ਜੰਡਿਆਲਾ ਗੁਰੂ 3 ਮਾਰਚ ਮਲਕੀਤ ਸਿੰਘ ਚੀਦਾ ਜੰਡਿਆਲਾ ਗੁਰੂ ਦੇ ਡੀਐਸਪੀ ਰਵਿੰਦਰ ਸਿੰਘ ਦੀ ਅਗਵਾਈ ਚ ਪੁਲਿਸ ਵੱਲੋਂ ਸ਼ੱਕ ਦੌਰਾਨ ਦੋ ਵਿਅਕਤੀਆਂ ਨੂੰ 20 ਗ੍ਰਾਮ ਹੈਰੋਇਨ ਤੇ ਪੰਜ ਹਜਾਰ ਰੁਪਏ ਡਰੱਗ ਮਣੀ ਸਮੇਤ ਕਾਬੂ ਕਰਨ ਚ ਸਫਲਤਾ ਪ੍ਰਾਪਤ ਕੀਤੀ ਹੈ| ਪੱਤਰਕਾਰਾਂ ਨੂੰ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਸਤ ਦੌਰਾਨ ਲਿੰਕ ਰੋਡ ਤੀਰਥਪੁਰਾ ਤੋਂ ਆਕਾਸ਼ਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਬਿਸੰਬਰਪੁਰਾ ਅਤੇ ਗੁਰਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਮਾਨਾਵਾਲਾ ਕਲਾ ਨੂੰ 20 ਗ੍ਰਾਮ ਹੈਰੋਇਨ 5000 ਡਰੱਗ ਮਣੀ ਅਤੇ ਇੱਕ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ ਸਮੇਤ ਗ੍ਰਫਤਾਰ ਕੀਤਾ ਗਿਆ ਹੈ| ਉਕਤ ਦੋਸ਼ੀਆਂ ਨੇ ਦੱਸਿਆ ਕਿ ਇਹ ਹੈਰੋਇਨ ਉਹਨਾਂ ਨੇ ਦੁਬਾਰਾ ਅਲੀ ਗੁਜਰ ਪਾਸੋਂ ਖਰੀਦੀ ਗਈ ਹੈ ਪੁਲਿਸ ਵੱਲੋਂ ਗ੍ਰਿਫਤਾਰ ਵਿਅਕਤੀਆਂ ਤੇ ਗੁੱਜਰ ਨੂੰ ਉਤਮ ਮੁਕਦਮਾ ਵਿੱਚ ਨਾਮਜਦ ਕਰ ਲਿਆ ਗਿਆ ਹੈ| ਪੁਲਿਸ ਵੱਲੋਂ ਗ੍ਰਿਫਤਾਰ ਦੋਸੀਆਂ ਖਿਲਾਫ ਮੁਕਦਮਾ ਨੰਬਰ 31 ਐਨਡੀਪੀਐਸ ਐਕਟ ਤਹਿਤ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਜੰਡਿਆਲਾ ਗੁਰੂ ਪੁਲਸ ਵੱਲੋਂ 20 ਗ੍ਰਾਮ ਹੈਰੋਇਨ ਤੇ 5000 ਰੁਪਏ ਡਰੱਗ ਮਣੀ ਸਮੇਤ ਦੋ ਵਿਅਕਤੀ ਕਾਬੂ
