ਸੁਲਤਾਨਪੁਰ ਲੋਧੀ 09 ਮਾਰਚ (ਲਖਵੀਰ ਵਾਲੀਆ) :- ਦਿਹਾਤੀ ਮਜ਼ਦੂਰ ਸਭਾ ਤਹਿਸੀਲ ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ ਦੇ ਸਰਗਰਮ ਆਗੂ ਕਾਮਰੇਡ ਪਾਲ ਚੰਦ ਹੈਦਰਾਬਾਦ ਦੋਨਾ ਕੁੱਝ ਦਿਨਾ ਤੋਂ ਬਿਮਾਰ ਚਲ ਰਹੇ ਸਨ। ਪਰ ਬਹੁਤ ਇਲਾਜ ਕਰਾਉਣ ਦੇ ਬਾਵਜੂਦ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਅਤੇ ਆਪਣੇ ਪਿਛੇ ਪਰਿਵਾਰ ਵਿੱਚ ਚਾਰ ਲੜਕੇ, ਤਿੰਨ ਨੂੰਹਾ ਨੂੰ ਛਡ ਗਏ ਹਨ ਕਾਮਰੇਡ ਜੀ ਦਿਹਾਤੀ ਮਜ਼ਦੂਰ ਸਭਾ ਤਹਿਸੀਲ ਸੁਲਤਾਨਪੁਰ ਲੋਧੀ ਅਤੇ ਜਿਲ੍ਹਾ ਕਪੂਰਥਲਾ ਦੇ ਸਿਰ ਕੱਡ ਆਗੂ ਸਨ।ਬਹੁਤ ਸਾਰੇ ਯੂਨਿਟ ਸਥਾਪਿਤ ਕਰਵਾਏ ਅਤੇ ਕਾਮਰੇਡ ਜੀ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦੇ ਰਹੇ ਜਿਥੇ ਪੂਰੇ ਪਰਿਵਾਰ ਨੂੰ ਘਾਟਾ ਪਿਆ ਹੈ ਉਥੇ ਦਿਹਾਤੀ ਮਜ਼ਦੂਰ ਸਭਾ ਦੀ ਜਥੇਬੰਦੀ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਉਹਨਾਂ ਦੀ ਅੰਤਿਮ ਅਰਦਾਸ ਵਿੱਚ 16 ਮਾਰਚ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚ ਰਹੇ ਹਨ ਦਿਹਾਤੀ ਮਜ਼ਦੂਰ ਸਭਾ ਦੇ ਸੀਨੀਅਰ ਆਗੂ ਕਾਮਰੇਡ ਹਰਬੰਸ ਮੱਟੂ, ਓਮ ਪ੍ਰਕਾਸ਼ ਪਿੰਡ ਲਾਟੀਆਂ ਵਾਲ, ਰਣਜੀਤ ਸਿੰਘ ਰਾਣਾ ਸਾਬਕਾ ਸਰਪੰਚ, ਬਲਕਾਰ ਸਿੰਘ ਮੋਤੀ ਪੁਰ, ਸੰਗਤ ਸਿੰਘ ਰੰਧਾਵਾ ਡੱਲਾ, ਸ਼ਿੰਗਾਰਾ ਸਿੰਘ ਪੇਂਡੂ ਮਜ਼ਦੂਰ ਸਭਾ ਦੇ ਸੂਬਾਈ ਆਗੂ, ਨਿਰਮਲ ਸਿੰਘ ਸ਼ੇਰ ਪੁਰ ਸਧਾ ਕਿਰਤੀ ਕਿਸਾਨ ਯੂਨੀਅਨ ਦੇ ਆਗੂ, ਗੁਰਦੀਪ ਸਿੰਘ, ਨਿੰਦਰ ਕੌਰ ਅਤੇ ਤਰਸੇਮ ਲਾਲ ਆਦਿ ਬਹੁਤ ਸਾਰੇ ਸਾਥੀ ਹਾਜਰ ਸਨ।
ਦਿਹਾਤੀ ਮਜ਼ਦੂਰ ਸਭਾ ਸਰਕਲ ਹੈਦਰਾਬਾਦ ਦੋਨਾ ਦੇ ਪ੍ਰਧਾਨ ਫਾਨੀ ਸੰਸਾਰ ਨੂੰ ਕਹਿ ਗਏ ਅਲਵਿਦਾ
