ਸੋਫੀਆ : ਪੱਛਮੀ ਬੁਲਗਾਰੀਆ ’ਚ ਸੋਮਵਾਰ ਅੱਧੀ ਰਾਤ ਤੋਂ ਬਾਅਦ ਦੋ ਵਜੇ ਹੋਏ ਬੱਸ ਹਾਦਸੇ ’ਚ ਘੱਟੋ ਘੱਟ 45 ਲੋਕਾਂ ਦੀ ਮੌਤ ਹੋ ਗਈ। ਮੈਸੇਡੋਨੀਆ ’ਚ ਰਜਿਸਟਰਡ ਬੱਸ ਹਾਦਸੇ ’ਚ ਮਰਨ ਵਾਲਿਆਂ ’ਚ ਬੱਚੇ ਵੀ ਸ਼ਾਮਲ ਹਨ। ਸੱਤ ਲੋਕਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮੈਸੇਡੋਨੀਆ ਦੂਤਘਰ ਦੇ ਪ੍ਰਤੀਨਿਧੀਆਂ ਨੇ ਹਸਪਤਾਲ ਦਾ ਦੌਰਾ ਕੀਤਾ ਹੈ। ਕਾਰਜਵਾਹਕ ਪ੍ਰਧਾਨ ਮੰਤਰੀ ਸਟੇਫਨ ਯਾਨੇਵ ਨੇ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ। ਮਾਰੇ ਗਏ ਲੋਕਾਂ ਪ੍ਰਤੀ ਸ਼ੋਕ ਪ੍ਰਗਟਾਉਂਦੇ ਹੋਏ ਉਨ੍ਹਾਂ ਕਿਹਾ ਕਿ ਭਵਿੱਖ ’ਚ ਅਜਿਹੇ ਹਾਦਸੇ ਰੋਕਣ ਦੇ ਯਤਨ ਕੀਤੇ ਜਾਣਗੇ।
Related Posts
ਜਿਲਾ ਮਹਿਲਾ ਕਾਂਗਰਸ ਦੇ ਪ੍ਰਧਾਨ ਮਨਵਿੰਦਰ ਪੱਖੋਂ ਵਲੋਂ ਪਿੰਡ ਧੌਲਾ ਵਿਖੇ ਕੁਲਵਿੰਦਰ ਕੌਰ ਨੂੰ ਜਰਨਲ ਸੱਕਤਰ ਅਤੇ ਪੰਜ ਮੈਂਬਰੀ ਕਮੈਟੀ ਨੂੰ ਨਿਯੁਕਤੀ ਪੱਤਰ ਦਿੱਤੇ
ਜਿਲਾ ਮਹਿਲਾ ਕਾਂਗਰਸ ਦੇ ਪ੍ਰਧਾਨ ਮਨਵਿੰਦਰ ਪੱਖੋਂ ਵਲੋਂ ਪਿੰਡ ਧੌਲਾ ਵਿਖੇ ਕੁਲਵਿੰਦਰ ਕੌਰ ਨੂੰ ਜਰਨਲ ਸੱਕਤਰ ਅਤੇ ਪੰਜ ਮੈਂਬਰੀ ਕਮੈਟੀ…
ਵੋਟਰ ਜਾਗਰੂਕਤਾ ਲਈ ਸ਼ੁਭਮਨ ਗਿੱਲ ਅਤੇ ਤਰਸੇਮ ਜੱਸੜ ਦੀਆਂ ਸੇਵਾਵਾਂ ਲਵੇਗਾ ਮੁੱਖ ਚੋਣ ਅਫਸਰ ਦਾ ਦਫਤਰ
ਚੰਡੀਗੜ੍ਹ,-ਪੰਜਾਬ ਦੇ ਮੁੱਖ ਚੋਣ ਅਫਸਰ ਦੇ ਦਫਤਰ ਵੱਲੋਂ ਭਾਰਤੀ ਕ੍ਰਿਕਟਰ ਸ਼ੁਭਮਨ ਗਿੱਲ ਨੂੰ ‘ਸਟੇਟ ਆਈਕੋਨ’ ਬਣਾਇਆ ਗਿਆ ਹੈ। ਇਸ ਬਾਬਤ…
ਚੀਮਾ ਵੱਲੋਂ ਯੂਨੀਅਨਾਂ ਦੇ ਵਿੱਤ ਵਿਭਾਗ ਨਾਲ ਸਬੰਧਤ ਮਸਲਿਆਂ ਬਾਰੇ ਜਲਦੀ ਹੱਲ ਦਾ ਭਰੋਸਾ
ਚੰਡੀਗੜ੍ਹ,-ਕੈਬਨਿਟ ਮੰਤਰੀਆਂ ਐਡਵੋਕੇਟ ਹਰਪਾਲ ਸਿੰਘ ਚੀਮਾ, ਸ੍ਰੀ ਅਮਨ ਅਰੋੜਾ ਅਤੇ ਸ. ਕੁਲਦੀਪ ਸਿੰਘ ਧਾਲੀਵਾਲ ਦੀ ਸ਼ਮੂਲੀਅਤ ਵਾਲੀ ਕੈਬਨਿਟ ਸਬ-ਕਮੇਟੀ ਵੱਲੋਂ…