ਕੀਰਤੀ ਆਜ਼ਾਦ ਤੋਂ ਬਾਅਦ ਅਸ਼ੋਕ ਤੰਵਰ ਵੀ ਤ੍ਰਿਣਮੂਲ ਕਾਂਗਰਸ ’ਚ ਸ਼ਾਮਲ, ਕਾਂਗਰਸ ਨੂੰ ਝਟਕੇ ’ਤੇ ਝਟਕਾ ਦੇ ਰਹੀ ਦੀਦੀ

ਨਵੀਂ ਦਿੱਲੀ : ਜਨਤਾ ਦਲ ਯੂਨਾਈਟਿਡ ਦੇ ਸਾਬਕਾ ਨੇਤਾ ਪਵਨ ਵਰਮਾ ਤੋਂ ਬਾਅਦ ਸਾਬਕਾ ਕ੍ਰਿਕਟਰ ਅਤੇ ਕਾਂਗਰਸ ਨੇਤਾ ਕੀਰਤੀ ਆਜ਼ਾਦ, ਉਨ੍ਹਾ ਦੀ ਪਤਨੀ ਪੂਨਮ ਆਜ਼ਾਦ ਅਤੇ ਹਰਿਆਣਾ ਕਾਂਗਰਸ ਦੇ ਸਾਬਕਾ ਨੇਤਾ ਅਸ਼ੋਕ ਤੰਵਰ ਵੀ ਮੰਗਲਵਾਰ ਨੂੰ ਤ੍ਰਿਣਮੂਲ ਕਾਂਗਰਸ ’ਚ ਸਾਮਲ ਹੋ ਗਏ। ਜ਼ਿਕਰਯੋਗ ਹੈ ਕਿ ਟੀਐੱਮਸੀ ਦੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਿੱਲੀ ਦੌਰੇ ’ਤੇ ਹਨ। ਇਸ ਦੌਰਾਨ ਇਹ ਨੇਤਾ ਪਾਰਟੀ ’ਚ ਸ਼ਾਮਲ ਹੋਏ ਹਨ। ਉਹ 25 ਨਵੰਬਰ ਤਕ ਰਾਸ਼ਟਰੀ ਰਾਜਧਾਨੀ ’ਚ ਰਹੇਗੀ। ਟੀਐੱਮਸੀ ਲਗਾਤਾਰ ਕਾਂਗਰਸ ਨੂੰ ਝਟਕਾ ਦੇ ਰਹੀ ਹੈ। ਹਾਲ ਹੀ ਵਿੱਚ ਕਈ ਨੇਤਾ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਪਾਰਟੀ ’ਚ ਸ਼ਾਮਲ ਹੋਏ ਹਨ।

ਜ਼ਿਕਰਯੋਗ ਹੈ ਕਿ ਸਾਬਕਾ ਭਾਰਤੀ ਵਿਦੇਸ਼ ਸੇਵਾ ਅਧਿਕਾਰੀ ਪਵਨ ਵਰਮਾ ਨੇ ਮਮਤਾ ਬੈਨਰਜੀ ’ਚ ਮੌਜੂਦਗੀ ’ਚ ਪਾਰਟੀ ਦੀ ਮੈਂਬਰਸ਼ਿਪ ਲਈ। ਉਹ ਜੇਡੀਯੂ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਸਲਾਹਕਾਰ ਰਹਿ ਚੁੱਕੇ ਹਨ। ਪਵਨ ਵਰਮਾ ਨੂੰ ਸੰਨ 2020 ’ਚ ਜੇਡੀਯੂ ’ਚੋਂ ਕੱਢ ਦਿੱਤਾ ਗਿਆ ਸੀ। ਉਹ ਜੁਲਾਈ 2016 ਤਕ ਸਾਂਸਦ ਸਨ।

ਟੀਐੱਮਸੀ ’ਚ ਸ਼ਾਮਲ ਹੋਣ ਤੋਂ ਬਾਅਦ ਪਵਨ ਵਰਮਾ ਨੇ ਕਿਹਾ ਕਿ ਵਰਤਮਾਨ ਸਿਆਸੀ ਹਾਲਾਤ ਅਤੇ ਮਮਤਾ ਬੈਨਰਜੀ ਦੀ ਸਮਰੱਥਾ ਨੂੰ ਵੇਖਦੇ ਹੋਏ, ਮੈਂ ਅੱਜ ਤ੍ਰਿਣਮੂਲ ਕਾਂਗਰਸ ’ਚ ਸ਼ਾਮਲ ਹੋਇਆ ਹਾਂ। ਉੱਥੇ ਪਾਰਟੀ ਨੇ ਟਵੀਟ ਕਰ ਕੇ ਕਿਹਾਕਿ ਪਵਨ ਵਰਮਾ ਦਾ ਸਾਡੇ ਤ੍ਰਿਣਮੂਲ ਕਾਂਗਰਸ ਪਰਿਵਾਰ ’ਚ ਸਵਾਗਤ ਕਰਦੇ ਹੋਏ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ। ਉਨ੍ਹਾਂ ਦਾ ਖ਼ੁਸ਼ਹਾਲ ਰਾਜਨੀਤਕ ਤਜਰਬਾ ਸਾਨੂੰ ਭਾਰਤ ਦੇ ਲੋਕਾਂ ਦੀ ਸੇਵਾ ਕਰਨ ਅਤੇ ਇਯ ਦੇਸ਼ ਨੂੰ ਹੋਰ ਵੀ ਬਿਹਤਰ ਦਿਨਾਂ ਤਕ ਲਿਜਾਣ ’ਚ ਮਦਦ ਕਰੇਗਾ।

ਜ਼ਿਕਰਯੋਗ ਹੈ ਕਿ ਪਵਨ ਵਰਮਾ ਅਤੇ ਕੀਰਤੀ ਆਜ਼ਾਦ ਤੋਂ ਇਲਾਵਾ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਪਾਰਟੀ ’ਚ ਅਕਤੂਬਰ 2019 ’ਚ ਕਾਂਗਰਸ ਛੱਡ ਕੇ ਆਪਣੀ ਪਾਰਟੀ ਬਣਾਉਣ ਵਾਲੇ ਅਸ਼ੋਕ ਤੰਵਰ ਵੀ ਸ਼ਾਮਲ ਹੋ ਗਏ ਹਨ। ਉਹ ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਸਨ। ਉਹ 2009-2014 ਦੌਰਾਨ ਸਿਰਸਾ ਤੋਂ ਸਾਂਸਦ ਸਨ ਅਤੇ ਪਾਰਟੀ ਦੀ ਹਰਿਆਣਾ ਇਮਾਈ ਦੇ ਪ੍ਰਧਾਨ ਵੀ ਸਨ। ਉਨ੍ਹਾਂ ਨੇ ਅਕਤੂਬਰ 2019 ’ਚ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਕਾਂਗਰਸ ਛੱਡ ਦਿੱਤੀ ਸੀ। ਇਸ ਸਾਲ ਫਰਵਰੀ ’ਚ ਉਨ੍ਹਾਂ ਨੇ ਆਪਣਾ ਭਾਰਤ ਮੋਰਚਾ ਨਾਂ ਨਾਲ ਪਾਰਟੀ ਬਣਾਈ ਸੀ।