ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਭਾਰਤੀ ਕਿਸਾਨ ਯੂਨੀਅਨ ਏਕਤਾ ਬੁਢਲਾਡਾ ਬਲਾਕ ਦੇ ਜਰਨਲ ਸਕੱਤਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੇ 100 ਦਿਨ ਪੂਰੇ ਹੋ ਚੁੱਕੇ ਹਨ। ਸਾਡੀ ਜਥੇਬੰਦੀ ਨੇ ਜਗਜੀਤ ਸਿੰਘ ਡੱਲੇਵਾਲ ਨੇ ਗੈਰ ਰਾਜਨੀਤਿਕ ਢੰਗ ਨਾਲ ਜਥੇਬੰਦੀਆਂ ਵੱਲੋਂ ਸਾਰੇ ਪੰਜਾਬ ਅਤੇ ਸਾਰੇ ਭਾਰਤ ਦੇ ਵਿੱਚ ਰੱਖਿਆ ਹੈ। ਉਨ੍ਹਾਂ ਕਿਹਾ ਕਿ ਰਾਮਪੁਰਾ ਮੰਡੇਰ ਦੇ ਕਿਸਾਨ ਆਗੂ ਜੋ ਕਿ ਡੀਸੀ ਦਫਤਰ ਨੂੰ ਜਾ ਰਹੇ ਸਨ।ਪੰਜਾਬ ਦੀ ਪੁਲਿਸ ਨੇ ਉਹਨਾਂ ਨੂੰ ਧੱਕੇ ਨਾਲ ਉੱਥੇ ਆਉਣ ਤੋਂ ਰੋਕਿਆ। ਜ਼ਿਲੇ ਦੀ ਟੀਮ ਵੱਲੋਂ ਉਨ੍ਹਾਂ ਦੀ ਡਿਊਟੀ ਇੱਥੇ ਇਨ੍ਹਾਂ ਕਿਸਾਨਾਂ ਦੇ ਕੋਲ ਲਾਈ ਗਈ ਹੈ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਸਰਕਾਰ ਦੇ ਹੇਠ ਪੁਲਿਸ ਪ੍ਰਸ਼ਾਸਨ ਨੇ ਬਹੁਤ ਕਿਸਾਨਾਂ ਨਾਲ ਬੇਵਜ੍ਹਾ ਧੱਕਾ ਕੀਤਾ ਹੈ ਤੇ ਅਸੀਂ ਆਪਣੀ ਆਪਣੀਆਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਉੱਤੇ ਦਬਾਅ ਪਾ ਰਹੇ ਹਾਂ ਅਤੇ ਉਨ੍ਹਾਂ ਕਿਹਾ ਕਿ ਸਾਡੀਆਂ ਮੰਗਾਂ ਨੂੰ ਜਲਦੀ ਹੀ ਲਾਗੂ ਕੀਤਾ ਜਾਵੇ,ਐਮਐਸਪੀ ਸਾਨੂੰ 23 ਫਸਲਾਂ ਦੇ ਉੱਤੇ ਉਹ ਦਿੱਤੀ ਜਾਵੇ। ਇਹਨਾਂ ਮੰਗਾਂ ਨੂੰ ਪੂਰਾ ਕਰਨ ਲਈ ਅਸੀਂ ਡੀਸੀ ਹੈਡਕੁਆਰਟਰ ਉੱਤੇ 100 ਕਿਸਾਨ ਨੇ ਭੁੱਖ ਹੜਤਾਲ ਰੱਖੀ।ਇਸ ਮੌਕੇ ਕਿਸਾਨੀ ਆਗੂਆਂ ਨੇ ਆਪਣੀ ਮੰਗਾਂ ਪੂਰੀਆਂ ਕਰਵਾਉਣ ਲਈ ਕਿਹਾ ਕਿ ਸਵਾਮੀਨਾਥਨ ਜਿਹੜੇ ਖੇਤੀਬਾੜੀ ਮੰਤਰੀ ਰਹੇ ਸਨ। ਉਨ੍ਹਾਂ ਵੱਲੋਂ ਬਣਾਈ ਫਸਲਾਂ ਦੇ ਭਾਆਂ ਤੇ ਐਮਐਸਪੀ ਲੈਣ ਲਈ ਤੇ ਕਿਸਾਨਾਂ ਮਜ਼ਦੂਰਾਂ ਦੇ ਉੱਤੇ ਕਰਜੇ ਦੀ ਕਾਪੀ ਲਈ ਅਸੀਂ ਚੰਡੀਗੜ੍ਹ ਤੱਕ ਕੂਚ ਕਰ ਰਹੇ ਹਨ।
ਭਾਰਤੀ ਕਿਸਾਨ ਯੂਨੀਅਨ ਦੇ ਆਗੂਆ ਨੂੰ ਚੰਡੀਗੜ੍ਹ ਜਾਣ ਤੋ ਰੋਕਿਆ
