ਬੁਢਲਾਡਾ ਦੇ ਆਂਗਣਵਾੜੀ ਸੈਂਟਰ ਵਿਖੇ ਮਨਾਇਆ ਗਿਆ ਔਰਤ ਦਿਵਸ

ਬੁਢਲਾਡਾ, 8 ਮਾਰਚ (ਦਵਿੰਦਰ ਸਿੰਘ ਕੋਹਲੀ)- ਸਥਾਨਕ ਸ਼ਹਿਰ ਦੇ ਆਂਗਣਵਾੜੀ ਸੈਂਟਰ ਨੰਬਰ 233 ਭੀਖੀ ਰੋਡ ਬੁਢਲਾਡਾ ਵਿਖੇ ਔਰਤ ਦਿਵਸ ਨੂੰ ਮਨਾਉਂਦੇ ਹੋਏ ਮਾਰਕਿਟ ਵੱਲੋਂ ਹਰਪਾਲ ਸਿੰਘ ਬੀਐਮ ਮਾਨਸਾ ਅਤੇ ਉਨ੍ਹਾਂ ਨਾਲ ਸਰਦਾਰ ਜਰਨੈਲ ਸਿੰਘ ਸਾਬਕਾ ਮੈਂਬਰ ਭੀਖੀ ਹਰਵਿੰਦਰ ਸ਼ਰਮਾ ਨੇ ਔਰਤ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਅਜੋਕੇ ਸਮੇਂ ਔਰਤ ਦਾ ਹਰ ਖੇਤਰ ਵਿੱਚ ਲਗਾਤਾਰ ਅੱਗੇ ਵਧਣਾ ਸ਼ੂਭ ਸ਼ਗਨ ਕਿਹਾ ਜਾ ਸਕਦਾ ਹੈ ਕਿਉਂਕਿ ਕਾਫੀ ਸਮੇਂ ਪਹਿਲਾਂ ਔਰਤ ਦੇ ਨਾਲ ਵਿਤਕਰਾ ਕੀਤਾ ਜਾਂਦਾ ਸੀ, ਉਸ ਨੂੰ ਘਰ ਦੀ ਚਾਰ ਦੀਵਾਰੀ ਤੱਕ ਹੀ ਸੀਮਤ ਰੱਖਿਆ ਜਾਂਦਾ ਸੀ। ਅਰਾ ਯੂਕੇ ਸਮੇ ਔਰਤਾਂ ਆਪਣੀ ਮਿਹਨਤ ਦੇ ਨਾਲ ਮਰਦਾਂ ਦੇ ਬਰਾਬਰ ਹੀ ਨਹੀਂ ਸਗੋਂ ਮਰਦਾਂ ਤੋਂ ਅੱਗੇ ਵੀ ਲੰਘ ਚੁੱਕੀਆਂ ਹਨ । ਮਾਰਕ ਫਾਈਟ ਦੇ ਜਿਲਾ ਮੈਨੇਜਰ ਹਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਔਰਤ ਦੇ ਹੱਕ ਚ ਨਾਰਾ ਮਾਰਦੇ ਆਂ ਕਿਹਾ ਸੀ ਕਿ ਸੋ ਕਿਉ ਮੰਦਾ ਆਖੀਏ ਜਿਤੁ ਜੰਮਹਿ ਰਾਜਾਨੁ ਭਾਵ ਜਿਹੜੇ ਇਸ ਸੰਸਾਰ ਦੇ ਰਚਨਹਾਰ ਹਨ, ਉਨ੍ਹਾਂ ਨੂੰ ਬੁਰਾ ਬਿਲਕੁਲ ਨਹੀਂ ਬੋਲਣਾ ਚਾਹੀਦਾ। ਇਸ ਮੌਕੇ ਮਾਰਕਫੈਡ ਦੇ ਮਾਰਕਿਟ ਚ ਆਏ ਪ੍ਰੋਡਕਟ ਵੀ ਵੰਡੇ ਗਏ। ਇਸ ਮੌਕੇ ਆਂਗਣਵਾੜੀ ਕੇਂਦਰ ਦੇ ਇੰਚਾਰਜ ਸੁਰਿੰਦਰ ਕੌਰ ਸਸਪਾਲੀ ਤੇ ਹੋਰ ਮਹਿਲਾ ਕਰਮਚਾਰੀ ਅਤੇ ਮਾਤਾਵਾ ਮੌਜੂਦ ਸਨ।