ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਨਗਰ ਕੌਂਸਲ ਚ ਪ੍ਰਧਾਨ ਤੇ ਐੱਮ ਸਿਆਂ ਦੇ ਭਿਆਲੀ ਵਿਕਾਸ ਕਾਰਜਾਂ ਦੇ ਮਤਿਆਂ ਦੇ ਪਾਜ ਉਦੇੜੇ

ਨਗਰ ਕੌਂਸਲ ਦੇ ਕੰਮਾਂ ਵਿੱਚ ਭ੍ਰਿਸ਼ਟਾਚਾਰ ਦੀਆਂ ਖੁੱਲ੍ਹ ਰਹੀਆਂ ਪਰਤਾਂ ਕੌਂਸਲ ਦੇ ਕਿਹੜੇ ਚ ਚਰਚਾ ਦੀ ਵਿਸ਼ਾ ਬਣੀਆਂ ਰਹੀਆਂ

ਬਰਨਾਲਾ,25,ਮਾਰਚ/ਕਰਨਪ੍ਰੀਤ ਕਰਨ /-ਪੰਜਾਬ ਦੀ ਵਿਰੋਧੀ ਧਿਰ ਕਾਂਗਰਸ ਪਾਰਟੀ ਅਤੇ ਪਰਸ਼ਾਸ਼ਨ ਦੀਆਂ ਘੁਰਕੀਆਂ ਬਾਅਦ ਲੱਗਭੱਗ ਇੱਕ ਸਾਲ ਬਾਅਦ ਹੋਈ ਨਗਰ ਕੌਂਸਲ ਬਰਨਾਲਾ ਦੀ ਮੀਟਿੰਗ ਵਿੱਚ ਪਟਾਕੇ ਪਾਏ ਤੇ ਬਤੌਰ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਪਹਿਲੀ ਵਾਰ ਐੱਮ ਐੱਲ ਏ ਸ਼ਾਮਿਲ ਹੋਏ ਜਿੰਨਾ ਦੀਆਂ ਤਕਰੀਰਾਂ ਤਹਿਤ ਬਰਨਾਲਾ ਸ਼ਹਿਰ ਦੇ ਲੋਕਾਂ ਦੇ ਟੈਕਸਾਂ ਦੇ ਪੈਸੇ ਦੀ ਸਹੀ ਵਰਤੋਂ ਦੇ ਸਬੰਧੀ ਆਪਣੀ ਸੰਜੀਦਗੀ ਦਾ ਅਹਿਸਾਸ ਕਰਵਾਇਆ। ਮੀਟਿੰਗ ਵਿੱਚ ਸਭ ਤੋਂ ਪਹਿਲਾ ਭ੍ਰਿਸ਼ਟਾਚਾਰ ਦੀ ਹਵਾ ਚ ਤੈਰ ਰਿਹਾ ਕੋਈ ਸਵਾਗਤੀ ਗੇਟ ਜਿਸ ਦੀ ਸ਼ਾਇਦ ਕਦੇ ਲੋੜ ਹੀ ਨਹੀਂ ਪਰੰਤੂ ਕਾਲੇ ਢਿੱਲੋਂ ਸ਼ਹਿਰ ਦੇ ਸੁੰਦਰੀਕਰਨ ਲਈ ਲੱਗਭੱਗ ਦੋ ਕਰੋੜ ਦੀ ਲਾਗਤ ਨਾਲ ਸਵਾਗਤੀ ਗੇਟ ਬਣਾਉਣ ਦਾ ਮਤਾ ਆਇਆ ਤਾਂ ਵਿਧਾਇਕ ਢਿੱਲੋਂ ਨੇ ਸਵਾਲ ਉਠਾਇਆ ਕਿ ਪੀਣ ਵਾਲੇ ਪਾਣੀ ਅਤੇ ਸੀਵਰੇਜ ਸਮੇਤ ਹੋਰ ਬੁਨਿਆਦੀ ਸਹੂਲਤਾਂ ਦੀ ਬਜਾਏ ਘੱਟ ਅਹਮੀਅਤ ਵਾਲੇ ਕੰਮਾਂ ‘ਤੇ ਲੋਕਾਂ ਦੇ ਟੈਕਸਾਂ ਦਾ ਪੈਸਾ ਕਿਉਂ ਖਰਚ ਕੀਤਾ ਜਾ ਰਿਹਾ ਹੈ।

    ਵਿਧਾਇਕ ਕਲਾ ਢਿੱਲੋਂ ਨੇ ਕਿਹਾ ਕਿ ਪਹਿਲਾਂ ਪੀਣ ਵਾਲਾ ਪਾਣੀ, ਸੀਵਰੇਜ ਅਤੇ ਹੋਰ ਬੁਨਿਆਦੀ ਸਹੂਲਤਾਂ ਪੂਰੀਆਂ ਕੀਤੀਆਂ ਜਾਣ ਜਿਸ ਤੋਂ ਬਾਅਦ ਸਵਾਗਤੀ ਗੇਟਾਂ ਦਾ ਮਤਾ ਰੱਦ ਕਰ ਦਿੱਤਾ ਗਿਆ। ਨਗਰ ਕੌਂਸਲ ਵੱਲੋਂ ਸ਼ਹਿਰ ਦੇ ਵਾਰਡਾਂ ਵਿੱਚ ਕੀਤੇ ਜਾਣ ਵਾਲੇ ਰਿਪੇਅਰ ਦੇ ਕੰਮ ਸਬੰਧੀ ਮਤਾ ਵੀ ਰੋਕ ਦਿੱਤਾ ਗਿਆ। ਇਸ ਮਤੇ ਸਬੰਧੀ ਵਿਧਾਇਕ ਢਿੱਲੋਂ ਨੇ ਕਿਹਾ ਕਿ ਪਹਿਲਾਂ ਇਹ ਵੇਖਿਆ ਜਾਵੇ ਕਿ ਜਿਸ ਕੰਮ ਦੀ ਰਿਪੇਅਰ ਕੀਤੀ ਜਾ ਰਹੀ ਹੈ ਉਹ ਕੰਮ ਕੀਤੇ ਨੂੰ ਸਮਾਂ ਕਿੰਨਾ ਹੋਇਆ ਹੈ। ਵਿਧਾਇਕ ਢਿੱਲੋਂ ਨੇ ਕਿਹਾ ਕਿ ਜਿਸ ਵਾਰਡ ਵਿੱਚ ਰਿਪੇਅਰ ਦੀ ਬਹੁਤ ਜ਼ਿਆਦਾ ਲੋੜ ਹੈ ਅਤੇ ਉੱਥੇ ਹੋਏ ਕੰਮ ਨੂੰ ਬਹੁਤ ਸਮਾਂ ਬੀਤ ਚੁੱਕਿਆ ਹੈ, ਰਿਪੇਅਰ ਸਿਰਫ਼ ਉਥੇ ਹੀ ਕੀਤੀ ਜਾਣੀ ਚਾਹੀਦੀ ਹੈ। ਵਿਧਾਇਕ ਢਿੱਲੋਂ ਨੇ ਕਿਹਾ ਕਿ ਜੇਕਰ ਕਿਸੇ ਵਾਰਡ ਵਿੱਚ ਠੇਕੇਦਾਰ ਦੇ ਕੀਤੇ ਕੰਮ ਦੀ ਅਜੇ ਮਿਆਦ ਰਹਿੰਦੀ ਹੈ ਤਾਂ ਉੱਥੇ ਰਿਪੇਅਰ ਦਾ ਕੰਮ ਵੀ ਠੇਕੇਦਾਰ ਤੋਂ ਹੀ ਕਰਵਾਇਆ ਜਾਵੇ।

        ਮੀਟਿੰਗ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਨਗਰ ਕੌਂਸਲ ਵੱਲੋਂ ਵਾਰਡ ਨੰਬਰ 1 ਤੋਂ 15 ਅਤੇ 16 ਤੋਂ 31 ਤੱਕ ਸਾਰੇ ਵਾਰਡਾਂ ਵਿੱਚ ਰਿਪੇਅਰ ਦਾ ਰੂਟੀਨ ਕੰਮ ਕਰਨ ਦੀ ਯੋਜਨਾ ਹੈ। ਵਿਧਾਇਕ ਢਿੱਲੋਂ ਨੇ ਕਿਹਾ ਕਿ ਜੇਕਰ ਕਿਸੇ ਵਾਰਡ ਵਿੱਚ ਠੇਕੇਦਾਰ ਵੱਲੋਂ ਮਾੜਾ ਮੈਟੀਰੀਅਲ ਲਗਾਏ ਜਾਣ ਕਰਕੇ ਰਿਪੇਅਰ ਦੀ ਹਾਲਤ ਪੈਦਾ ਹੋਈ ਹੈ ਤਾਂ ਇਹ ਸੰਬੰਧਿਤ ਠੇਕੇਦਾਰ ਤੋਂ ਕਰਵਾਈ ਜਾਣੀ ਚਾਹੀਦੀ ਹੈ। ਨਗਰ ਕੌਂਸਲ ਦੀ ਮੀਟਿੰਗ ‘ਚ ਵਿਧਾਇਕ ਦੇ ਤੇਵਰਾਂ ਨੂੰ ਵੇਖਦੇ ਹੋਏ ਨਗਰ ਕੌਂਸਲ ਦੇ ਕਰਮਚਾਰੀਆਂ ‘ਚ ਘੁਸਰ ਮੁਸਰ ਜਿਹੀ ਸ਼ੁਰੂ ਹੋ ਗਈ ਹੈ। ਚਰਚਾ ਇਹ ਵੀ ਹੈ ਕਿ ਕੁਝ ਕਰਮਚਾਰੀ ਆਪਣੀ ਨੌਕਰੀ ਦੇ ਸੁਰੱਖਿਅਤ ਭਵਿੱਖ ਲਈ ਬਦਲੀ ਕਰਵਾਉਣ ਬਾਰੇ ਵੀ ਸੋਚਣ ਲੱਗ ਪਏ ਹਨ। ਨਗਰ ਕੌਂਸਲ ਦੇ ਇੱਕ ਕਰਮਚਾਰੀ ਨੇ ਵਿਧਾਇਕ ਢਿੱਲੋਂ ਦੀ ਨਗਰ ਕੌਂਸਲ ਦੇ ਕੰਮਾਂ ਸਬੰਧੀ ਸਰਗਰਮੀ ‘ਤੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਸ਼ਹਿਰ ਵਿੱਚ ਬਹੁਤ ਸਾਰੇ ਕੰਮ ਸਿਆਸੀ ਦਬਾਅ ਹੇਠ ਅਜਿਹੇ ਹੋਏ ਹਨ ਜਿਹੜੇ ਜਾਂਚ ਦੀ ਕਸਵੱਟੀ ‘ਤੇ ਖਰੇ ਨਹੀਂ ਉਤਰਦੇ ਅਤੇ ਜੇਕਰ ਉਹਨਾਂ ਕੰਮਾਂ ਦੀ ਜਾਂਚ ਹੋ ਜਾਵੇ ਤਾਂ ਕਾਰਵਾਈ ਦੀ ਲਪੇਟ ਵਿੱਚ ਹੇਠਾਂ ਤੋਂ ਲੈ ਕੇ ਉੱਪਰ ਤੱਕ ਸਾਰੇ ਆਉਣਗੇ। ਚਰਚਾ ਇਹ ਵੀ ਹੈ ਕਿ ਨਗਰ ਕੌਂਸਲ ਵੱਲੋਂ ਬਹੁਤੇ ਕੰਮ ਅਜਿਹੇ ਕਰਵਾਏ ਗਏ ਹਨ ਜਿਨਾਂ ਲਈ ਯੋਗ ਅਥਾਰਿਟੀ ਤੋਂ ਮਨਜ਼ੂਰੀ ਨਹੀਂ ਲਈ ਗਈ ਸਗੋਂ ਇਹ ਕੰਮ ਨੋਟਿੰਗ” ਦੇ ਆਧਾਰ ਤੇ ਹੀ ਕਰ ਦਿੱਤੇ ਗਏ। ਕੁੱਲ ਮਿਲਾ ਕੇ ਹੁਣ ਸ਼ਹਿਰ ਦੇ ਲੋਕਾਂ ਦੀ ਦਿਲਚਸਪੀ ਇਸ ਪਾਸੇ ਬਣੀ ਹੋਈ ਹੈ ਕਿ ਨਗਰ ਕੌਂਸਲ ਦੇ ਕੰਮਾਂ ਵਿੱਚ ਭ੍ਰਿਸ਼ਟਾਚਾਰ ਦੀਆਂ ਖੁੱਲ੍ਹ ਰਹੀਆਂ ਪਰਤਾਂ ਕੌਂਸਲ ਦੇ ਕਿਹੜੇ ਚ ਚਰਚਾ ਦੀ ਵਿਸ਼ਾ ਬਣੀਆਂ ਰਹੀਆਂ