ਬੁਢਲਾਡਾ:-(ਦਵਿੰਦਰ ਸਿੰਘ ਕੋਹਲ਼ੀ)-ਕੈਮਿਸਟ ਐਸੋਸੀਏਸ਼ਨ ਦੀ ਇੱਕ ਅਹਿਮ ਮੀਟਿੰਗ ਹੋਈ। ਜਿਸਦੀ ਅਗਵਾਈ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ-ਅਸ਼ੋਕ ਕੁਮਾਰ ਰਸਵੰਤਾ ਦੀ ਵੱਲੋਂ ਕੀਤੀ ਗਈ।ਇਸ ਮੌਕੇ ਪੱਤਰਕਾਰਾਂ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਚਲਾਈ ਗਈ ਹੈ ਉਸਦਾ ਕੈਮਿਸਟ ਐਸੋਸੀਏਸ਼ਨ ਬੁਢਲਾਡਾ ਸ਼ਲਾਘਾ ਕਰਦੀ ਹੈ ਅਤੇ ਤਹਿ ਦਿਲੋ ਯੋਗਦਾਨ ਦੇ ਰਹੀ ਹੈ ਅਤੇ ਨਾਲ ਹੀ ਇਹੀ ਮੰਗ ਵੀ ਕੀਤੀ ਹੈ ਕਿ ਹਰ ਕੈਮਿਸਟ ਨੂੰ ਸ਼ਕ ਦੀ ਨਜ਼ਰ ਨਾਲ ਨਾ ਦੇਖਿਆ ਜਾਵੇ । ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਯਕੀਨਨ ਤੌਰ ਤੇ ਜੇ ਕੋਈ ਨਸ਼ਾ ਵਿਕਰੀ ਮਿਲਦੀ ਹੈ ਤਾ ਉਸ ਨੂੰ ਸਖਤ ਸਜ਼ਾ ਦਿੱਤੀ ਜਾਵੇ ਤੇ ਕਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ ।ਇਸ ਮੌਕੇ ਸੈਕਰੇਟਰੀ ਦੀਵਾਨ ਚੰਦ , ਉਪ ਪ੍ਰਧਾਨ-ਨਰਿੰਦਰ ਢੀਂਗਰਾ , ਕੈਸ਼ੀਅਰ- ਕਮਲਜੀਤ ਸਿੰਘ (ਬੌਬੀ) , ਰਾਜੀਵ ਗਰਗ ਅਤੇ ਹੋਰ ਮੈਂਬਰ ਵੀ ਸ਼ਾਮਲ ਸਨ।
ਕੈਮਿਸਟ ਐਸੋਸੀਏਸ਼ਨ ਬਲਾਕ ਬੁਢਲਾਡਾ ਦੀ ਹੋਈ ਅਹਿਮ ਮੀਟਿੰਗ।
