ਮਾਨਸਾ 12 ਮਾਰਚ ਗੁਰਜੰਟ ਸਿੰਘ ਸ਼ੀਂਹ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਸਾਹਿਬ ਸ੍ਰੀ ਦੀਪਕ ਮਨਚੰਦਾ ਜੀ ਵੱਲੋਂ ਸਥਾਨਕ ਜੁਡੀਸ਼ਲ ਕੋਰਟ ਦਾ ਨਰਿਖਣ ਕੀਤਾ ਗਿਆ।
ਮਾਨਯੋਗ ਜੱਜ ਸਾਹਿਬ ਦਾ ਬਾਰ ਐਸੋਸੀਏਸ਼ਨ ਬੁਢਲਾਡਾ ਦੇ ਪ੍ਰਧਾਨ ਸੁਰਜੀਤ ਸਿੰਘ ਗਰੇਵਾਲ ਦੀ ਅਗਵਾਈ ਵਿਚ ਬਾਰ ਐਸੋਸੀਏਸ਼ਨ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਮਾਨਯੋਗ ਜੱਜ ਸਾਹਿਬ ਸ੍ਰੀ ਦੀਪਕ ਮਨਚੰਦਾ ਜੀ ਨਾਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਹਰੀ ਸਿੰਘ ਗਰੇਵਾਲ ਵੀ ਬਾਰ ਰੂਮ ਵਿਚ ਪਹੁੰਚੇ। ਬਾਰ ਐਸੋਸੀਏਸ਼ਨ ਵੱਲੋਂ ਬਾਰ ਦੀਆਂ ਸਮੱਸਿਆਂਵਾਂ ਬਾਰੇ ਦੱਸਿਆ ਅਤੇ ਮੰਗ ਪੱਤਰ ਵੀ ਦਿੱਤਾ। ਮਾਨਯੋਗ ਜਸਟਿਸ ਵੱਲੋਂ ਬਾਰ ਦੀਆਂ ਸਮੱਸਿਆਂਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਸਮੱਸਿਆਂਵਾਂ ਦੇ ਹੱਲ ਦਾ ਭਰੋਸਾ ਦਿੱਤਾ। ਇਸ ਮੌਕੇ ਵਧੀਕ ਸਿਵਲ ਜੱਜ ਸੀਨੀਅਰ ਡਵੀਜਨ ਬੁਢਲਾਡਾ ਸ਼੍ਰੀ ਮਨੂੰ ਮਿੱਤੂ , ਸਿਵਲ ਜੱਜ ਜੂਨੀਅਰ ਡਿਵੀਜ਼ਨ ਬੁਢਲਾਡਾ ਸ਼੍ਰੀ ਮਤੀ ਜੈਸਿਕਾ ਵਿਜ, ਸਰਦੂਲਗੜ੍ਹ ਸਬ ਡਵੀਜ਼ਨ ਤੋਂ ਜੱਜ ਹਰਪ੍ਰੀਤ ਕੌਰ ਨਾਫਰਾ, ਜੱਜ ਰਮਿੰਦਰ ਕੌਰ ਵੀ ਬਾਰ ਰੂਮ ਵਿਚ ਪਹੁੰਚੇ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਸਕੱਤਰ ਕਿਰਤੀ ਸ਼ਰਮਾ ਨੇ ਬਾਰ ਰੂਮ ਵਿਚ ਪਹੁੰਚਣ ਤੇ ਉਹਨਾਂ ਦਾ ਸਵਾਗਤ ਕੀਤਾ। ਐਡਵੋਕੇਟ ਸੁਰੇਸ਼ ਕੁਮਾਰ ਸ਼ਰਮਾ ਅਤੇ ਸੁਨੀਲ ਕੁਮਾਰ ਗਰਗ ਵੱਲੋਂ ਬਾਰ ਐਸੋਸੀਏਸ਼ਨ ਦੇ ਇਤਿਹਾਸ ਅਤੇ ਮਾਨਯੋਗ ਚੀਫ਼ ਜਸਟਿਸ ਬਾਰੇ ਜਾਣਕਾਰੀ ਦਿੱਤੀ। ਬਾਰ ਪ੍ਰਧਾਨ ਸੁਰਜੀਤ ਸਿੰਘ ਗਰੇਵਾਲ ਵੱਲੋਂ ਮਾਨਯੋਗ ਜਸਟਿਸ ਸਾਹਿਬ ਦਾ ਬਾਰ ਰੂਮ ਵਿਚ ਪਹੁੰਚਣ ਲਈ ਧੰਨਵਾਦ ਕੀਤਾ। ਇਸ ਮੌਕੇ ਬਾਰ ਐਸੋਸੀਏਸ਼ਨ ਸਰਦੂਲਗੜ੍ਹ ਦੇ ਪ੍ਰਧਾਨ ਰਾਮ ਸਿੰਘ ਧਾਲੀਵਾਲ, ਬਾਰ ਐਸੋਸੀਏਸ਼ਨ ਬੁਢਲਾਡਾ ਦੇ ਸੀਨੀਅਰ ਵਕੀਲ ਜਸਵਿੰਦਰ ਸਿੰਘ ਧਾਲੀਵਾਲ, ਬਾਰ ਦੇ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਚਹਿਲ, ਐਡਵੋਕੇਟ ਬਲਕਰਨ ਸਿੰਘ ਬੱਲੀ, ਜਗਦੀਪ ਸਿੰਘ ਦਾਤੇਵਾਸ, ਜਤਿੰਦਰ ਗੋਇਲ, ਛਿੰਦਰਪਾਲ ਸਿੰਘ ਬੀਰੋਕੇ, ਮੋਹਿਤ ਕੁਮਾਰ ਉਪਲ, ਸੁਖਪਾਲ ਸਿੰਘ ਦੋਦੜਾ, ਹਰਬੰਸ ਸਿੰਘ ਚੌਹਾਨ, ਅੰਮ੍ਰਿਤਪਾਲ ਸਿੰਘ ਵਿਰਕ, ਬਲਕਰਨ ਸਿੰਘ ਧਾਲੀਵਾਲ, ਮੁਕੇਸ਼ ਕੁਮਾਰ, ਪ੍ਰਵੀਨ ਕੁਮਾਰ, ਰਾਜੇਸ਼ ਕੁਮਾਰ ਸਮੇਤ ਸਮੂਹ ਬਾਰ ਮੈਂਬਰਾਨ ਹਾਜ਼ਰ ਸਨ।
ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਸਾਹਿਬ ਸ੍ਰੀ ਦੀਪਕ ਮਨਚੰਦਾ ਜੀ ਵੱਲੋਂ ਬੁਢਲਾਡਾ ਦੀ ਜੁਡੀਸ਼ਲ ਕੋਰਟ ਦਾ ਨਰਿਖਣ ਕੀਤਾ ਗਿਆ।
