ਪਾਵਰ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਵੱਲੋਂ ਅਹੁਦੇਦਾਰਾਂ ਦੀ ਕੀਤੀ ਗਈ ਚੋਣ।

ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਪਾਵਰ ਪੈਨਸ਼ਨਰਜ ਐਸੋਸੀਏਸ਼ਨ ਮੰਡਲ ਬੁਢਲਾਡਾ ਦੀ ਸਟੇਟ ਕਮੇਟੀ ਦੀਆਂ ਹਦਾਇਤਾਂ ਮੁਤਾਬਕ ਚੋਣ ਸਰਕਲ ਪ੍ਰਧਾਨ ਧੰਨਾ ਸਿੰਘ ਅਤੇ ਸਰਕਲ ਸਕੱਤਰ ਜਤਿੰਦਰ ਸਿੰਘ ਦੀ ਪ੍ਰਧਾਨ ਹੇਠ ਹੋਈ ਸਰਬਸਮਤੀ ਨਾਲ ਅਹੁਦੇਦਾਰ ਦੀ ਚੋਣ ਕੀਤੀ ਗਏ।ਜਿਸ‌ ਵਿੱਚ ਨਾਜਰ ਸਿੰਘ ਭੀਖੀ ਪ੍ਰਧਾਨ,ਦੇਸ ਰਾਜ ਮੰਘਾਣੀਆਂ ਸੀਨੀਅਰ ਮੀਤ ਪ੍ਰਧਾਨ,ਸੁਖਲਾਲ ਸਿੰਘ ਬਰੇਟਾ ਮੀਤ ਪ੍ਰਧਾਨ,ਗੁਰਜੰਟ ਸਿੰਘ ਬੀਰੋਕੇ ਸਕੱਤਰ,ਅਮਰੀਕ ਸਿੰਘ ਬਰੇਟਾ ਜੋਇੰਟ ਸਕੱਤਰ,ਨਾਜਰ ਸਿੰਘ ਦੋਦੜਾ ਜਥੇਬੰਦਕ ਸਕੱਤਰ,ਕਰਨੈਲ ਸਿੰਘ ਬੋਹਾ ਐਡੀਟਰ,ਹਰਬਿਲਾਲ ਸ਼ਰਮਾ ਵਿਤ ਸਕੱਤਰ,ਹਿਤ ਅਬਿਲਾਸ਼ੀ ਪ੍ਰੈਸ ਸਕੱਤਰ,ਸੁਖਵਿੰਦਰ ਸਿੰਘ ਭਊ ਕਾਰਜਕਾਰੀ ਮੈਂਬਰ,ਰਾਜਕੁਮਾਰ ਵਰਮਾ ਕਾਰਜਕਾਰੀ ਮੈਂਬਰ ਚੁਣੇ ਗਏ।ਇਸ ਸਮੇਂ ਪ੍ਰਧਾਨ ਧੰਨਾ ਸਿੰਘ ਨੇ 22-03-2025 ਨੂੰ ਅੰਮ੍ਰਿਤਸਰ ਵਿਖੇ ਬਿਜਲੀ ਮੰਤਰੀ ਦੀ ਕੋਠੀ ਦੇ ਬਾਹਰ ਧਰਨੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੇ ਲਈ ਕਿਹਾ ਤਾਂ ਕਿ ਪਾਵਰਕਮ ਦੀਆਂ ਰਹਿੰਦੀਆਂ ਮੰਗਾਂ ਮੰਨਣ ਅਤੇ ਸਰਕਾਰ ਨੂੰ ਮਜਬੂਰ ਕੀਤਾ ਜਾ ਸਕੇ ਇਸ ਚੋਣ ਸਭਾ ਨੂੰ ਪੰਜਾਬ ਗੌਰਮੈਂਟ ਪੈਨਸ਼ਨਰਜ ਦੇ ਪ੍ਰਧਾਨ ਪ੍ਰਗਟ ਸਿੰਘ ਚਾਹਲ ਨੇ ਵੀ ਸੰਬੋਧਨ ਕੀਤਾ।