੁੱਟਮਾਰ ਨੇ ਹਰ ਵਰਗ ਦੇ ਲੋਕਾਂ ਦੇ ਮਨਾਂ ਵਿੱਚ ਗਹਿਰਾ ਰੋਸ ਭਰਿਆ ਹੈ। ਪੰਜਾਬ ਦਾ ਹਰ ਬਾਸ਼ਿੰਦਾ ਇਹ ਸੋਚਣ ਲਈ ਮਜਬੂਰ ਹੋ ਗਿਆ ਜੇਕਰ ਦੇਸ਼ ਵਿਚ ਭਾਰਤੀ ਫ਼ੌਜ ਦੇ ਉੱਚ ਅਧਿਕਾਰੀਆਂ ਨਾਲ ਇਸ ਤਰ੍ਹਾਂ ਕੁੱਟਮਾਰ ਹੋ ਸਕਦੀ ਹੈ ਤਾਂ ਫਿਰ ਆਮ ਆਦਮੀ, ਗਰੀਬ ਵਰਗ , ਜਾਂ ਜਿਨ੍ਹਾਂ ਦੀ ਸੁਰੱਖਿਆ ਦਾ ਜ਼ਿੰਮਾ ਹੀ ਪੁਲਿਸ ਪ੍ਰਸ਼ਾਸਨ ਤੇ ਨਿਰਭਰ ਕਰਦਾ ਹੈ ਉਹਨਾਂ ਲੋਕਾਂ ਨਾਲ ਕਦੋ ਕੀ ਹੋ ਜਾਏ ਤੇ ਫਿਰ ਇਨਸਾਫ਼ ਦੀ ਆਸ ਕਰਨੀ ਸਭ ਵਿਅਰਥ ਹੈ।
ਕਰਨਲ ਪੁਸ਼ਪਿੰਦਰ ਸਿੰਘ ਬਾਠ ਨਾਲ ਹੋਈ ਦਰਿੰਦਗੀ ਨੇ ਲੋਕਾਂ ਨੂੰ ਝੰਜੋੜਿਆ । ਸੋਸ਼ਲ ਮੀਡੀਆ ਪਰਿਵਾਰ ਦੀ ਆਵਾਜ਼ ਬਣਿਆ
ਲੋਕ ਲਹਿਰ ਬਣੀ
ਪਰ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਕੰਨਾਂ ਤੇ ਜੂੰ ਨਹੀਂ ਸਰਕੀ।
ਅਧਿਕਾਰੀਆਂ ਨੇ ਸੋਚਿਆ ਸ਼ਾਇਦ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਕੰਮ ਚੱਲ ਜਾਵੇਗਾ
ਪੁਲਿਸ ਅਧਿਕਾਰੀਆਂ ਨੂੰ ਇਹ ਅੰਦਾਜ਼ਾ ਨਹੀਂ ਸੀ ਹੁਣ ਪੇਚਾ ਬੜੀ ਗ਼ਲਤ ਜਗ੍ਹਾ ਪੈ ਗਿਆ ਹੈ। ਇਥੇ ਗੋਂਗਲੂਆਂ ਤੋਂ ਮਿੱਟੀ ਝਾੜਨ ਨਾਲ ਕੰਮ ਨਹੀਂ ਚੱਲਣਾ।
ਮੁੱਖ ਦੋਸ਼ੀਆਂ ਨੂੰ ਸੈਸਪੈਡ ਕਰਨਾ, ਅਣਪਛਾਤੀ ਪੁਲਿਸ ਤੇ ਪਰਚਾ ਦਰਜ ਕਰਨਾ। ਇੱਕ ਡੀਸੀ ਰੈਂਕ ਦੇ ਅਧਿਕਾਰੀ ਤੋਂ ਜਾਂਚ ਕਰਵਾਉਣ ਵਰਗੇ ਕਈ ਹੱਥ ਕੰਡੇ ਅਪਣਾਏ ਗਏ।
ਲੋਕਾਂ ਦੇ ਰੋਸ਼ ਸਾਹਮਣੇ ਸਭ ਮਿੱਟੀ ਸ਼ਾਬਤ ਹੋਏ
ਹਰੇਕ ਦੇ ਦਿਲ ਵਿੱਚ ਇੱਕ ਹੀ ਡਰ ਬੈਠ ਗਿਆ ਸੀ ਜੇਕਰ ਕਰਨਲ ਬਾਠ ਨੂੰ ਇਨਸਾਫ ਨਾ ਮਿਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਪੁਲਿਸ ਧੱਕੇਸ਼ਾਹੀ ਜ਼ਰੂਰਤ ਤੋਂ ਜ਼ਿਆਦਾ ਵੱਧ ਜਾਏਗੀ।
ਆਖਿਰ ਲੋਕਾਂ ਦੇ ਵਿਰੋਧ ਕਾਰਨ ਉਚ ਪੱਧਰੀ ਸਿੱਟ ਬਿਠਾ ਦਿੱਤੀ ਗਈ ਹੈ। ਜਦੋ ਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਸੀ
ਸੋਸ਼ਲ ਮੀਡੀਆ ਤੇ ਇਹ ਮਸਲਾ ਲਗਭਗ ਪੁਲਿਸ ਬਨਾਮ ਆਰਮੀ ਬਣਿਆ ਨਜ਼ਰ ਆਇਆ ਸੀ।
ਜਾਂਚ ਅਧਿਕਾਰੀ ਵੀ ਇਸ ਪੱਖ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਜਾਂਚ ਨੂੰ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਵਿਰੋਧ ਪੇਸ਼ ਕਰ ਸਕਦੇ ਹਨ ਇਹ ਖਦਸ਼ਾ ਹੈ।
ਚਾਹੀਦਾ ਤਾਂ ਇਹ ਸੀ ਇਸ ਸਿੱਟ ਵਿਚ ਇੱਕ ਮੈਂਬਰ ਭਾਰਤੀ ਫ਼ੌਜ ਦਾ ਉਚ ਅਧਿਕਾਰੀ ਵੀ ਸ਼ਾਮਲ ਕੀਤਾ ਜਾਂਦਾ ਤਾਂ ਕੇ ਸੱਚ ਮੁੱਚ ਇਨਸਾਫ਼ ਹੋਣ ਦੀ ਉਮੀਦ .ਕੀਤੀ ਜਾਂਦੀ।