ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਡਾਕਟਰ ਰਣਵੀਰ ਕੌਰ ਮੀਆਂ ਵੱਲੋਂ ਬੁਢਲਾਡਾ ਹਲਕੇ ਵਿੱਚ ਮੀਟਿੰਗ ਰੱਖੀ ਗਈ। ਉਨ੍ਹਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੁਖਪਾਲ ਸਿੰਘ ਖਹਿਰਾ ਜੀ ਕਿਸਾਨੀ ਸੈੱਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਾਰਟੀ ਨੇ ਪਿਛਲੇ ਕਾਫ਼ੀ ਸਮੇਂ ਤੋਂ ਆਪਣੀ ਇਲੈਕਸ਼ਨ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਹੋਈਆਂ ਹਨ।ਉਸ ਹੀ ਲੜੀ ਤਹਿਤ ਪਿੰਡਾਂ ਦੇ ਬਾਰੇ ਕਾਂਗਰਸੀ ਵਰਕਰਾਂ ਨਾਲ ਸਲਾਹ ਮਸ਼ਵਰਾ ਕੀਤਾ ਗਿਆ।ਪਿੰਡ ਦੇ ਲੋਕਾਂ ਦੀ ਸਮੱਹਿਆਵਾਂ ਬਾਰੇ ਵੀ ਵਿਚਾਰ ਕੀਤੇ ਗਏ। ਉਨ੍ਹਾਂ ਕਿਹਾ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਵੀਰ ਗੁਰਜੀਤ ਸਿੰਘ ਨੂੰ ਜ਼ਿਲ੍ਹਾ ਮਾਨਸਾ ਦਾ ਪ੍ਰਧਾਨ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲੀ ਵਾਰ ਬੁਢਲਾਡਾ ਵਿਖੇ ਪ੍ਰਧਾਨ ਵਜੋਂ ਆਏਫ ਹਨ।ਉਹਨਾਂ ਨੂੰ ਇੱਥੇ ਪਹੁੰਚਣ ਉੱਤੇ ਵਧਾਈ ਦਿੱਤੀ ਅਤੇ ਉਹਨਾਂ ਦੇ ਮਾਣ ਸਨਮਾਨ ਲਈ ਪੂਰੀ ਪਾਰਟੀ ਨੇ ਇੱਕ ਛੋਟਾ ਜਿਹਾ ਚਾਹ ਦਾ ਪ੍ਰੋਗਰਾਮ ਕੀਤਾ ਗਿਆ।ਇਸੇ ਤਰ੍ਹਾਂ ਸਾਡੇ ਸ਼ਹਿਰ ਦੇ ਵਰਕਿੰਗ ਪ੍ਰਧਾਨ ਸਤਬੀਰ ਸਿੰਘ ਭੱਠਲ ਜੀ ਨੂੰ ਵੀ ਅੱਜ ਇੱਥੇ ਇਨਵਾਈਟ ਕੀਤਾ ਗਿਆ। ਉਨ੍ਹਾਂ ਵੱਲੋਂ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਵਧੀਆ ਕੰਮ ਕਰਨ ਦੀ ਉਮੀਦ ਕੀਤੀ।ਇਸ ਮੌਕੇ ਉਨ੍ਹਾਂ ਵੱਲੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਜੀ ਅਤੇ ਸਮੂਹ ਕਾਂਗਰਸੀ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।ਇਸ ਮੌਕੇ ਤਰਜੀਤ ਚਾਹਲ,ਖੇਮ ਜਟਾਣਾ,ਤੀਰਥ ਸਵੀਟੀ ਕਿਸਾਨ ਸੈੱਲ ਦਾ ਬਲਾਕ ਪ੍ਰਧਾਨ ਦਰਸ਼ਨ ਸਿੰਘ,ਸਹਿਰ ਦੇ ਵਰਕਿੰਗ ਪ੍ਰਧਾਨ ਸਤਵੀਰ ਸਿੰਘ ਹਾਜ਼ਿਰ ਸਨ ।
ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਡਾ.ਰਣਵੀਰ ਕੌਰ ਮੀਆ ਵਲੋ ਬੁਢਲਾਡਾ ਹਲਕੇ ਵਿੱਚ ਰੱਖੀ ਗਈ ਮੀਟਿੰਗ
