8 ਮਾਰਚ 2024 ਦਿਨ ਸ਼ਨੀਵਾਰ ਨੂੰ ਸਵੇਰੇ 10-00 ਵਜੇ ਤੋਂ 3-00 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ

ਬਰਨਾਲਾ ,7 ਮਾਰਚ / ਕਰਨਪ੍ਰੀਤ ਕਰਨ / ਸ਼ਹਿਰ ਬਰਨਾਲਾ ‘ਚ ਮਿਤੀ 8 ਮਾਰਚ 2024 ਦਿਨ ਸ਼ਨੀਵਾਰ ਨੂੰ ਸਵੇਰੇ 10-00 ਵਜੇ ਤੋਂ 3-00 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇੰਜ ਪ੍ਰਦੀਪ ਸ਼ਰਮਾ ਐਸ ਡੀ ੳ ਸਬ-ਡਵੀਜਨ ਸਬ-ਅਰਬਨ ਬਰਨਾਲਾ, ਇੰਜ ਲਵਪ੍ਰੀਤ ਸਿੰਘ ਜੇਈ ਅਤੇ ਇੰਜ ਜਗਤਾਰ ਸਿੰਘ ਜੇਈ ਨੇ ਜਾਣਕਾਰੀ ਦਿੰਦਿਆਂ ਹੋਏ ਕਿਹਾ ਕਿ 66 ਕੇ ਵੀ ਬਰਨਾਲਾ ਗਰਿੱਡ ‘ਤੇ ਜ਼ਰੂਰੀ ਮੈਂਟੀਨਸ ਕਰਨ ਲਈ ਟੀ-1, ਟੀ-2 ਅਤੇ ਟੀ-3 ਟਰਾਂਸਫਰ ਬੰਦ ਕੀਤੇ ਜਾਣਗੇ। ਇਸ ਲਈ ਚੱਲਦੇ 11 ਕੇ ਵੀ ਕਚਹਿਰੀ ਰੋਡ ਸ਼ਹਿਰੀ ਫੀਡਰ,11 ਕੇ ਵੀ ਲੱਖੀ ਕਲੋਨੀ ਸ਼ਹਿਰੀ ਫੀਡਰ 11 ਕੇ ਵੀ ਬਾਜਾਖਾਨਾ ਰੋਡ ਫੀਡਰ, ਹੋਟ ਲਾਈਨ ( ਕੋਰਟ) ਫੀਡਰ, ਫਰਵਾਹੀ ਰੋਡ ਕੈਟਾਗਰੀ -1ਫੀਡਰ ਅਤੇ 11 ਕੇ ਵੀ ਸੁਰਜੀਤਪੁਰਾ ਏਪੀ ਫੀਡਰ ਬੰਦ ਰਹਿਣਗੇ। ਇਸ ਲਈ ਕਚਿਹਰੀ ਚੋਂਕ, ਕੋਰਟ ਰੋਡ, ਬਾਬਾ ਦੀਪ ਸਿੰਘ ਨਗਰ, ਗੁਰੂ ਤੇਗ ਬਹਾਦਰ ਨਗਰ, ਓਮ ਸਿਟੀ, ਸੰਤ ਨਗਰ, ਲੱਖੀ ਕਲੋਨੀ, ਸ਼ਹੀਦ ਭਗਤ ਸਿੰਘ ਨਗਰ, ਨਾਨਕਸਰ ਨਗਰ , ਧਨੋਲਾ ਰੋਡ, ਫਰਵਾਹੀ ਰੋਡ, ਬਾਈਪਾਸ ਰੋਡ, ਗੁਰਸੇਵਕ ਨਗਰ, ਸੋਹਲ ਪੱਤੀ, ਤਰਕਸ਼ੀਲ ਚੋਂਕ, ਪੱਤੀ ਰੋਡ ਆਦਿ ਇਲਾਕਿਆਂ ਦੀ ਸਪਲਾਈ ਪ੍ਰਭਾਵਿਤ ਰਹੇਗੀ।