ਮਾਲਵਾ ਕਾਲਜ ਸਰਦੂਲੇਵਾਲਾ ਵਿਖੇ ਹੋਲੀ ਦਾ ਤਿਉਹਾਰ ਮਨਾਇਆ ।

ਸਰਦੂਲਗੜ੍ਹ 13 ਮਾਰਚ ਗੁਰਜੰਟ ਸਿੰਘ ਸ਼ੀਂਹ /ਸਰਦੂਲਗੜ੍ਹ ਏਰੀਏ ਦੀ ਸਿਰਮੌਰ ਸੰਸਥਾ ਮਾਲਵਾ ਗਰੁੱਪ ਆਫ਼ ਕਾਲਜ਼ਿਜ ਸਰਦੂਲੇਵਾਲਾ ਦੇ ਵਿਹੜੇ ਵਿਖੇ ਸੰਸਥਾ ਦੀਆਂ ਵਿਦਿਆਰਥਣਾਂ ਅਤੇ ਸਟਾਫ ਮੈਬਰਾਂ ਨੇ ਸਮੂਹਿਕ ਰੂਪ ਵਿੱਚ ਹੋਲੀ ਮਨਾਈ । ਇਸ ਮੌਕੇ ਮੈਨੇਜਿੰਗ ਡਾਇਰੈਕਟਰ ਰਾਜ ਸੋਢੀ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਜਿੱਥੇ ਹੋਲੀ ਦੀ ਵਧਾਈ ਦਿੱਤੀ ਉੱਥੇ ਉਨ੍ਹਾਂ ਵਿਦਿਆਰਥਣਾਂ ਨੂੰ ਇਸ ਤਿਉਹਾਰ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਅਤੇ ਨਾਲ ਹੀ ਵਾਤਾਵਰਨ ਸੰਭਾਲ, ਸਵੱਛ ਭਾਰਤ ਅਭਿਆਨ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ । ਉਨ੍ਹਾਂ ਦੱਸਿਆ ਕਿ ਹੋਲੀ ਦਾ ਤਿਉਹਾਰ ਭਾਰਤ ਵਿੱਚ ਵਿਸ਼ੇਸ ਤੌਰ ਤੇ ਖੁਸ਼ੀ ਰੰਗ ਅਤੇ ਮਿਲਨ ਸਾਰਤਾ ਦਾ ਪ੍ਰਤੀਕ ਹੈ। । ਇਹ ਤਿਉਹਾਰ ਸਚਾਈ ਅਤੇ ਬੁਰਾਈ ਉੱਤੇ ਜਿੱਤ ਨੂੰ ਦਰਸਾਉਂਦਾ ਹੈ ਅਤੇ ਸਭ ਨੂੰ ਪ੍ਰੇਰਿਤ ਕੀਤਾ ਕਿ ਹੋਲੀ ਨੂੰ ਬੇਲੋੜ ਪਾਣੀ ਵਰਤਨ ਦੀ ਬਜਾਏ ਸੁੱਕੇ ਰੰਗਾ ਨਾਲ ਹੋਲੀ ਮਨਾਉਣੀ ਚਾਹੀਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਰਵਿੰਦਰ ਸਿੰਗਲਾ, ਜਸਪਾਲ ਕੌਰ, ਸਿੰਬਲਪਾਲ, ਰਕਸ਼ਾ ਰਾਣੀ, ਬਲਜੀਤ ਪਾਲ ਸਿੰਘ, ਅਮਨਦੀਪ ਕੌਰ, ਕਰਮਜੀਤ ਕੌਰ, ਗੁਰਦੀਪ ਸਿੰਘ ਅਤੇ ਅਮਨਦੀਪ ਕੌਰ ਆਦਿ ਹਾਜ਼ਿਰ ਸਨ ।