ਸਮਾਜਸੇਵੀ ਵੀਰਇੰਦਰ ਸਿੰਘ ਦਲਿਓ ਅਹਿਮਦਪੁਰ ਨੇ ਇੱਕ ਗਰੀਬ ਪਰਿਵਾਰ ਦਾ ਮਕਾਨ ਬਣਵਾਇਆ।

ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਸਮਾਜਸੇਵਾ ਵਿੱਚ ਵੱਧ ਚੜ ਕੇ ਹਿੱਸਾ ਲੈਣ ਵਾਲਾ ਅਹਿਮਦਪੁਰ ਦਾ ਨਿਵਾਸੀ ਵੀਰਇੰਦਰ ਸਿੰਘ ਦਲਿਓ ਜੋ ਕਿ ਇਕ ਮਿਸਾਲ ਬਣ ਕੇ ਉਭਰਿਆ ਹੈ ਉਸਨੇ ਬੁਢਲਾਡਾ ਦੇ ਇੱਕ ਬੇਹੱਦ ਗਰੀਬ ਪਰਿਵਾਰ ਦੀ ਵਿਧਵਾ ਹੈਂਡੀਕੈਪਡ ਔਰਤ ਹਰਜੀਤ ਕੌਰ ਨੂੰ ਮਕਾਨ ਬਣਵਾ ਕੇ ਦਿੱਤਾ ਹੈ।ਇਸ ਮੌਕੇ ਪਰਿਵਾਰ ਵਾਲਿਆਂ ਵੱਲੋਂ ਉਨ੍ਹਾਂ ਦੀ ਇਸ ਮਦਦ ਲਈ ਤਹਿ ਦਿਲੋਂ ਧੰਨਵਾਦ ਕੀਤਾ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੀਰਇੰਦਰ ਸਿੰਘ ਦਲਿਓ ਨੇ ਕਿਹਾ ਕਿ ਇਸ ਪਰਿਵਾਰ ਵਿੱਚ ਇੱਕ ਵਿਧਵਾ ਔਰਤ ਹੈ ਅਤੇ ਉਸਦਾ ਘਰਵਾਲਾ ਪਿੱਛੇ ਜਿਹੇ ਸਵਰਗਵਾਸ ਹੋ ਗਿਆ ਸੀ ਜੋ ਕਿ ਇੱਕ ਅਤਿ ਦੁਖੀ ਪਰਿਵਾਰ ਹੈ। ਉਨ੍ਹਾਂ ਕੋਲ ਰਹਿਣ ਬੈਠਣ ਲਈ ਕੋਈ ਮਕਾਨ ਨਹੀਂ ਸੀ ਅਤੇ ਘਰ ਦਾ ਗੁਜ਼ਾਰਾ ਵੀ ਬਹੁਤ ਮੁਸ਼ਕਿਲ ਨਾਲ ਹੁੰਦਾ ਸੀ। ਇਸਨੂੰ ਗੰਭੀਰਤਾ ਨਾਲ ਦੇਖਦਿਆਂ ਹੋਇਆਂ ਉਹਨਾਂ ਵੱਲੋਂ ਔਰਤ ਦਾ ਮਕਾਨ ਬਣਾ ਕੇ ਲੋਕ ਭਲਾਈ ਦੇ ਕਾਰਜਾਂ ਵਿੱਚ ਆਪਣਾ ਹਿੱਸਾ ਦੇ ਇੱਕ ਸ਼ਲਾਘਾਯੋਗ ਉਪਰਾਲਾ ਕੀਤਾ ਹੈ।ਇਸ ਮੌਕੇਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਉਨ੍ਹਾਂ ਦੇ ਸਮਾਜਸੇਵਾ ਵਿਚ ਪਾਏ ਗਏ ਇਸ ਯੋਗਦਾਨ ਦੀ ਸ਼ਲਾਘਾ ਕੀਤੀ।