ਪਿੰਡ ਵਾਸੀ ਨੂੰ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਤੋਂ ਬਚਾਇਆ ਦੀ ਮੰਗ ਕਰਦੀ ਹੋਈ – -ਪੰਚਾਇਤ 

ਮੌੜ ਮੰਡੀ 3 ਮਾਰਚ (ਮਨਪ੍ਰੀਤ ਪੀਰਕੋਟ) ਪਿੰਡ ਪੀਰਕੋਟ ਦੀ ਸਮੂਹ ਪੰਚਾਇਤ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਜਸਪਾਲ ਸਿੰਘ ਸੰਧੂ ਨੇ ਦੱਸਿਆ ਕਿ ਪਿੰਡ ਵਿੱਚ ਬਣੇ ਛੱਪੜ ਦਾ ਪਿਛਲੇ 3-4 ਸਾਲਾਂ ਤੋਂ ਮੱਛੀ ਪਾਲਕ ਠੇਕੇਦਾਰ ਨਾਲ ਵਿਵਾਦ ਚੱਲ ਰਿਹਾ ਸੀ ਜਿਸ ਕਾਰਨ ਮਾਨਯੋਗ ਹਾਈ ਕੋਰਟ ਨੇ ਛੱਪੜ ਦੀ ਬੋਲੀ ਉੱਪਰ ਰੋਕ ਲਾ ਦਿੱਤੀ ਗਈ ਸੀ ਅਤੇ ਹੁਣ ਛੱਪੜ ਦੀ ਸਾਂਭ ਸੰਭਾਲ ਨਾ ਹੋਣ ਕਰਕੇ ਛੱਪੜ ਵਿਚਲਾ ਪਾਣੀ ਦੂਸ਼ਿਤ ਹੋ ਚੁੱਕਾ ਹੈ ਜਿਸ ਕਾਰਨ ਮੱਛੀਆਂ ਵੱਡੀ ਗਿਣਤੀ ਵਿੱਚ ਮਰ ਰਹੀਆਂ ਹਨ ਅਤੇ ਬਦਬੂ ਫੈਲ ਰਹੀ ਹੈ ਜਿਸ ਕਰਕੇ ਨੇੜਲੇ ਘਰਾਂ ਦਾ ਰਹਿਣਾ ਬਹੁਤ ਮੁਸ਼ਕਿਲ ਹੋ ਰਿਹਾ ਹੈ ਮਾਨਯੋਗ ਹਾਈਕੋਰਟ ਨੂੰ ਅਪੀਲ ਹੈ ਕਿ ਜਲਦੀ ਤੋਂ ਜਲਦੀ ਇਸ ਛੱਪੜ ਦਾ ਚੱਲ ਰਿਹਾ ਕੇਸ ਮੌਜੂਦਾ ਪੰਚਾਇਤ ਦੇ ਹੱਕ ਵਿੱਚ ਕੀਤਾ ਜਾਵੇ ਤਾਂ ਜੋ ਪਿੰਡ ਨੂੰ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ ।