ਸਾਬਕਾ ਕਾਂਗਰਸੀ ਵਿਧਾਇਕ ਭਲਾਈਪੁਰ ਨੇ ਹਲਕਾ ਬਾਬਾ ਬਕਾਲਾ ਸਾਹਿਬ ਨੇ ਨਵੀਆਂ ਨਿਯੁਕਤੀਆ ਕੀਤੀ
ਬਾਬਾ ਬਕਾਲਾ ਸਾਹਿਬ 3 ਮਾਰਚ ਮਲਕੀਤ ਸਿੰਘ ਚੀਦਾ ਪ੍ਰਧਾਨ ਤੇ ਸਾਬਕਾ ਸਰਪੰਚ ਦਲੇਰ ਸਿੰਘ ਪਿੰਡ ਸਰਲੀ ਦੇ ਗ੍ਰਹਿ ਵਿਖੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਕਾਫੀ ਵਰਕਰਾਂ ਹਿੱਸਾ ਲਿਆ ਇਸ ਮੋਕੇ ਤੇ ਪਹੁੰਚੇ ਸਾਬਕਾ ਕਾਂਗਰਸੀ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵੱਲੋ ਹਲਕੇ ਵਿੱਚ ਜੁੜੇ ਕਾਂਗਰਸੀ ਵਰਕਰਾਂ ਨੂੰ ਪਾਰਟੀ ਦਾ ਬਣਦਾ ਮਾਣ ਸਤਿਕਾਰ ਦਿੰਦੇ ਹੋਏ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਵਿੱਚ ਸਾਬਕਾ ਸਰਪੰਚ ਹਰਪ੍ਰੀਤ ਸਿੰਘ ਸੋਨੂੰ ਵਾਸੀ ਸਾਵਣ ਨਗਰ ( ਬਿਆਸ ) ਨੂੰ ਐਸ ਸੀ ਸੈੱਲ ਸਟੇਟ ਦੇ ਕੁਆਰਡੀਨੇਟਰ ਨਿਯੁਕਤ ਕੀਤਾ ਗਿਆ ਇਹਨਾਂ ਨੂੰ ਵੱਡੀਆ ਜਿਮੇਦਾਰੀਆ ਦਿੱਤੀਆ ਗਈਆ, ਇਸ ਮੋਕੇ, ਤੇ ਸਾਬਕਾ ਸਰਪੰਚ ਹਰਪ੍ਰੀਤ ਸਿੰਘ ਸੋਨੂੰ ਨੇ ਕਿਹਾ ਕਿ ਜੋ ਕਾਂਗਰਸ ਪਾਰਟੀ ਵੱਲੋ ਮੈਨੂੰ ਜਿਮੇਦਾਰੀ ਦਿੱਤੀ ਗਈ ਉਹ ਤਨੋ ਮਨੋ ਹੋਕੇ ਤਹਿ ਦਿਲੋਂ ਨਿਭਾਉਗਾ ਹਰ ਇੱਕ ਵਰਗੀ ਦੀ ਮਦਦ ਕਰੂੰਗਾ ਇਸ ਮੋਕੇ, ਤੇ ਕਾਂਗਰਸ ਪਾਰਟੀ ਹਾਈਕਮਾਡ ਅਤੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦਾ ਧੰਨਵਾਦ ਕੀਤਾ ਗਿਆ ਇਸ ਮੋਕੇ, ਤੇ ਨਾਲ ਸਾਬਕਾ ਚੈਅਰਮੈਨ ਰਣਜੀਤ ਸਿੰਘ ਭੋਰਸੀ ਪ੍ਰਧਾਨ ਦਲੇਰ ਸਿੰਘ ਸਰਲੀ ਮੀਤ ਪ੍ਰਧਾਨ ਹਰਿੰਦਰਪਾਲ ਸਿੰਘ ਮੱਲ੍ਹਾ ਜਥੇਦਾਰ ਬਲਦੇਵ ਸਿੰਘ ਏਕਲਗੱਡਾ ਪ੍ਰਧਾਨ ਰਬਿਨ ਸਿੰਘ ਸਾਬਕਾ ਸਰਪੰਚ ਹਰਮੇਸ ਸਿੰਘ ਸਾਬਕਾ ਸਰਪੰਚ ਸਰਵਣ ਸਿੰਘ ਹੋਰ ਆਦਿ ਹਾਜਰ ਸਨ,