ਮਾਨਸਾ 17 ਮਾਰਚ – ਗੁਰਜੰਟ ਸਿੰਘ ਸ਼ੀਂਹ ਅੱਜ ਸਰਦੂਲਗੜ੍ਹ ਏਰੀਏ ਦੀ ਸਿਰਮੌਰ ਸੰਸਥਾ ਮਾਲਵਾ ਗਰੁੱਪ ਆਫ਼ ਕਾਲਜ਼ਿਜ ਸਰਦੂਲੇਵਾਲਾ ਵਿਖੇ ਸਬ ਡਵੀਜਲ ਹਸਪਤਾਲ ਸਰਦੂਲਗੜ੍ਹ ਦੇ ਸੀਨੀਅਰ ਮੈਡੀਕਲ ਅਫਸਰ ਡਾ. ਵਿਜੈ ਜਿੰਦਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਹਤ ਇੰਸਪੈਕਟਰ ਨਿਰਮਲ ਸਿੰਘ ਕਣਕਵਾਲੀਆ, ਰਵਿੰਦਰ ਸਿੰਘ ਅਤੇ ਜੀਵਨ ਸਿੰਘ ਵੱਲੋਂ ਵਿਦਿਆਰਥਣਾਂ ਨੂੰ ਮਲੇਰੀਆ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਤੋਂ ਬਚਾਅ ਲਈ ਸੈਮੀਨਾਰ ਲਗਾਇਆ । ਇਸ ਮੌਕੇ ਸਿਹਤ ਇੰਸਪੈਕਟਰ ਨਿਰਮਲ ਸਿੰਘ ਕਣਕਵਾਲੀਆ ਨੇ ਬੋਲਦਿਆ ਕਿਹਾ ਕਿ ਇਹਨਾਂ ਬਿਮਾਰੀਆਂ ਤੋਂ ਬਚਾਅ ਲਈ ਡਾਕਟਰਾਂ ਵਾਂਗ ਅਸੀ ਖੁਦ ਵੀ ਆਪਣੀ ਰੱਖਿਆ ਕਰ ਸਕਦੇ ਹਾਂ ਅਤੇ ਇਸਦੀ ਰੋਕਥਾਮ ਲਈ ਅਲੱਗ ਅਲੱਗ ਸੁਝਾਅ ਦਿੱਤੇ ਜਿਵੇਂ ਕਿ ਮਲੇਰੀਏ ਦੇ ਬਚਾਅ ਲਈ ਆਪਣੇ ਆਲੇ ਦੁਆਲੇ ਨੂੰ ਸਾਫ ਰੱਖਣਾ ਅਤੇ ਘਰਾਂ ਦੇ ਬਾਹਰ ਨਾਲੀਆਂ ਵਿੱਚ ਖੜਾ ਗੰਦਾ ਪਾਣੀ ਹੁੰਦਾ ਹੈ ਉਸ ਉੱਪਰ ਕਾਲਾ ਤੇਲ ਪਾ ਕੇ ਇਸਦੀ ਰੋਕਥਾਮ ਕੀਤੀ ਜਾ ਸਕਦੀ ਹੈ ਛੋਟੇ ਮੋਟੇ ਟੋਏ ਭਰ ਦੇਣੇ ਚਾਹੀਦੇ ਹਨ ਤਾਂ ਜੋ ਉਸ ਵਿੱਚ ਗੰਦਾ ਪਾਣੀ ਇਕੱਠਾ ਨਾ ਹੋ ਸਕੇ ਅਤੇ ਅਸੀਂ ਬਿਮਾਰੀ ਤੋਂ ਬਚ ਸਕਦੇ ਹਾਂ । ਡੇਂਗੂ ਦੇ ਬਚਾਅ ਲਈ ਘਰਾਂ ਵਿੱਚ ਸਾਫ ਪਾਣੀ ਜਿਵੇਂ ਕਿ ਫਰਿੱਜ, ਕੂਲਰ, ਖਾਲੀ ਪਈਆਂ ਬੋਤਲਾਂ ਅਤੇ ਫਾਲਤੂ ਪਿਆ ਕਬਾੜ ਆਦਿ ਵਿੱਚ ਪਿਆ ਰਹਿੰਦਾ ਹੈ ਉਸਨੂੰ ਚਾਰ-ਪੰਜ ਦਿਨਾਂ ਦੇ ਵਿੱਚ ਉਸਦੀ ਸਫਾਈ ਕਰਨੀ ਚਾਹੀਦੀ ਹੈ ਤਾਂ ਜੋ ਉਸ ਜਗ੍ਹਾ ਤੇ ਡੇਂਗੂ ਦਾ ਲਾਰਵਾ ਪੈਦਾ ਨਾ ਹੋ ਸਕੇ ਅਤੇ ਅਤੇ ਅਸੀਂ ਬਿਮਾਰੀ ਤੋਂ ਬਚ ਸਕਦੇ ਹਾਂ । ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਲਜ ਦਾ ਸਾਰਾ ਸਟਾਫ ਹਾਜਰ ਸੀ ।
ਮਾਲਵਾ ਕਾਲਜ ਸਰਦੂਲੇਵਾਲਾ ਵਿਖੇ ਮਲੇਰੀਆ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਤੋਂ ਬਚਾਅ ਲਈ ਸੈਮੀਨਾਰ ਲਗਾਇਆ।
