ਭਰਤੀ ਮੁਹਿੰਮ ਤੇਜ਼ ਕਰਨ ਅਤੇ ਕੇਂਦਰੀ ਲੋਕ ਭਲਾਈ ਸਕੀਮਾਂ ਘਰ ਘਰ ਪਹੁੰਚਾਉਣ ਲਈ ਕੀਤਾ ਉਤਸ਼ਾਹਿਤ
ਬਰਨਾਲਾ, 19 ਮਾਰਚ/ਕਰਨਪ੍ਰੀਤ ਕਰਨ /- ਭਾਰਤੀ ਜਨਤਾ ਪਾਰਟੀ ਦੇ ਸੂਬਾ ਕੋਰ ਕਮੇਟੀ ਦੇ ਮੈਂਬਰ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਬਰਨਾਲਾ ਵਿਧਾਨ ਸਭਾ ਦੇ ਪਾਰਟੀ ਆਗੂਆਂ ਤੇ ਵਰਕਰਾਂ ਦੀ ਅਹਿਮ ਮੀਟਿੰਗ ਹੋਈ, ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਪੰਜਾਬ ਭਾਜਪਾ ਦੇ ਸੰਗਠਨ ਮਹਾਂਮੰਤਰੀ ਸ੍ਰੀ ਨਿਵਾਸੁਲੁ ਪਹੁੰਚੇ। ਉਹਨਾਂ ਇਸ ਮੌਕੇ ਸੰਗਠਨ ਦੀ ਮਜਬੂਤੀ ਅਤੇ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਦੀ ਸਮੀਖਿਆ ਕੀਤੀ। ਉਹਨਾਂ ਮੈਂਬਰਸ਼ਿਪ ਮੁਹਿੰਮ ਨੂੰ ਹੋਰ ਤੇਜ਼ ਕਰਨ ‘ਤੇ ਜੋਰ ਦਿੱਤਾ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਭਾਜਪਾ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਘਰ ਘਰ ਪਹੁੰਚਾਉਣ ਲਈ ਵਰਕਰਾਂ ਨੂੰ ਉਤਸ਼ਾਹਿਤ ਕੀਤਾ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ ਅਤੇ ਲੋਕਾਂ ਦੀਆਂ ਆਸਾਂ ਉਮੀਦਾਂ ਸਿਰਫ ਤੇ ਸਿਰਫ ਬੀਜੇਪੀ ਉੱਪਰ ਹਨ। 2027 ਵਿੱਚ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ਤੇ ਪੰਜਾਬ ਦੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਹੋ ਸਕੇਗਾ।ਇਸ ਸਮੇਂ ਭਾਜਪਾ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ, ਪ੍ਰੇਮ ਪ੍ਰੀਤਮ ਜਿੰਦਲ, ਨਰਿੰਦਰ ਗਰਗ ਨੀਟਾ ਕੌਂਸਲਰ, ਮੋਨੂੰ ਗੋਇਲ, ਕੁਲਦੀਪ ਸਹੌਰੀਆ, ਕੁਲਦੀਪ ਸਿੰਘ ਧਾਲੀਵਾਲ ਜ਼ਿਲ੍ਹਾ ਮੀਤ ਪ੍ਰਧਾਨ, ਜੱਗਾ ਸਿੰਘ ਮਾਨ ਜ਼ਿਲ੍ਹਾ ਮੀਤ ਪ੍ਰਧਾਨ, ਹਰਬਖਸ਼ੀਸ਼ ਸਿੰਘ ਗੋਨੀ ਕੌਂਸਲਰ ਤੇ ਜ਼ਿਲ੍ਹਾ ਮੀਤ ਪ੍ਰਧਾਨ, ਗੁਰਸ਼ਰਨ ਸਿੰਘ ਜਨਰਲ ਸਕੱਤਰ, ਮੱਖਣ ਸਿੰਘ ਧਨੌਲਾ, ਧਰਮ ਸਿੰਘ ਫ਼ੌਜੀ, ਐਡਵੋਕੇਟ ਵਿਸ਼ਾਲ ਸ਼ਰਮਾ, ਪੁਨੀਤ ਮੋਨੂੰ, ਮੰਗਲਦੇਵ ਸ਼ਰਮਾ, ਲਵਲੀਨ ਭਾਰਦਵਾਜ, ਬਲਜਿੰਦਰ ਟੀਟੂ, ਪਰਮਜੀਤ ਕੌਰ, ਰਾਣੀ ਕੌਰ ਤੋਂ ਇਲਾਵਾ ਸਮੂਹ ਮੰਡਲਾਂ ਦੇ ਪ੍ਰਧਾਨ ਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਰਹੇ।