ਹਿੰਦੂ ਮੁਸਲਿਮ ਸਿੱਖ ਇਸਾਈ ਸਾਰੇ ਹੀ ਭਾਈ ਭਾਈ ਹਾਂ -ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ 

ਮਹਿਲ ਕਲਾਂ ਵਿਖੇ 25 ਸਾਲ ਪੂਰੇ ਹੋਣ ਤੇ ਸਿਲਵਰ ਜੁਬਲੀ ਸਮਾਰੋਹ ਵਿਸ਼ਾਲ ਭੰਡਾਰਾ ਸੱਤਵੀਂ ਸਲਾਨਾ ਇਫ਼ਤਾਰ ਪਾਰਟੀ- ਗੁਰਮੇਲ ਸਿੰਘ ਮੌੜ ਪੀ ਪੀ ਸੀ ਸੀ 

ਬਰਨਾਲਾ,/ਮਹਿਲ ਕਲਾਂ / 11 ਮਾਰਚ /ਕਰਨਪ੍ਰੀਤ ਕਰਨ /-ਬਾਗ ਵਾਲਾ ਪੀਰਖਾਨਾ, ਮਹਿਲ ਕਲਾਂ, ਜ਼ਿਲ੍ਹਾ ਬਰਨਾਲਾ ਵਿਖੇ ਅਮਨ ਮੁਸਲਿਮ ਵੈੱਲਫੇਅਰ ਕਮੇਟੀ (ਰਜਿ: DIC/DRA-3618/06) ਮਹਿਲ ਕਲਾਂ ਦੇ ਹਿੰਦੂ, ਮੁਸਲਿਮ, ਸਿੱਖ, ਇਸਾਈ ਭਾਈਚਾਰੇ ਦੇ ਆਗੂਆਂ ਵਲੋਂ ਸ਼ਮੂਲੀਅਤ ਕੀਤੀ ਗਈ ਅਤੇ ਸਰਬੱਤ ਦੇ ਭਲੇ ਲਈ ਸਾਂਝੇ ਤੌਰ ਤੇ ਅਰਦਾਸ ਕੀਤੀ ਅਤੇ ਇਸ ਪਵਿੱਤਰ ਸਮਾਗਮ ਵਿੱਚ ਸ਼ਾਮਲ ਹੋ ਕੇ ਵੱਡੀ ਗਿਣਤੀ ਚ ਸਭਨਾ ਧਾਰਮਿਕ ਅਤੇ ਰੂਹਾਨੀ ਲਾਹਾ ਲਿਆ !ਇਸ ਮੌਕੇ ਵਿਸ਼ੇਸ਼ ਤੋਰ ਤੇ ਪਹੁੰਚੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਹਿੰਦੂ ਮੁਸਲਿਮ ਸਿੱਖ ਇਸਾਈ ਸਾਰੇ ਹੀ ਭਾਈ ਭਾਈ ਹਾਂ ਭਾਈਚਾਰਕ ਸਾਂਝ ਤਹਿਤ ਹੀ ਨਿੱਗਰ ਤੇ ਨਰੋਆ ਸਮਾਜ ਸਿਰਜਿਆ ਜਾ ਸਕਦਾ ਹੈ ! ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਮੇਲ ਸਿੰਘ ਮੌੜ ਪੀ ਪੀ ਸੀ ਸੀ ਹਲਕਾ ਮਹਿਲ ਕਲਾਂ ਨੇ ਦੱਸਿਆ ਕਿ ਇਸ ਮੌਕੇ ਬਰਨਾਲਾ ਤੋਂ ਕਾਂਗਰਸੀ ਵਿਧਾਇਕ ਸਰਦਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਾਂਗਰਸੀਆਂ ਦੇ ਵੱਡੇ ਵਫਦ ਸਮੇਤ ਹਾਜ਼ਿਰੀ ਲਗਵਾਈ

    ਇਸ ਪ੍ਰੋਗਰਾਮ ਦੇ ਸੰਚਾਲਕ ਅਤੇ ਪੀਰਖਾਨਾ ਬਾਗ ਵਾਲਾ ਦੇ ਮੁੱਖ ਸੇਵਾਦਾਰ ਡਾਕਟਰ ਮਿੱਠੂ ਮੁਹੰਮਦ ਮਹਿਲ ਕਲਾਂ ਵਲੋਂ ਸਭਨਾ ਨੂੰ ਜੀ ਆਇਆਂ ਆਖਦਿਆਂ ਧੰਨਵਾਦ ਕੀਤਾ ਗਿਆ ਇਸ ਮੌਕੇ ਇਕ ਦੂਜੇ ਨੂੰ ਗਲੇ ਮਿਲਕੇ ਮੁਬਾਰਕਾਂ ਦਿਤੀਆਂ ਗਈਆਂ ! ਇਸ ਮੌਕੇ ਗੁਰਮੇਲ ਸਿੰਘ ਮੌੜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਮੈਂਬਰ,ਮਨਜੀਤ ਸਿੰਘ,ਮਹਿਲ ਕੌਰ ਸਾਬਕਾ ਸਰਪੰਚ ਸਰਬਜੀਤ ਸਿੰਘ, ਆੜਤੀ ਜ਼ਿਲਾ ਪ੍ਰਧਾਨ ਕਿਸਾਨ ਸੈਲ ਬਰਨਾਲਾ ,ਗਗਨ ਸਿੰਘ ਸਰਾਂ ਪ੍ਰਧਾਨ ਦੁਕਾਨ ਯੂਨੀਅਨ ,ਮਹਿਲਕਲਾਂ ,ਸੂਰਤ ਸਿੰਘ ਬਾਜਵਾ ,ਅਮਰਜੀਤ ਸਿੰਘ ਜਿਲਾ ਪ੍ਰੀਸ਼ਦ ਮੈਂਬਰ ,ਬਾਬਾ ਜੰਗ ਸਿੰਘ ਦੀਵਾਨਾ ,ਮਿੰਟੂ ਸਿੰਘ ,ਬਿੱਲੂ ਸਿੰਘ ,ਜਥੇਦਾਰ ਗੁਰਵਿੰਦਰ ਸਿੰਘ ਹਾਜਿਰ ਸਨ