ਬੁਢਲਾਡਾ (ਦਵਿੰਦਰ ਸਿੰਘ ਕੋਹਲੀ) – ਸ੍ਰੀ ਗਊ ਮਾਤਾ ਕੀਰਤਨ ਮੰਡਲ ਬੁਢਲਾਡਾ ਵੱਲੋਂ ਸ਼ਹਿਰ ਦੇ ਇੱਕ ਜਰੂਰਤਮੰਦ ਪਰਿਵਾਰ ਦੀ ਲੜਕੀ ਦਾ ਵਿਆਹ ਕਰਨ ਦਾ ਬੀੜਾ ਚੁੱਕਿਆ ਹੈ, ਜਿਸ ਲਈ ਹਰ ਕੋਈ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਸੰਸਥਾ ਦੇ ਪ੍ਰਧਾਨ ਨੀਰਜ ਗਰਗ, ਜੋਤੀ ਰਾਣੀ ਅਤੇ ਮਮਤਾ ਰਾਣੀ ਨੇ ਦੱਸਿਆ ਕਿ 24 ਮਾਰਚ ਦਿਨ ਸੋਮਵਾਰ ਨੂੰ ਸ਼੍ਰੀ ਰਾਮ ਲੀਲਾ ਗਰਾਊਂਡ ਵਿਖੇ ਕੀਤੇ ਜਾ ਰਹੇ ਇਸ ਸ਼ੁਭ ਕਾਰਜ ਦੀ ਸ਼ੁਰੂਆਤ ਅੱਜ ਸ਼੍ਰੀ ਬਾਂਕੇ ਬਿਹਾਰੀ ਦਾ ਸੰਕੀਰਤਨ ਕਰਕੇ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵਿਆਹ ਸਮਾਗਮ ਮੌਕੇ ਸ਼ਹਿਰ ਦੀਆਂ ਵੱਖ-ਵੱਖ ਹਸਤੀਆਂ ਇਸ ਕੰਨਿਆਂ ਨੂੰ ਆਸ਼ੀਰਵਾਦ ਦੇਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਇਸ ਕੰਨਿਆਦਾਨ ਵਿੱਚ ਯੋਗਦਾਨ ਪਾਉਂਦਾ ਚਹੁੰਦਾਂ ਹੋਵੇ ਤਾਂ ਉਹ ਕੀਰਤਨ ਮੰਡਲ ਦੇ ਆਗੂਆਂ ਨਾਲ ਸੰਪਰਕ ਕਰ ਸਕਦਾ ਹੈ।ਇਸ ਮੌਕੇ ਪੁੱਜੇ ਸ਼੍ਰੀ ਪੰਚਾਇਤੀ ਗਊਸ਼ਾਲਾ ਬੁਢਲਾਡਾ ਦੇ ਪ੍ਰਧਾਨ ਬਿ੍ਰਛ ਭਾਨ ਕੁਮਾਰ ਨੇ ਕਿਹਾ ਕਿ ਅਜਿਹੇ ਸਾਂਝੇ ਕਾਰਜਾਂ ਵਿੱਚ ਸਾਨੂੰ ਸਭਨਾਂ ਨੂੰ ਆਪੋ ਆਪਣਾ ਬਣਦਾ ਯੋਗਦਾਨ ਪਾ ਕੇ ਪੁੰਨ ਦੇ ਭਾਗੀ ਬਣਨਾ ਚਾਹੀਦਾ ਹੈ। ਇਸ ਮੌਕੇ ਸੰਸਥਾ ਦੇ ਆਗੂ ਆਸ਼ਾ ਜੈਨ, ਸੁਮਨ ਰਾਣੀ, ਨਿਸ਼ਾ ਰਾਣੀ, ਪ੍ਰੀਤੀ ਰਾਣੀ, ਕਾਂਤਾ ਰਾਣੀ, ਗੀਤਾ ਰਾਣੀ ਤੋਂ ਇਲਾਵਾ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਆਗੂ ਬਿੰਨੀ ਕੁਮਾਰ ਕੈਸ਼ੀਅਰ, ਸੁਭਾਸ਼ ਗੋਇਲ, ਸੁਖਵਿੰਦਰ ਸ਼ਰਮਾ, ਮਾਸਟਰ ਬ੍ਰਿਜ ਲਾਲ ਆਦਿ ਮੌਜੂਦ ਸਨ।
ਸ੍ਰੀ ਗਊ ਮਾਤਾ ਕੀਰਤਨ ਮੰਡਲ ਬੁਢਲਾਡਾ ਵੱਲੋਂ ਜਰੂਰਤਮੰਦ ਲੜਕੀ ਦਾ ਵਿਆਹ ਸਮਾਗਮ 24 ਨੂੰ
