ਡੀ ਐਸ ਪੀ ਪ੍ਰਿਤਪਾਲ ਸਿੰਘ ਦੇ ਭਰੋਸੇ ਤੋਂ ਬਾਅਦ ਧਰਨਾ ਚੁਕਿਆ 

ਬੁਢਲਾਡਾ -( ਦਵਿੰਦਰ ਸਿੰਘ ਕੋਹਲੀ) ਪਿਛਲੇ ਤਿੰਨ ਦਿਨਾਂ ਤੋਂ ਮਨਜੀਤ ਕੌਰ ਦੇ ਕਤਲ ਦਾ ਇਨਸਾਫ਼ ਲੈਣ ਲਈ ਸੰਘਰਸ਼ ਕਮੇਟੀ ਦੇ ਬੈਨਰ ਹੇਠ ਚੱਲ ਰਿਹਾ ਧਰਨਾ ਅੱਜ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਭਰੋਸਾ ਦੇਣ ਤੇ ਸਮਾਪਤ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲ ਬਾਤ ਕਰਦੇ ਹੋਏ ਕਮੇਟੀ ਆਗੂਆਂ ਨੇ ਦੱਸਿਆ ਕਿ ਸੰਘਰਸ਼ ਕਮੇਟੀ ਵੱਲੋਂ ਮੁਆਵਜ਼ੇ ਨੂੰ ਲੈ ਕੇ ਜਿਸ ਵਿੱਚ ਮਿਰਤਿਕਾ ਦੀ ਬੇਟੀ ਨੂੰ ਨੌਕਰੀ, ਨਗਦ ਮੁਆਵਜ਼ਾ ਬਾਰੇ ਮੰਗ ਕੀਤੀ ਗਈ ਸੀ। ਇਨਾਂ ਮੰਗਾਂ ਨੂੰ ਮੁੱਖ ਰੱਖ ਕੇ ਧਰਨੇ ਵਿੱਚ ਆ ਕੇ ਡੀਐਸਪੀ ਪ੍ਰਿਤਪਾਲ ਸਿੰਘ ਅਤੇ ਅਤੇ ਮਾਨਯੋਗ ਤਹਿਸੀਲਦਾਰ ਅਜੇਪਾਲ ਸਿੰਘ ਨੇ ਭਰੋਸਾ ਦਿੱਤਾ ਕਿ ਸਿੱਟ ਦਾ ਗਠਨ ਕਰਕੇ ਇਸਦੀ ਜਾਂਚ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਲਾਸ਼ ਦਾ ਪੋਸਟਮਾਰਟਮ ਹੋਵੇਗਾ। ਅਤੇ ਅੱਜ ਸਵੇਰੇ 11 ਵਜੇ ਪਿੰਡ ਗਾਮੀਵਾਲਾ ਵਿਖੇ ਮਿਰਤਕ ਮਨਜੀਤ ਕੌਰ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਨਾ ਮੰਗਾਂ ਵਿੱਚ ਜੇਕਰ ਪ੍ਰਸ਼ਾਸਨ ਜਾਂ ਸਰਕਾਰ ਕੋਈ ਆਨਾਕਾਨੀ ਕਰਦੀ ਹੈ ਤਾਂ ਉਹ ਪ੍ਰੈਸ ਮਾਧਿਅਮ ਰਾਹੀਂ ਸਮੁੱਚੇ ਲੋਕਾਂ ਨੂੰ ਅਪੀਲ ਕਰਨਗੇ ਕਿ ਅਗਲੇ ਸੰਘਰਸ਼ ਲਈ ਤਿਆਰ ਰਹਿਣ