ਬੰਗਾਲ ਦੇ ਵਿਰੋਧੀ ਧਿਰ ਦੇ ਆਗੂ ਸੁਵੇਂਦੂ ਅਧਿਕਾਰੀ ਦੇ ਕਾਫ਼ਲੇ ’ਤੇ ਹਮਲਾ, ਜਾਨੋਂ ਮਾਰਨ ਦੀ ਦਿੱਤੀ ਧਮਕੀ

 ਕੋਲਕਾਤਾ : ਬੰਗਾਲ ਵਿਧਾਨ ਸਭਾ ਚੋਣਾਂ ਤੋਂ ਬਾਅਦ ਤੋਂ ਸੂਬੇ ’ਚ ਭਾਜਪਾ ਤੇ ਹਾਕਮ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਵਰਕਰਾਂ ਵਿਚਾਲੇ ਹਿੰਸਾ ਦੀਆਂ ਘਟਨਾਵਾਂ ਵਧੀਆਂ ਹਨ। ਹੁਣ ਪੱਛਮੀ ਮੇਦਨੀਪੁਰ ਦੇ ਕੋਂਟਾਈ ਤੋਂ ਕੋਲਕਾਤਾ ਜਾਂਦੇ ਸਮੇਂ ਸੋਮਵਾਰ ਰਾਤ ਨੂੰ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਸੁਵੇਂਦੂ ਅਧਿਕਾਰੀ ਦੇ ਕਾਫ਼ਲੇ ’ਤੇ ਹਮਲਾ ਕੀਤਾ ਗਿਆ ਹੈ। ਅਧਿਕਾਰੀ ਦਾ ਦੋਸ਼ ਹੈ ਕਿ ਹਮਲਾ ਟੀਐੱਮਸੀ ਦੇ ਸਮਰਥਕਾਂ ਨੇ ਕੀਤਾ ਹੈ।

ਇਸ ਸਬੰਧ ’ਚ ਸੁਵੇਂਦੂ ਦੇ ਵਕੀਲ ਨੇ ਮਹਿਸ਼ਾਦਲ ਪੁਲਿਸ ਥਾਣੇ ’ਚ ਸ਼ਿਕਾਇਤ ਦਰਜ ਕਰਾਈ ਹੈ। ਇਸ ’ਚ ਕਿਹਾ ਗਿਆ ਹੈ ਕਿ ਲਗਪਗ 70 ਟੀਐੱਮਸੀ ਸਮਰਥਕਾਂ ਨੇ ਸੁਵੇਂਦੂ ਅਧਿਕਾਰੀ ਦੇ ਕਾਫ਼ਲੇ ’ਤੇ ਹਮਲਾ ਕੀਤਾ। ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ। ਏਨਾ ਹੀ ਨਹੀਂ, ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਮਾਮਲੇ ’ਚ ਮੰਗਲਵਾਰ ਸ਼ਾਮ ਤਕ ਕਿਸੇ ਦੀ ਗਿ੍ਫ਼ਤਾਰੀ ਨਹੀਂ ਹੋਈ ਸੀ।