ਸੀ.ਆਈ.ਏ ਇੰਚਾਰਜ ਇੰਸ. ਬਲਜੀਤ ਸਿੰਘ ਦੀ ਟੀਮ ਵਲੋਂ ਮੋਬਾਇਲ ਫੋਨ ਤੇ ਮੋਟਰ ਸਾਈਕਲ ਚੋਰੀ ਕਾਰਨ ਵਾਲੇ ਕਾਬੂ

ਬਰਨਾਲਾ,5,ਮਾਰਚ /ਕਰਨਪ੍ਰੀਤ ਕਰਨ /-ਸ੍ਰੀ ਮੁਹੰਮਦ ਸਰਫਰਾਜ ਆਲਮ IPS ਸੀਨੀਅਰ ਕਪਤਾਨ ਪੁਲਿਸ ਬਰਨਾਲਾ ਜੀ ਦੇ ਦਿਸਾਂ ਨਿਰਦੇਸ ਤਹਿਤ ਅਤੇ ਸ੍ਰੀ ਸਨਦੀਪ ਸਿੰਘ ਮੰਡ PPS ਐਸ.ਪੀ. (ਇੰਨ) ਬਰਨਾਲਾ ਅਤੇ ਸ੍ਰੀ ਰਾਜਿੰਦਰਪਾਲ ਸਿੰਘ PPS ਡੀ.ਐਸ.ਪੀ. (ਇੰਨ) ਬਰਨਾਲਾ ਜੀ ਦੀ ਨਿਗਰਾਨੀ ਹੇਠ ਇੰਸ. ਬਲਜੀਤ ਸਿੰਘ ਇੰਚਾਰਜ ਸੀ.ਆਈ.ਏ. ਬਰਨਾਲਾ ਦੀ ਯੋਗ ਅਗਵਾਈ ਹੇਠ ਮਾੜੇ ਅਨਸਰਾ ਖਿਲਾਫ ਵਿੱਢੀ ਗਈ ਮੁਹਿੰਮ ਵਿੱਚ ਉਸ ਸਮੇ ਵੱਡੀ ਸਫਲਤਾ ਹਾਸਲ ਮਿਲੀ

          ਇੱਕ ਮੁਖਵਰ ਦੀ ਇਤਲਾਹ ਸੀ.ਆਈ.ਏ. ਬਰਨਾਲਾ ਦੇ ਸਹਾਇਕ ਥਾਣੇਦਾਰ ਸੁਖਵੀਰ ਸਿੰਘ ਨੇ ਸੋਰਸ ਖਾਸ ਨੇ ਦਿੱਤੀ ਜਿਸ ਤਹਿਤ ਚੋਰੀ ਦੀਆਂ ਵਾਰਦਾਤਾਂ ਤਹਿਤ ਲੁੱਟਮਾਰ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਗਿਆ ਜਿਸ ਤਹਿਤ ਸੋਨੀ ਸਿੰਘ ਸਤਨਾਮ ਪੁੱਤਰ ਜੋਗਿੰਦਰ ਸਿੰਘ, ਸੁਖਵਿੰਦਰ ਸਿੰਘ ਉਰਫ ਸੁੱਖੀ ਪੁੱਤਰ ਸੁਖਦੇਵ ਸਿੰਘ ਵਾਸੀਆਨ ਕੋਠੇ ਜਲਾਲਕੇ ਹੰਡਿਆਇਆ,ਗੁਰਪ੍ਰੀਤ ਸਿੰਘ ਉਰਫ ਹੈਰੀ ਪੁੱਤਰ ਅਮਰੀਕ ਸਿੰਘ ਵਾਸੀ ਮੋਰਾ ਵਾਲੀ ਪਹੀ ਪ੍ਰੇਮ ਨਗਰ ਬਰਨਾਲਾ ਦੇ ਖਿਲਾਫ ਮੁਕੱਦਮਾ ਨੰਬਰ 33 ਮਿਤੀ 03/03/2025 ਅ/ਧ 304, 317 (2), 112 ਬੀ.ਐਨ.ਐਸ. ਥਾਣਾ ਬਰਨਾਲਾ ਦਰਜ ਰਜਿਸਟਰ ਕਰਵਾਕੇ, ਦੋਸੀਆਨ ਨੂੰ ਬਾਹੱਦ ਹੰਡਿਆਇਆ ਤੋ ਮੋਟਰ ਸਾਈਕਲ ਹੀਰੋ ਡੀਲਕਸ ਪੀ.ਬੀ.-11-ਸੀ.ਯੂ. 1491 ਸਮੇਤ ਕਾਬੂ ਕਰਕੇ ਉਹਨਾ ਦੇ ਕਬਜਾ ਵਿੱਚੋ ਬਰਨਾਲਾ ਸ਼ਹਿਰ ਵਿੱਚੋ ਖੋਹ ਕੀਤੇ ਵੱਖ-ਵੱਖ ਕੰਪਨੀਆ 10 ਮੋਬਾਇਲ ਫੋਨ ਟੱਚ ਸਕਰੀਨ ਬ੍ਰਾਮਦ ਕਰਵਾਏ ਗਏ, ਜਿੰਨਾ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਹ ਮੋਬਾਇਲ ਫੋਨ ਇਹਨਾ ਨੇ ਬਰਨਾਲਾ ਸ਼ਹਿਰ ਵਿੱਚੋ ਵੱਖ ਵੱਖ ਜਗ੍ਹਾ ਤੋਂ ਖੋਹ ਕੀਤੇ ਸਨ,ਦੋਸੀਆਨ ਉਕਤਾਨ ਦੇ ਖਿਲਾਫ ਪਹਿਲਾ ਵੀ ਵੱਖ ਵੱਖ ਜੁਰਮਾਂ ਤਹਿਤ ਮੁਕੱਦਮੇ ਦਰਜ ਹਨ।