ਸਟੇਟ ਹੱਦਾਂ ਪਰ ਨਾਕਾਬੰਦੀਆਂ ਕਰਕੇ ਕੀਤੀ ਗਈ ਚੈਕਿੰਗ’- ਐਸ.ਐਸ.ਪੀ ਮਾਨਸਾ
ਮਾਨਸਾ 7 ਮਾਰਚ ਗੁਰਜੰਟ ਸਿੰਘ ਸ਼ੀਂਹ ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ. ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਵਿੱਢੀ
ਮੁਹਿੰਮ ‘ਯੁੱਧ ਨਸ਼ਿਆ ਵਿਰੁੱਧ’ ਤਹਿਤ ਸਖਤ ਨੀਤੀ ਅਪਣਾਈ ਗਈ ਹੈ। ਜਿਸਦੀ ਲੜੀ ਵਿੱਚ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ੍ਰੀ ਗੌਰਵ ਯਾਦਵ ਆਈ.ਪੀ.ਐਸ ਜੀ ਦੇ ਅਦੇਸਾਂ ਅਨੁਸਾਰ ਅੱਜ ਜਿਲਾ ਮਾਨਸਾ ਪੁਲਿਸ ਦੇ ਸਬੰਧਤ ਸਰਕਲ ਅਫਸਰਾਨ ਅਤੇ ਸਬੰਧਤ ਮੁੱਖ ਅਫਸਰਾਨ ਵੱਲੋ ਇੰਟਰ ਸਟੇਟ ਹੱਦਾ (ਹਰਿਆਣਾ ਬਾਰਡਰ) ਨੂੰ ਸੁਭਾ 8 ਵਜੇ ਤੋ ਦੁਪਹਿਰ 2 ਵਜੇ ਤੱਕ ” ਅਪਰੇਸ਼ਨ ਸੀਲ-9″ ਤਹਿਤ ਸੀਲ ਕਰਕੇ ਸਟਰਾਂਗ ਨਾਕਾਬੰਦੀ ਕਰਕੇ ਗੈਰ ਕਾਨੂੰਨੀ ਨਸੀਲੇ ਪਦਰਾਥਾ,ਸਰਾਬ ਦੀ ਤਸ਼ਕਰੀ ਅਤੇ ਸਮਾਜ ਵਿਰੋਧੀ ਅਨਸਰਾਂ ਸਬੰਧੀ ਚੈਕਿੰਗ ਕੀਤੀ ਗਈ।
ਮਾਨਯੋਗ ਐਸ.ਐਸ.ਪੀ ਸਾਹਿਬ ਮਾਨਸਾ ਜੀ ਨੇ ਦੱਸਿਆ ਕਿ ਜਿਲ੍ਹਾ ਮਾਨਸਾ ਵੱਲੋਂ ” ਅਪਰੇਸ਼ਨ ਸੀਲ-9″ ਤਹਿਤ ਕੀਤੀ ਗਈ ਨਾਕਾਬੰਦੀ ਦੋਰਾਨ 158 ਵਹੀਕਲਾਂ/ 40 ਸੱਕੀ ਵਿਅਕਤੀਆ ਦੀ ਚੈਕਿੰਗ ਕੀਤੀ ਗਈ ਅਤੇ ਨਿਯਮਾ ਦੀ ਉਲੰਘਣਾ ਕਰਨ ਵਾਲੇ 27 ਵਹੀਕਲਾ ਦੇ ਟ੍ਰੈਫਿਕ ਚਲਾਨ ਕੀਤੇ ਗਏ।ਨਸ਼ਿਆ ਦੀ ਰੋਕਥਾਮ ਲਈ ਸਮੱਗਲਰਾ ਦੇ ਘਰਾਂ/ਟਿਕਾਣਿਆਂ ਪਰ ਰੇਡ ਕੀਤੀਆ ਜਾ ਰਹੀਆ ਹਨ ਅਤੇ ਸਹਿਰਾਂ/ਪਿੰਡਾਂ ਦੇ ਸਕੂਲ ਵਿੱਚ ਨਸ਼ਿਆ ਸਬੰਧੀ ਸੈਮੀਨਰ ਕਰਕੇ ਨੋਜਵਾਨਾਂ/ਬੱਚਿਆ ਨੂੰ ਨਸ਼ਿਆਂ ਤੋ ਜਾਗਰੂਕ ਕੀਤਾ ਜਾ ਰਿਹਾ ਹੈ।
ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਮਾਨਸਾ ਜੀ ਵੱਲੋਂ ਦੱਸਿਆ ਗਿਆ ਕਿ ਅੱਗੇ ਤੋ ਵੀ ਇੰਟਰ ਸਟੇਟ ਪਰ ਨਾਕਬੰਦੀਆਂ ਨਾਲ ਬਾਡਰ ਸੀਲ ਕਰਕੇ ਗੈਰ ਕਾਨੂੰਨੀ ਨਸ਼ੀਲੇ ਪਦਰਾਥਾ,ਸਰਾਬ ਦੀ ਤਸ਼ਕਰੀ ਕਰਨ ਵਾਲਿਆਂ ਵਿਰੁੱਧ ਮੁਕੱਦਮੇ ਦਰਜ ਕਰਕੇ ਵੱਡੀ ਬਰਾਮਦਗੀ ਕਰਵਾਈ ਜਾਵੇਗੀ।
ਉਹਨਾ ਦੱਸਿਆ ਕਿ ਕਿਸੇ ਵੀ ਸ਼ਰਾਰਤੀ ਅਤੇ ਮਾੜੇ ਅਨਸਰਾਂ ਨੂੰ ਸਿਰ ਚੁੱਕਣ ਨਹੀ ਦਿੱਤਾ ਜਾਵੇਗਾ। ਜਿਲ੍ਹਾ ਅੰਦਰ ਅਮਨ ਕਾਨੂੰਨ ਵਿਵਸਥਾਂ ਨੂੰ ਹਰ ਹਾਲ ਵਿੱਚ ਕਾਇਮ ਰੱਖਿਆ ਜਾਵੇਗਾ।