ਬੁਢਲਾਡਾ 12 ਮਾਰਚ ਦਵਿੰਦਰ ਕੋਹਲੀ ਪਿੰਡ ਬੱਛੋਆਣਾ ਵਿਖੇ ਦਿਹਾੜੀਦਾਰ ਦੀ ਧੀ ਦਾ ਵਿਆਹ ਤੋਂ ਲਾੜੇ ਵਾਲਿਆਂ ਨੇ 3 ਦਿਨ ਪਹਿਲਾ ਦਾਜ ਚ ਮੁੰਡੇ ਨੂੰ ਕੜਾ ਅਤੇ ਮੋਟਰ ਸਾਈਕਲ ਦੀ ਮੰਗ ਕਰਕੇ ਸੁਨੇਹਾ ਭੇਜਿਆ ਕਿ 14 ਮਾਰਚ ਨੂੰ ਬਾਰਾਤ ਤਾਂ ਹੀ ਲੈ ਕੇ ਆਵਾਂਗੇ। ਦਾਜ ਤੋਂ ਅਸਮਰਥ ਦਿਹਾੜੀਦਾਰ ਪਰਿਵਾਰ ਨੇ ਗਰੀਬੀ ਦਾ ਵਾਸਤਾ ਪਾਇਆ ਪਰ ਲੜਕੇ ਵਾਲੇ ਨਾ ਮੰਨੇ। ਲੜਕੀ ਦੀ ਮਾਤਾ ਗੁਰਮੀਤ ਕੌਰ ਨੇ ਦੱਸਿਆ ਕਿ ਘਰ ਵਿੱਚ ਵਿਆਹ ਦਾ ਮਾਹੌਲ ਸੀ ਘੜਾਹੀ ਚੜ੍ਹ ਚੁੱਕੀ ਸੀ ਪ੍ਰੰਤੂ ਅਚਾਨਕ ਲੜਕੀ ਦੇ ਸੋਹਰਿਆ ਤੋਂ ਸੁਨੇਹਾ ਆ ਗਿਆ। ਗੱਲਬਾਤ ਨਾ ਸੁਲਝਣ ਕਾਰਨ ਮਾਮਲਾ ਥਾਣੇ ਪੁੱਜ ਗਿਆ ਜਿੱਥੇ ਇਨਸਾਫ ਨੇ ਪਿੰਡ ਬੱਛੋਆਣਾ ਦੇ ਲੋਕਾਂ ਨੇ ਥਾਣੇ ਜਾ ਕੇ ਨਾਅਰੇਬਾਜੀ ਕਰਦਿਆਂ ਦਾਜ ਦੇ ਲੋਭੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ। ਉਧਰ ਐਸ.ਐਚ.ਓ. ਸਦਰ ਅਮਰੀਕ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਲੜਕੇ ਵਾਲਿਆਂ ਨੂੰ ਸੱਦਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਮਾਸੀ ਗਗਨਜੀਤ ਕੌਰ ਅਤੇ ਕਲੱਬ ਦੇ ਪ੍ਰਧਾਨ ਲਖਵਿੰਦਰ ਸਿੰਘ ਨੇ ਵੀ ਪੁਲਿਸ ਤੇ ਸਹਿਯੋਗ ਨਾ ਦੇਣ ਤੇ ਦੋਸ਼ ਲਗਾਏ।
ਵਿਆਹ ਤੋਂ 3 ਦਿਨ ਪਹਿਲਾ ਦਾਜ ਚ ਕੜੇ ਤੇ ਮੋਟਰ ਸਾਈਕਲ ਦੀ ਕੀਤੀ ਮੰਗ।) ਮਾਮਲਾ ਪੁੱਜਾ ਥਾਣਾ ਸਦਰ )
