ਡਿਪਟੀ ਕਮਿਸਨਰ ਸ੍ਰੀ ਟੀ ਬੈਨਿਥ ਵਲੋਂ ਜਾਰੀ ਹੁਕਮਾਂ ‘ਤੇ M/s ਬਾਂਸਲ ਟੂਰ ਐਂਡ ਟਰੈਵਲ ਦਾ ਲਾਈਸੈਂਸ ਏਜੰਸੀ ਦਾ ਲਾਇਸੈਂਸ ਰੱਦ

ਬਰਨਾਲਾ, 18 ਮਾਰਚ/ਕਰਨਪ੍ਰੀਤ ਕਰਨ /-ਪੰਜਾਬ ਸਰਕਾਰ ਵਲੋਂ ਪਾਸ ਕੀਤੇ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਰੂਲਜ਼ 2013 ਅਤੇ ਅਮੇਂਨਡਮੈਂਟ ਰੂਲਜ਼ 2014 ਅਧੀਨ ਟਰੈਵਲ ਏਜੰਸੀ ਅਤੇ ਟਿਕਟਿੰਗ ਏਜੰਟ ਦਾ ਕੰਮ ਕਰਨ ਹਿਤ ਜਾਰੀ ਲਾਇਸੈਂਸ ਮਿਆਦ ਪੁੱਗਣ ‘ਤੇ ਰੱਦ ਕੀਤਾ ਗਿਆ ਹੈ। ਇਸ ਲਾਇਸੈਂਸ ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਸ੍ਰੀ ਟੀ ਬੈਨਿਥ ਵਲੋਂ ਜਾਰੀ ਹੁਕਮਾਂ ‘ਤੇ ਰੱਦ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸਬੰਧਤ ਲਾਈਸੈਂਸੀ ਵਲੋਂ ਲਾਈਸੈਂਸ ਸਰੰਡਰ ਕਰਨ ਦੀ ਦਿੱਤੀ ਦਰਖਾਸਤ ਅਤੇ ਐੱਸ ਐੱਸ ਪੀ ਬਰਨਾਲਾ ਵਲੋਂ ਪ੍ਰਾਪਤ ਰਿਪੋਰਟ ਦੇ ਆਧਾਰ ‘ਤੇ ਖੁਸ਼ਹਾਲ ਸਿੰਘ ਪੁੱਤਰ ਮਹਿੰਦਰ ਕੁਮਾਰ ਵਾਸੀ ਮਹੇਸ਼ ਨਗਰ ਕੋਠੀ ਨੰਬਰ 116 ਹੰਡਿਆਇਆ ਰੋਡ ਬਰਨਾਲਾ ਦੇ ਨਾਮ ‘ਤੇ ਜਾਰੀ ਫਰਮ M/s ਬਾਂਸਲ ਟੂਰ ਐਂਡ ਟਰੈਵਲ ਦਾ ਲਾਈਸੈਂਸ ਨੰਬਰ 84/M.A/DM/BNL ਨੂੰ ਨਿਯਮਾਂ ਤਹਿਤ ਰੱਦ ਕੀਤਾ ਗਿਆ ਹੈ।