ਮਨਰੇਗਾ ਸਕੀਮ ਦੀ ਰਾਖੀ ਜੱਥੇਬੰਦਕ ਤਾਕਤ ਦੇ ਬਲਬੂਤੇ ਕੀਤੀ ਜਾਵੇਗੀ : ਚੌਹਾਨ/ ਉੱਡਤ 

ਪੰਜਾਬ ਖੇਤ ਮਜਦੂਰ ਸਭਾ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ (ਏਟਕ) ਵੱਲੋ ਬੀਡੀਪੀਓ ਦਫਤਰ ਦਾ ਘਿਰਾਓ ਕੀਤਾ 

ਸਰਦੂਲਗੜ੍ਹ 3 ਮਾਰਚ ਗੁਰਜੰਟ ਸਿੰਘ ਸ਼ੀਂਹ ਪੰਜਾਬ ਖੇਤ ਮਜਦੂਰ ਸਭਾ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ ) ਦੀ ਅਗਵਾਈ ਹੇਠ ਸੈਕੜਿਆ ਦੀ ਗਿਣਤੀ ਵਿੱਚ ਮਨਰੇਗਾ ਮਜਦੂਰਾ ਨੇ ਇਕੱਠੇ ਹੋ ਕੇ ਬੀਡੀਪੀਓ ਦਫਤਰ ਦਾ ਘਿਰਾਓ ਕੀਤਾ ਤੇ ਨਾਅਰੇਬਾਜ਼ੀ ਕਰਦਿਆ ਮੰਗ ਕੀਤੀ ਕਿ ਮਨਰੇਗਾ ਸਕੀਮ ਨੂੰ ਸਾਰਥਿਕ ਰੂਪ ਵਿੱਚ ਲਾਗੂ ਕਰੋ , ਮਿਣਤੀ ਦੇ ਨਾਮ ਤੇ ਘੱਟ ਦਿਹਾੜੀ ਪਾਉਣੀ ਬੰਦ ਕਰੋ ਤੇ ਕੀਤੇ ਕੰਮ ਦੇ ਰਹਿੰਦੇ ਪੈਸੇ ਤੁਰੰਤ ਪਾਏ ਜਾਣ ।

     ਇਸ ਮੌਕੇ ਤੇ ਸੰਬੋਧਨ ਕਰਦਿਆ ਪੰਜਾਬ ਖੇਤ ਮਜਦੂਰ ਸਭਾ ਦੇ ਸੂਬਾਈ ਆਗੂ ਕ੍ਰਿਸਨ ਚੋਹਾਨ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ (ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਮੋਦੀ ਸਰਕਾਰ ਮਨਰੇਗਾ ਨੂੰ ਸਰੇਆਮ ਪਿਛਲੀਆ ਸਰਕਾਰਾ ਦਾ ਬੋਝ ਦੱਸਕੇ ਭੰਡਦੀ ਨਹੀ ਥੱਕਦੀ ਤੇ ਮਨਰੇਗਾ ਕਮਜੋਰ ਕਰਨ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ ਰਹੀ ਤੇ ਹਰ ਸਾਲ ਮਨਰੇਗਾ ਦਾ ਬਜਟ ਘਟਾਇਆ ਜਾ ਰਿਹਾ । ਆਗੂਆ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਮੋਦੀ ਹਕੂਮਤ ਦੇ ਰਸਤੇ ਤੇ ਚੱਲ ਰਹੀ ਹੈ ਤੇ ਮਨਰੇਗਾ ਕਾਨੂੰਨ ਦਾ ਘਾਣ ਕਰ ਰਹੀ ਹੈ ।

     ਆਗੂਆ ਨੇ ਕਿਹਾ ਕਿ ਲਾਲ ਝੰਡੇ ਦੀ ਪਾਰਲੀਮੈਟ ਵਿੱਚ ਤਾਕਤ ਦੇ ਬਲਬੂਤੇ ਹੌਦ ਵਿੱਚ ਆਈ ਮਨਰੇਗਾ ਸਕੀਮ ਦੀ ਰਾਖੀ ਜੱਥੇਬੰਦ ਹੋ ਕੇ ਸੰਘਰਸ ਦੇ ਰਾਹੀ ਕੀਤੀ ਜਾ ਸਕਦੀ ਤੇ ਇਸ ਦਾ ਵਿਸਥਾਰ ਕੀਤਾ ਜਾ ਸਕਦਾ ਹੈ।

  ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸਾਥੀ ਗੁਰਪਿਆਰ ਸਿੰਘ ਫੱਤਾ, ਮੱਘਰ ਸਿੰਘ ਮੀਰਪੁਰ , ਪੂਰਨ ਸਿੰਘ ਸਰਦੂਲਗੜ੍ਹ , ਰਤਨ ਭੋਲਾ, ਸੰਕਰ ਸਿੰਘ ਜਟਾਣਾਂ , ਕਾਲਾ ਖਾਂ ਭੰਮੇ , ਅਜੀਤ ਸਿੰਘ ਜਟਾਣਾ , ਸੁਰਜੀਤ ਸਿੰਘ ਜਟਾਣਾਂ , ਮੱਘਰ ਸਿੰਘ ਜਟਾਣਾ ਟਿੱਬੀ , ਗੁਰਦਰਸਨ ਸਿੰਘ ਆਦਮਕੇ , ਮੱਖਣ ਸਿੰਘ ਰਾਮਾਨੰਦੀ , ਬਲਵੰਤ ਸਿੰਘ ਆਦਮਕੇ , ਪਿਆਰਾ ਸਿੰਘ ਆਦਮਕੇ ਤੇ ਵੀਰਪਾਲ ਕੌਰ ਮੀਰਪੁਰਕਲਾ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ।