ਪਾਰਟੀ ਵਲੋਂ ਦਿੱਤੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ : ਬਿੰਦਰ ਸੰਧੂ
ਬਰਨਾਲਾ 18 ਮਾਰਚ /ਕਰਨਪ੍ਰੀਤ ਕਰਨ /-ਕੋਆਟਿਵ ਸੁਸਾਇਟੀ ਸਹਿਕਾਰੀ ਸਭ ਬਰਨਾਲਾ ਦੀ ਪ੍ਰਬੰਧਕ ਕਮੇਟੀ ਦੀ ਹੋਈ ਚੋਣ ਦੌਰਾਨ ਕੁੱਲ 11 ਮੈਂਬਰਾਂ ਚੋਂ 7-4 ਦੇ ਫ਼ਰਕ ਨਾਲ ਚੋਣ ਜਿੱਤ ਕੇ ਬਲਵਿੰਦਰ ਸਿੰਘ ਬਿੰਦਰ ਸੰਧੂ ਕੋਆਪ੍ਰਟਿਵ ਸੁਸਾਇਟੀ ਬਰਨਾਲਾ ਦੇ ਪ੍ਰਧਾਨ ਬਣੇ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਬਰਨਾਲਾ ਸ਼ਹਿਰ ਤੋਂ ਇਲਾਵਾ ਲਾਗਲੇ 5 ਪਿੰਡਾਂ ਪੱਤੀ ਸੇਖਵਾਂ, ਕੋਠੇ ਰਾਮਸਰ,ਕੋਠੇ ਸੁਰਜੀਤਪੁਰਾ,ਪੱਤੀ ਬਾਜਵਾ ਦਿਹਾਤੀ, ਕੋਠੇ ਮਨੀਸਰ ਦੀ ਸਾਂਝੀ ਕੋਆਟਿਵ ਸੁਸਾਇਟੀ ਦੇ ਮੈਂਬਰਾਂ ਬੀਤੇ ਦਿਨੀਂ ਹੋਈ ਚੋਣ ਦੌਰਾਨ ਬਲਵਿੰਦਰ ਸਿੰਘ ਸੰਧੂ (ਬਿੰਦਰ), ਦਲਜੀਤ ਸਿੰਘ ਸੰਧੂ, ਜਸਵੀਰ ਸਿੰਘ ਸੇਖੋਂ, ਬਲਵਿੰਦਰ ਸਿੰਘ ਭੱਠਲ, ਗੁਰਜੰਟ ਸਿੰਘ ਪੱਤੀ ਬਾਜਵਾ, ਜਗਤਾਰ ਸਿੰਘ ਕੋਠੇ ਰਾਮਸਰ, ਗੁਰਚਰਨ ਸਿੰਘ ਕਲੇਰ ਪੱਤੀ ਸੇਖਵਾਂ, ਸੁਖਦੇਵ ਸਿੰਘ ਕੋਠੇ ਸੁਰਜੀਤਪੁਰਾ, ਅੰਮ੍ਰਿਤਪਾਲ ਸਿੰਘ ਪੱਤੀ ਬਾਜਵਾ, ਗੁਰਮੀਤ ਕੌਰ ਅਤੇ ਬਲਵੀਰ ਕੌਰ ਕੁੱਲ 11ਮੈਂਬਰ ਚੋਣ ਜਿੱਤੇ। ਸਭਾ ਦੇ ਪ੍ਰਧਾਨ ਦੀ ਚੋਣ ਲਈ ਕੱਢੇ ਏਜੰਡੇ ਤੋਂ ਬਾਅਦ ਬਲਵਿੰਦਰ ਸਿੰਘ ਸੰਧੂ ਅਤੇ ਦਲਜੀਤ ਸਿੰਘ ਸੰਧੂ ਪ੍ਰਧਾਨਗੀ ਦੇ ਉਮੀਦਵਾਰ ਬਣੇ। ਜਿੰਨਾਂ ਵਿੱਚੋਂ ਬਲਵਿੰਦਰ ਸਿੰਘ ਸੰਧੂ (ਬਿੰਦਰ) ਨੂੰ 7 ਵੋਟਾਂ ਅਤੇ ਦਲਜੀਤ ਸਿੰਘ ਸੰਧੂ ਨੂੰ 4 ਵੋਟਾਂ ਪ੍ਰਾਪਤ ਹੋਈਆਂ। 7-4 ਦੇ ਫ਼ਰਕ ਨਾਲ ਬਿੰਦਰ ਸੰਧੂ ਨੇ ਇਹ ਚੋਣ ਜਿੱਤ ਕੇ ਸੁਸਾਇਟੀ ਦੇ ਪ੍ਰਧਾਨ ਬਣੇ। ਬਲਵਿੰਦਰ ਸਿੰਘ ਬਿੰਦਰ ਸੰਧੂ ਨੇ ਆਪਣੇ ਮੈਂਬਰਾਂ ਦੇ ਨਾਲ -ਨਾਲ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਅਤੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਦਾ ਧੰਨਵਾਦ ਕੀਤਾ। ਉਹਨਾ ਕਿਹਾ ਉਹਨਾ ਨੂੰ ਪ੍ਰਧਾਨ ਬਣਾਉਣ ਲਈ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਅਤੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਦਾ ਵੱਡਾ ਯੋਗਦਾਨ ਹੈ ਅਤੇ ਉਹਨਾ ਆਗੂਆਂ ਦੀ ਬਦੌਲਤ ਹੀ ਸੰਭਵ ਹੋ ਸਕਿਆ। ਬਿੰਦਰ ਸੰਧੂ ਨੇ ਕਿਹਾ ਕਿ ਸਭਾ ਬਿਹਤਰੀ ਲਈ ਜਿੰਨਾਂ ਵੀ ਆਸਾਂ ਉਮੀਦਾਂ ਨੂੰ ਲੈ ਕੇ ਸਭਾ ਦੇ ਮੈਂਬਰਾਂ ਨੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ, ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਂਦਿਆਂ ਸਭਾ ਦੀ ਤਰੱਕੀ ਲਈ ਹਰ ਯਤਨ ਕਰਨਗੇ ਅਤੇ ਸਭਾ ਨਾਲ ਜੁੜੇ ਮੈਂਬਰਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਬਿੰਦਰ ਸੰਧੂ ਨੇ ਕਿਹਾ ਕਿ ਕੋਆਟਿਵ ਸੁਸਾਇਟੀ ਸਹਿਕਾਰੀ ਸਭਾ ਬਰਨਾਲਾ ਦੀ ਆਮਦਨੀ ਵਧਾਉਣ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਲਜਾਉਣ ਅਤੇ ਸੁਵਿਧਾਵਾਂ ਚ ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ