ਮੰਡਲ ਪ੍ਰਧਾਨ ਕੁਸ਼ ਸ਼ਰਮਾ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਦਿੱਤਾ ਧਰਨਾ।

ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਮੰਡਲ ਪ੍ਰਧਾਨ ਕੁਸ਼ ਸ਼ਰਮਾ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਦਿੱਤਾ ਗਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਂਬਰ ਨੇ ਦੱਸਿਆ ਕਿ ਪੰਜਾਬ ਸਰਕਾਰ ਤਿੰਨ ਸਾਲਾਂ ਤੋਂ ਸੁੱਤੀ ਪਈ ਹੈ। ਲੋਕਾਂ ਨੂੰ ਝੂਠੇ ਵਾਅਦੇ ਅਤੇ ਗੁਮਰਾਹ ਕਰਕੇ ਸਰਕਾਰ ਬਣਾਈ ਅਤੇ ਨੌਜਵਾਨਾਂ, ਬੱਚਿਆਂ ਅਤੇ ਸਾਡੀਆਂ ਬੀਬੀਆਂ ਭੈਣਾਂ ਨੂੰ ਮਿਸ ਗਾਈਡ ਕਰਿਆ ਅਤੇ ਲੋਕਾਂ ਨੂੰ ਝੂਠੇ ਦਾਅਵੇ ਕਰਕੇ ਆਪਣੀ ਪਾਰਟੀ ਦਾ ਪ੍ਰਚਾਰ ਕੀਤਾ ਅਤੇ ਆਮ‌ ਆਦਮੀ ਪਾਰਟੀ ਸੱਤਾ ਵਿਚ ਆ ਗਈ। ਇਨ੍ਹਾਂ ਵੱਲੋਂ ਪਿਛਲੇ ਤਿੰਨ ਸਾਲਾਂ ਵਿੱਚ ਪੰਜਾਬ ਦੇ ਮਸਲੇ ਹੱਲ ਨਹੀਂ ਕੀਤੇ, ਨਾ ਕੋਈ ਵਿਕਾਸ ਅਤੇ ਨਾ ਹੀ ਇਨਸਾਫ਼ ਮਿਲਿਆ। ਉਨ੍ਹਾਂ ਨੇ ਨਾ ਬੀਬੀਆਂ ਨੂੰ ਹਜ਼ਾਰ ਰੁਪਏ ਹਰ ਮਹੀਨੇ ਦੇਣ ਦਾ ਵਾਅਦਾ ਪੂਰਾ ਕੀਤਾ ਅਤੇ ਨਾ ਇਹਨਾਂ ਨੇ ਕੋਈ ਪ੍ਰਸ਼ਾਸਨ ਵਿਚ ਕੋਈ ਸੋਧ ਕਰੀ ਹੈ। ਉਨ੍ਹਾਂ ਕਿਹਾ ਕਿ ਯੂਥ ਸੜਕਾਂ ਤੇ ਵਿਹਲਾ ਲਾਚਾਰ ਫ਼ਿਰ ਰਿਹਾ ਹੈ ਅਤੇ ਕ੍ਰਿਮੀਨਲ ਬੰਦੇ ਘਰੋਂ ਘਰੋਂ ਜਾ ਕੇ ਫਿਰੌਤੀਆਂ ਮੰਗ ਰਹੇ ਹਨ, ਕਿਸੇ ਨੂੰ ਕੋਈ ਰੁਜ਼ਗਾਰ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਪਤਾ ਨਹੀਂ ਨਸ਼ਾ ਦੇ ਨਾਂ ਉੱਤੇ ਕਿੰਨੇ ਹੀ ਲੋਕਾਂ ਦੇ‌ ਘਰ ਢਾਹੀਂ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਾਡੇ ਪ੍ਰਧਾਨ ਜੀ ਦੇ ਕਥਨ ਅਨੁਸਾਰ ਨਾ ਕੋਈ ਕੋਰਟ ਦਾ ਆਰਡਰ ਅਤੇ ਨਾ ਕੋਈ ਕਾਨੂੰਨ ਦੇ ਆਰਡਰ ਮੁਤਾਬਕ ਘਰ ਢਾਹੁੰਣ ਦਾ ਕੰਮ ਕਰ ਰਹੇ ਹਨ।ਜਿਸਦੇ ਵੀ ਘਰ ਜਲਦੀ ਪਹੁੰਚ ਜਾਂਦੇ ਹਨ ਉਸਨੂੰ ਗੈਰ ਕਾਨੂੰਨੀ ਪ੍ਰੋਪਰਟੀ ਕਹਿ ਕੇ ਢਾਹ ਰਹੇ ਹਨ। ਭਾਂਵੇ ਇਸ ਵਿੱਚ ਕੋਈ ਵਿਚਾਰੇ ਦਾ ਰੋਲ ਨਹੀਂ ਹੋਵੇ। ਇਸ ਗੱਲ ਲਈ ਪੰਜਾਬ ਸਰਕਾਰ ਜਿਹੜੀ ਅੰਨੀ ਬੋਲੀ ਵਾਲੀ ਆਪਣਾ ਜੋ ਰਾਜ ਤਿਆਰ ਕੀਤਾ ਹੋਇਆ ਹੈ।ਉਹਨਾਂ ਨੂੰ ਜਗਾਉਣ ਪਿੱਛੇ ਅਸੀਂ ਇਹ ਅੱਜ ਮੰਡਲ ਲੈਵਲ ਤੇ ਮੰਡਲ ਪ੍ਰਧਾਨ ਕੁਸ਼ ਸ਼ਰਮਾ ਦੀ ਪੈਰਵਾਈ ਵਿਚ ਇਹ ਧਰਨਾ ਦਿੱਤਾ ਅਤੇ ਉਨ੍ਹਾਂ ਕਿਹਾ ਕਿ ਹਰੇਕ ਮੰਡਲ ਵਿਚ ਅਸੀਂ ਇਹ ਧਰਨਾ ਕਰਿਆ ਅਤੇ ਸਾਡੀ ਬੀਜੇਪੀ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਤਾਂ ਕਿ ਸਰਕਾਰ ਦੇ ਘੱਟੋ ਘੱਟ ਕੰਨਾਂ ਤੱਕ ਲੋਕਾਂ ਦੀ ਆਵਾਜ਼ ਪਹੁੰਚ ਸਕੇ।ਲੋਕ ਸਾਨੂੰ ਵਾਰ ਵਾਰ ਕਹਿੰਦੇ ਸਨ ਕਿ ਉਨ੍ਹਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ।ਹਰੇਕ ਲੈਵਲ ਦਾ ਛੋਟਾ ਅਤੇ ਵੱਡਾ ਮੁੱਦਾ ਲਾ ਲਓ।ਇੱਕ ਦਿਨ ਵਿੱਚ ਤਿੰਨ ਪੇਟੀਆਂ ਵੱਖ ਵੱਖ ਅੱਡ ਲਿਆ ਕੇ ਮਾਰੀਆਂ ਗਈਆਂ।ਪੂਜਨਿਕ ਸਥਾਨ ਅੰਮ੍ਰਿਤਸਰ ਦੇ‌ ਮੰਦਰ ਵਿਚ ਬੰਬ‌ ਮਾਰਿਆ ਗਿਆ ਤਦ ਪੰਜਾਬ ਸਰਕਾਰ ਕਿੱਥੇ ਸੀ। ਪੂਰੇ ਸੂਬੇ ਵਿਚ ਦਹਿਸ਼ਤ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿਰਫ਼ ਇੰਨੀ ਗੱਲ ਕਹਿ ਕੇ ਆਪਣੀ ਨਾਕਾਮੀ ਖ਼ਾਰਜ ਨਹੀਂ ਕਰ ਸਕਦੀ ਕਿ ਇਹ ਪਾਕਿਸਤਾਨ ਦੀ ਚਾਲ ਹੈ,ਜੇ ਡਰੱਗ ਆਵੇ‌ ਤਾਂ ਵੀ ਪਾਕਿਸਤਾਨ ਦੀ ਸਾਜ਼ਿਸ਼ ਕਹਿ ਕੇ ਗੱਲ ਉੱਤੇ ਮਿੱਟੀ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ।ਜੇ ਇੱਕ ਮੰਦਰ ਤੇ ਬੰਬ ਸਿੱਟਿਆ ਗਿਆ ਉਸ ਉੱਤੇ ਵੀ ਪੰਜਾਬ ਸਰਕਾਰ ਵੱਲੋਂ ਪਾਕਿਸਤਾਨ ਦਾ ਹੱਥ ਦੱਸਿਆ। ਉਨ੍ਹਾਂ ਕਿਹਾ ਕਿ ਸੋਚਣ ਵਾਲੀ ਗੱਲ ਹੈ ਕਿ ਪੰਜਾਬ ਵਿੱਚ ਅਮਨ ਚੈਨ ਨੂੰ ਕਿਵੇਂ ਲਾਂਬੂ ਲਾਇਆ ਜਾ ਰਿਹਾ ਹੈ।ਲੋਕ ਵਾਰ ਵਾਰ ਕਹਿੰਦੇ ਹਨ ਕਿ ਉਹ ਇਹਨਾਂ ਦਾ ਦੋ ਸਾਲ ਦਾ ਅੰਤਿਮ ਸਮਾਂ ਉਡੀਕ ਰਹੇ ਹਨ ਅਤੇ ਜਦੋਂ ਇਹ ਸਮਾਂ ਲੰਘਿਆ।ਉਸ ਤੋਂ ਬਾਅਦ ਬੀਜੇਪੀ ਦੀ ਸਰਕਾਰ ਬਹੁਮਤ ਨਾਲ ਬਣਾ ਕੇ ਇਸ ਪੰਜਾਬ ਨੂੰ ਖੁਸ਼ਹਾਲ,ਤੰਦਰੁਸਤ ਅਤੇ ਸੁਰੱਖਿਤ ਬਣਾ ਕੇ ਸੂਬੇ ਦੇ ਵਿਕਾਸ ਦਾ ਸੁਪਨਾ ਦੇਖ ਰਹੇ ਹਨ। ਇਸ ਮੌਕੇ ਰਕੇਸ਼ ਜੈਨ,ਕਾਕਾ ਅਮਰਿੰਦਰ ਸਿੰਘ ਦਾਤੇਵਾਸ, ਕੁਸ਼ ਸ਼ਰਮਾ,ਜਸਪਾਲ ਗਰਗ,ਅਮਨਦੀਪ ਗੈਸ ਏਜੰਸੀ ਵਾਲੇ ਆਦਿ ਹਾਜਰ ਸਨ।