ਅਕਾਲੀਆਂ ਨੇ ਨਿੱਜੀ ਹਿੱਤਾਂ ਖਾਤਰ ਪੰਥਕ ਰਵਾਇਤਾਂ ਨੂੰ ਵੱਡੀ ਢਾਹ ਲਾਈ: ਬੈਨੀਪਾਲ 

ਗੁਰਵਿੰਦਰ ਸਿੰਘ ਬਣੇ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਕੋਆਰਡੀਨੇਟਰ :– ਸ਼੍ਰੋਮਣੀ ਕਮੇਟੀ ਨੂੰ ਲਿਆ ਆੜੇ ਹੱਥੀ

 ਅੰਮ੍ਰਿਤਸਰ 10 ਮਾਰਚ ( ਮਲਕੀਤ ਸਿੰਘ ਚੀਦਾ) ਸਿਆਸੀ ਸੋੜੇ ਨਿੱਜੀ ਹਿੱਤਾਂ ਦੀ ਖਾਤਰ ਅਕਾਲੀ ਲੀਡਰਸ਼ਿਪ ਨੂੰ ਪੰਥਕ ਹਿੱਤਾਂ ਦੀ ਬਲੀ ਨਹੀਂ ਦੇਣੀ ਚਾਹੀਦੀ ਹੈ।

           ਉਕਤ ਸ਼ਬਦਾਂ ਦਾ ਪ੍ਰਗਟਾਵਾਂ ਜਨਤਾ ਦਲ (ਯੂ) ਦੇ ਸੂਬਾਈ ਪ੍ਰਧਾਨ ਸ੍ਰ ਮਾਲਵਿੰਦਰ ਸਿੰਘ ਬੈਨੀਪਾਲ ਨੇ ਇਥੇ ਰਾਜਸੀ ਪੋ੍ਰਗਰਾਮ ਦੌਰਾਨ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ।ਲੱਛੇਦਾਰ ਭਾਸ਼ਣ ਕਰਦਿਆਂ ਹੋਇਆਂ ਉਨ੍ਹਾ ਨੇ ਕਿਹਾ ਕਿ ਸਰਵ ਉੱਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਯਾਦਾ ਨੂੰ ਢੈਹਿ-ਢੇਰੀ ਕਰਦਿਆਂ ਮੁਲਾਜ਼ਮਾਂ ਦੀ ਤਰਜ਼ ਤੇ ਤਖਤਾਂ ਦੇ ਜਥੇਦਾਰਾਂ ਨੂੰ ਹਟਾਉਂਣ ਲਈ ਜੋ ਹੱਥਕੰਡਾ ਕਾਬਜ਼ ਧਿਰ ਨੇ ਵਰਤਿਆ ਹੈ,ਉਸ ਦੇ ਨਾਲ ਪੰਥਕ ਰਵਾਇਤਾਂ ਨੂੰ ਵੱਡੀ ਢਾਹ ਲੱਗੀ ਹੈ।

ਸ੍ਰ ਬੈਨੀਪਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਤਿਹਾਸਕ ਗੁਰਧਾਮਾਂ ਦੀ ਦੇਖ ਭਾਲ ਕਰਨ ਵਾਲੀ ਸੰਸਥਾ ਹੈ,ਪਰ ਜਦੋਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿਆਸੀਕਰਨ ਹੋਇਆ ਹੈ ਉਦੋਂ ਤੋਂ ਹੀ ਸਿੱਖ ਕੌਮ ਨਿਰਾਸ਼ਾ ‘ਚ ਹੈ ਉਨ੍ਹਾ ਨੇ ਸਿਆਸੀ ਮੰਚ ਤੋਂ ਆਪਣੀ ਤਕਰੀਰ ‘ਚ ਕਿਹਾ ਕਿ ਪੰਜਾਬ ਦੇ ਬੇਸ਼ਕੀਮਤੀ ਹਿੱਤਾਂ ਨੂੰ ਤਿਲਾਂਜਲੀ ਦੇਕੇ ਨਿੱਜੀ ਹਿੱਤਾਂ ਦੀ ਪੂਰਤੀ ਕਰਨ ਵਾਲੀਆਂ ਖੇਤਰੀ ਰਵਾਇਤੀ ਪਾਰਟੀਆਂ ਅਤੇ ਕੌਂਮੀਂ ਦਲ ਹੁਣ ਹਾਸ਼ੀਏ ਤੇ ਆ ਚੁੱਕੇ ਹਨ। ਉਹਨਾ ਨੇ ਆਮ ਆਦਮੀਂ ਪਾਰਟੀ ਤੇ ਪਲਟਵਾਰ ਕਰਦਿਆ ਕਿਹਾ ਕਿ ਸ਼੍ਰ ਅਰਵਿੰਦ ਕੇਜਰੀਵਾਲ ਦੇ ਟੌਲੇ ਨੇ ਪੰਜਾਬ ਦਿਆਂ ਲੋਕਾਂ ਤੋਂ ਵੋਟ ਸਮਰਥ ਲੈਕੇ ਵਾਅਦਾ ਖਿਲ਼ਾਫੀ ਕੀਤੀ ਹੈ ਬੈਨੀਪਾਲ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਆਮ ਲੋਕਾਂ ਦਾ ਝਾਂਸਾਂ ਦੇਕੇ ਪੰਜਾਬ ਦੀ ਸਤਾ ‘ਚ ਆਈ ‘ਆਪ’ ਪਾਰਟੀ ਹੁਣ ਕੁਝ ਖਾਸ਼ ਲੋਕਾਂ ਦੀ ਜਗੀਰ ਬਣ ਕੇ ਰਹਿ ਗਈ ਹੈ ਉਨ੍ਹਾ ਨੇ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀਂ ਪਾਰਟੀ ਨੂੰ ਸਤਾ ਦੀਆਂ ਚਾਬੀਆਂ ਫੜਾਉਂਣ ਤੋਂ ਬਾਅਦ ਹੁਣ ਪਛਤਾਉਂਦੇ ਨਜ਼ਰ ਆ ਰਹੇ ਹਨ।ਉਨ੍ਹਾ ਨੇ ਬੜੀ ਬੇਬਾਕੀ ਅਤੇ ਨਿੱਡਰਤਾ ਨਾਲ ਐਲਾਨ ਕੀਤਾ ਕਿ ਜਨਤਾ ਦਲ ਯੂ ਹੁਣ ਪੰਜਾਬ ਦੇ ਲੋਕਾਂ ਦੀ ਯੋਗ ਅਗਵਾਈ ਕਰੇਗੀ।ਉਨ੍ਹਾ ਨੇ ਕਿਹਾ ਕਿ ਜਨਤਾ ਦਲ (ਯੂ) ਪੰਜਾਬ ‘ਚ ਰਾਜਸੀ ਬਦਲ ਬਣਕੇ ਰਾਜਸੀ ਖੇਤਰ ‘ਚ ਉਤਰੀ ਹੈ।

ਉਨ੍ਹਾ ਨੇ ਕਿਹਾ ਕਿ ਪੰਜਾਬ ‘ਚ ਫੈਲ ਅਰਾਜਕਤਾ,ਅਮਨ ਅਤੇ ਕਨੂੰਨ ਦੀ ਵਿਗੜ ਚੁੱਕੀ ਵਿਵਸਥਾ,ਪੰਜਾਬ ਦੀ ਕੁੱਖ੍ਹ ਤੇ ਰੁਖ ਦੇ ਲਈ ਬਣ ਚੁੱਕੀ ਮਾੜੀ ਦੁਰਦਸ਼ਾ,ਬੇਰੁਜਗਾਰੀ, ਅਤੇ ਗੇਂਗਸਟਰਵਾਦ ਮੌਕਾ ਪ੍ਰਸਤ ਸਿਆਸੀ ਲਾਣੇ ਦੀ ਦੇਣ ਹੈ।ਉਨ੍ਹਾ ਨੇ ਕਿਹਾ ਕਿ ਅਸੀਂ ਕੁਰਾਹੇ ਪੈ ਚੁੱਕੇ ਬੱਚਿਆਂ ਨੂ ਮੁੜ ਮੁੱਖ ਧਾਰਾ ‘ਚ ਲਿਆ ਕੇ ਕਿਰਤ ਵਾਲੇ ਪਾਸੇ ਤੌਰਨ ਦੇ ਮੁਦਈ ਹਾਂ, ਉਨਾ੍ਹ ਨੇ ਕਿਹਾ ਕਿ ਜਨਤਾ ਦਲ ਯੂ ਦੀ ਟੀਮ ਹੁਣ ਪੰਜਾਬ ਨੂੰ ਠੀਕ ਕਰਨ ਲਈ ਬਿਹਾਰ ਦੀ ਤਰਜ਼ ਤੇ ਪੰਜਾਬ ਨੁੰੂ ਕਿਸਤ ਕਰਨ ਲਈ 2027 ‘ਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੇਗੀ।ਇਸ ਮੌਕੇ, ਤੇ ਜਨਤਾ ਦਲ ਯੂ ਦੇ ਸੂਬਾਈ ਜਨਰਲ ਸਕੱਤਰ ਸ੍ਰ ਸਤਨਾਮ ਸਿੰਘ ਗਿੱਲ ਨੇ ਗੁਰਵਿੰਦਰ ਸਿੰਘ ਮਨੂੰ ਭੱਟੀ ਨੂੰ ਹਲਕਾ ਸ਼੍ਰੀ ਹਰਗੋਬਿੰਦਪੁਰ ਦਾ ਕੋਆਰਡੀਨੇਟਰ ਅਤੇ ਸਕੱਤਰ ਪੰਜਾਬ ਐਲਾਨਦਿਆਂ ਬਣਦਾ ਮਾਣ ਸਤਿਕਾਰ ਦੇਣ ਦਾ ਵਾਅਦਾ ਕੀਤਾ।

ਇਸ ਮੌਕੇ ਜਨਤਾ ਦਲ ਯੂ ਦੇ ਸੂਬਾਈ ਉਪ ਪ੍ਰਧਾਨ ਸ਼੍ਰੀ ਮਨੋਜ ਸ਼ਰਮਾ,ਸੰਜੀਵ ਕੁਮਾਰ ਝਾਅ,ਬੀਬੀ ਕਵਲਜੀਤ ਕੌਰ ਗਿੱਲ,ਰਾਹੁਲ ਘਈ,ਸਾਂਈ ਗੁਲਾਮ ਹੀਰਾ,ਰਣਜੀਤ ਸਿੰਘ ਲਾਲਾਕ,ਜਤਿੰਦਰ ਸਿੰਘ ਬਿੰਦਰਾਂ,ਪੀਏ ਗੁਰਪ੍ਰੀਤ ਸਿੰਘ ਖਾਲਸਾ,ਪੀਆਰਓ ਅੰਮ੍ਰਿਤਪਾਲ ਸਿੰਘ,ਅੰਮ੍ਰਿਤਪਾਲ ਕਲਿਆਣ,ਗੁਰਮੇਲ ਜੋਧਾ,ਕਮਲਪ੍ਰੀਤ ਕੌਰ,ਸਰਵਣ ਸਿੰਘ ਬਿਆਸ,ਗੋਪਾਲ ਸਿੰਘ ਉਮਰਾਨੰਗਲ,ਗੁਰਮੀਤ ਸਿੰਘ ਜੋਧੇ ਆਦਿ ਹਾਜਰ ਸਨ।