ਕੈਮਿਸਟ ਐਸੋਸੀਏਸ਼ਨ ਦੀ ਹੋਈ ਇੱਕ ਅਹਿਮ ਮੀਟਿੰਗ 

ਬੁਢਲਾਡਾ 9 ਮਾਰਚ (ਦਵਿੰਦਰ ਸਿੰਘ ਕੋਹਲੀ)ਅਰੋੜਾ ਰੈਸਟੋਰੈਂਟ ਵਿੱਚ ਜਿਲਾ ਮਾਨਸਾ ਕੈਮਿਸਟ ਐਸੋਸੀਏਸ਼ਨ ਦੀ ਮੀਟਿੰਗ ਹੋਈ ਜਿਸ ਵਿੱਚ ਬੋਹਾ ਬੁਢਲਾਡਾ ਭੀਖੀ ਬਰੇਟਾ ਅਤੇ ਮਾਨਸਾ ਦੀ ਕੈਮਿਸਟ ਐਸੋਸੀਏਸ਼ਨ ਦੇ ਅੱਧੇਦਾਰ ਤੇ ਹੋਰ ਮੈਂਬਰ ਵੀ ਸ਼ਾਮਲ ਹੋਏ ਅਤੇ ਵਿਸ਼ੇਸ਼ ਤੌਰ ਤੇ ਮਾਨਸਾ ਤੋ ਰਾਕੇਸ਼ ਕੁਮਾਰ , ਅਸ਼ੋਕ ਕੁਮਾਰ ,ਰਵਿੰਦਰ ਕੁਮਾਰ ,ਰਮੇਸ਼ ਕੁਮਾਰ / ਬੋਹਾ ਤੋ ਸਤੀਸ਼ ਕੁਮਾਰ ,ਸੰਜੋਗ ਕੁਮਾਰ ,ਗੁਰਲਾਲ ਸਿੰਘ / ਭੀਖੀ ਤੋ ਰਾਕੇਸ਼ ਕੁਮਾਰ ,ਗੌਤਮ ਕੁਮਾਰ / ਬਰੇਟਾ ਤੋ ਸੁਰਿੰਦਰ ਮਿੱਤਲ ,ਸੋਹਣ ਲਾਲ ,ਪ੍ਰੀਤ ਕੁਮਾਰ / ਬੁਢਲਾਡਾ ਤੋ ਅਸ਼ੋਕ ਕੁਮਾਰ , ਦੀਵਾਨ ਚੰਦ ,ਕਮਲਜੀਤ ਸਿੰਘ (ਬੋਬੀ),ਨਰਿੰਦਰ ਢੀਂਗਰਾ,ਰਾਜੀਵ ਗਰਗ ਅਤੇ ਅਮਨਦੀਪ ਸਿੰਘ ਵੀ ਮੌਜੂਦ ਸਨ। ਮੀਟਿੰਗ ਵਿੱਚ ਜੋ ਸਰਕਾਰ ਵੱਲੋਂ ਕੁਛ ਦਾਅਵਿਆ ਨੂੰ ਵੇਚਣ ਤੇ ਪਬੰਧੀ ਲਗਾਈ ਗਈ ਹੈ ਓਹਨਾ ਬਾਰੇ ਵਿਚਾਰ ਕੀਤਾ ਗਿਆ ਤੇ ਸਰਬ ਸਹਿਮਤੀ ਨਾਲ ਇਹ ਫੈਸਲਾ ਲਾਇਆ ਗਿਆ ਕਿ ਹੈਲਥ ਡਿਪਾਰਟਮੈਂਟ ਪੰਜਾਬ ਜਿਲਾ ਅਧਿਕਾਰੀ ਜਿਲਾ ਹੈਲਥ ਕੰਟਰੋਲਰ ਨੂੰ ਮੰਗ ਪੱਤਰ ਦਿੱਤਾ ਜਾਵੇ ਤੇ ਇਹਨਾਂ ਆਈਟਮਾ ਵਿੱਚੋ ਖ਼ਾਸ ਕਰਕੇ ਡਾਈਸਾਈਕਲੋਮਾਈਨ ਦੀ ਸੇਲ ਦੀ ਪਾਬੰਦੀ ਹਟਾਈ ਜਾਵੇ ਬਾਕੀ ਅਸੀ ਸਾਰੇ ਪ੍ਰਸ਼ਾਸ਼ਨ ਵਲੋ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਦਾ ਤਹਿ ਦਿਲੋ ਸਾਥ ਦੇਵਾਂਗੇ । ਅੱਜ ਇਸ ਮਾਈਕ ਤੇ ਜੁਗਰਾਜ ਸਿੰਘ (ਜੁਗਰਾਜ ਮੈਡੀਕਲ ਹਾਲ)ਨੂੰ ਜ਼ਿਲਾ ਮਾਨਸਾ ਕਮੇਸਟ ਐਸੋਸੀਏਸ਼ਨ ਦਾ ਪ੍ਰੈਸ ਸੈਕਰੇਟਰੀ ਨਿਯੁਕਤ ਕੀਤਾ ਗਿਆ ਅਤੇ ਡਿਸਟ੍ਰਿਕਟ ਪ੍ਰਧਾਨ ਰਾਕੇਸ਼ ਕੁਮਾਰ ਜੀ ਨੇ ਆਏ ਹੋਏ ਮੈਂਬਰਾ ਤਾ ਧੰਨਵਾਦ ਕੀਤਾ ਅਤੇ ਹਰ ਮੁਸ਼ਕਿਲ ਵਿੱਚ ਸਾਥ ਦੇਣ ਦਾ ਯਕੀਨ ਦਿੱਤਾ ।