ਬਰਨਾਲਾ.17 ਮਾਰਚ/ਕਰਨਪ੍ਰੀਤ ਕਰਨ /-ਆਮ ਆਦਮੀ ਪਾਰਟੀ ਦੀ ਸਰਕਾਰ ਦਾ ਤਿੰਨ ਸਾਲ ਦਾ ਕਾਰਜ ਭ੍ਰਿਸ਼ਟਾਚਾਰ ਗੁੰਡਾਗਰਦੀ,ਹੱਤਿਆਵਾਂ,ਤੇ ਲੁੱਟ-ਖਸੁੱਟ ਦੀਆਂ ਘਟਨਾਵਾਂ ਨਾਲ ਲੈੱਸ ਹੈ ਉੱਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਤਿੰਨ ਸਾਲ ਪਹਿਲਾਂ ਸੂਬੇ ਦੇ ਲੋਕਾਂ ਨਾਲ ਜੋ ਵਾਅਦੇ ਕਰ ਕੇ ਸੱਤ ਵਿਚ ਆਈ ਸੀ, ਉਨ੍ਹਾਂ ਪਾਰਟੀ ਵਲੋਂ ਭੁਲਾ ਦਿੱਤਾ ਗਿਆ ਹੈ। ਜਿਸ ਕਾਰਨ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਇਹ ਸ਼ਬਦ ਸੀਨੀਅਰ ਕਾਂਗਰਸੀ ਆਗੂ ਤੇ ਹਲਕਾ ਮਹਿਲ ਕਲਾਂ ਦੇ ਨਿਗਰਾਨ ਗੁਰਮੇਲ ਸਿੰਘ ਮੌੜ ਨੇ ਗੱਲਬਾਤ ਕਰਦਿਆਂ ਆਖੇ। ਉਹਨਾਂ ਕਿਹਾ ਗੁੰਡਾਗਰਦੀ, ਹੱਤਿਆਵਾਂ, ਲੁੱਟ-ਖਸੁੱਟ ਦੀਆਂ ਘਟਨਾਵਾਂ ਜ਼ੋਰਾਂ ‘ਤੇ ਹਨ ਲੋਕ ਇਨਸਾਫ਼ ਲੈਣ ਲਈ ਦਰ-ਦਰ ਠੋਕਰਾਂ ਖਾ ਰਹੇ ਹਨ।
ਆਮ ਆਦਮੀ ਪਾਰਟੀ ਦੀ ਸਰਕਾਰ ਤਿੰਨ ਸਾਲਾਂ ਦੌਰਾਨ ਫੇਲ੍ਹ ਸਰਕਾਰ ਸਾਬਿਤ ਹੋਈ -ਤਿੰਨ ਸਾਲਾਂ ਦੌਰਾਨ ਆਪ ਸਰਕਾਰ ਹਰ ਫਰੰਟ ਤੇ ਫੇਲ੍ਹ ਰਹੀ ਹੈ।ਆਪ ਸਰਕਾਰ ਤੋਂ ਨਾ ਤਾਂ ਕੋਈ ਚੋਣ ਵਾਅਦਾ ਪੂਰਾ ਹੋਇਆ ਅਤੇ ਨਾ ਹੀ ਕੋਈ ਸਮੱਸਿਆ ਦਾ ਹੱਲ ਹੋਇਆ -ਹੈ।ਪੰਜਾਬ ਦੇ ਕਿਸਾਨ ਮਜ਼ਦੂਰ, ਮੁਲਾਜ਼ਮ,ਅਧਿਆਪਕ ਸਮੇਤ ਹਰ ਵਰਗ ਦੇ ਹਾਲਾਤ ਪਹਿਲਾਂ ਤੋਂ ਵੀ ਮਾੜੇ ਹੋ ਗਏ ਹਨ। ਇੱਕ ਹਫ਼ਤੇ ਵਿੱਚ ਨਸ਼ਾ ਖਤਮ ਕਰਨ ਦਾ ਵਾਅਦਾ ਕਰਨ ਵਾਲੀ ਸਰਕਾਰ ਦੇ ਰਾਜ ਵਿੱਚ ਨਸ਼ਾ ਪਹਿਲਾਂ ਨਾਲੋਂ ਕਿਤੇ ਵਧ ਗਿਆ ਹੈ।ਪੰਜਾਬ ਸਿਰ ਕਰਜੇ ਦੀ ਪੰਡ ਹੋਰ ਵਧ ਗਈ ਹੈ, ਜਿਸ ਕਾਰਨ ਸੂਬੇ ਉਪਰ ਆਰਥਿਕ ਸੰਕਟ ਮੰਡਰਾ ਰਿਹਾ ਹੈ। ਉਹਨਾਂ ਕਿਹਾ ਕਿ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਮਹੀਨਾ ਦੇਣ ਦਾ ਵਾਅਦਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਤਿੰਨ ਸਾਲ ਵਿੱਚ ਵੀ ਇਹ ਸਹੂਲਤ ਸ਼ੁਰੂ ਨਾ ਕਰ ਸਕੀ,
ਆਮ ਆਦਮੀ ਪਾਰਟੀ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਹਾਲਾਤ ਸੁਧਰਨ ਦੀ ਬਜਾਏ ਹੋਰ ਵਿਗੜ ਗਏ ਹਨ। ਪੰਜਾਬ ਵਿਚ ਅਮਨ-ਕਾਨੂੰਨ ਦੇ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ । ਸੂਬੇ ਵਿਚ ਖਿਲਾਫੀਆਂ ਤੋਂ ਨਾਰਾਜ਼ ਲੋਕ ਆਏ ਦਿਨ ਧਰਨੇ ਦੇ ਰਹੇ ਹਨ, ਜਿਨ੍ਹਾਂ ਦੀ ਪੁਕਾਰ ਸੁਣਨ ਦੀ ਬਜਾਏ ਉਨ੍ਹਾਂ ਦੀ ਆਵਾਜ਼ ਨੂੰ ਡੰਡੇ ਦੇ ਜ਼ੋਰ ‘ਤੇ ਦਬਾਉਣ ਦੇ ਯਤਨ ਕੀਤੇ ਜਾ ਰਹੇ ਹਨ। ਸੂਬੇ ਵਿਚ ਸਾਰੇ ਵਿਕਾਸ ਦੇ ਕੰਮ ਠੱਪ ਪਏ ਹਨ। ਸਰਕਾਰੀ ਨੌਕਰੀਆਂ ਦੇ ਐਲਾਨ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ, ਦਿਹਾੜੀਦਾਰਾਂ, ਮੁਲਾਜ਼ਮਾਂ, ਪੈਨਸ਼ਨਰਾਂ ਨੂੰ ਬਣਦੇ ਹੱਕ ਦੇਣਾ ਆਦਿ ਸਿਰਫ਼ ਕਾਗ਼ਜ਼ਾਂ ਤੱਕ ਹੀ ਸੀਮਤ ਰਹਿ ਗਿਆ ਹੈ। ਗੁਰਮੇਲ ਮੌੜ ਨੇ ਕਿਹਾ ਕਿ ਆਮ ਲੋਕਾਂ ਪੱਖੀ ਹੋਣ ਦੇ ਦਾਅਵੇ ਕਰਨ ਵਾਲੀ ਆਮਆਦਮੀ ਪਾਰਟੀ ਦੀ ਪੋਲ ਖੁੱਲ ਕੇ ਲੋਕਾਂ ਦੇ ਸਾਹਮਣੇ ਆ ਚੁੱਕੀ ਹੈ ਹੁਣ ਪੰਜਾਬ ਦੇ ਲੋਕ ਝੂਠੇ ਇਨਕਲਾਬ ਵਾਲੀ ਆਪ ਸਰਕਾਰ ਦੀ ਸੱਚਾਈ ਤੋਂ ਜਾਣੂੰ ਹੋ ਚੁੱਕੇ ਹਨ ਅਤੇ ਇਸ ਸਰਕਾਰ ਨੂੰ ਚੱਲਦਾ ਕਰਨ ਲਈ ਤਿਆਰ ਬੈਠੇ ਹਨ 2027 ਚ ਕਾਂਗਰਸ ਪਾਰਟੀ ਪੰਜਾਬ ਚ ਸਰਕਾਰ ਬਣਾਵੇਗੀ ! ਇਸ ਮੌਕੇ ਪਰਮਿੰਦਰ ਸਿੰਘ ਸੰਮੀ ਠੁੱਲੀਵਾਲ ਬਲਾਕ ਪ੍ਰਧਾਨ ਮਹਿਲ ਕਲਾਂ ਜਸਮੇਲ ਸਿੰਘ ਬੜੀ ਬਲਾਕ ਪ੍ਰਧਾਨ ਸ਼ੇਰਪੁਰ ਡਾਕਟਰ ਬਲਵੰਤ ਸ਼ਰਮਾ ਸੀਨੀਅਰ ਮੀਤ ਪ੍ਰਧਾਨ ਜਿਲਾ ਸਰਜੀਤ ਸਰਮਾ ਗੋਲਡੀ ਮਾਂਗੇਵਾਲ ਜਰਨੈਲ ਸਿੰਘ ਸਾਬਕਾ ਸਰਪੰਚ ਅਤੇ ਬਲਾਕ ਸੰਮਤੀ ਮੈਂਬਰ ਸਾਬਕਾ ਮਨਪ੍ਰੀਤ ਸਿੰਘ ਮਣੀ ਜਾਸਨ ਸਿੰਘ ਗੁਰਵਿੰਦਰ ਸਿੰਘ ਅਗਵਾਲ ਸਿੰਘ ਆਦਿ ਹਾਜਿਰ ਸਨ