ਕਾਂਗਰਸ ਪਾਰਟੀ ਦੇ ਸੀਨੀਅਰ ਵਾਈਸ ਪ੍ਰਧਾਨ ਹਰਵਿੰਦਰਦੀਪ ਸਿੰਘ ਸਵੀਟੀ ਦੀ ਅਗਵਾਈ ਹੇਠ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ।

ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਬੁਢਲਾਡਾ ਸ਼ਹਿਰ ਦੇ ਇੰਦਰਾ ਗਾਂਧੀ ਕਾਲਜ ਵਿਖੇ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਹਰਵਿੰਦਰਦੀਪ ਸਿੰਘ ਸਵੀਟੀ ਦੀ ਅਗਵਾਈ ਹੇਠ ਅੱਖਾਂ ਦਾ ਮੁਫ਼ਤ ਚੈੱਕ ਅੱਪ ਕੈਂਪ ਲਗਾਇਆ ਗਿਆ।ਇਸ ਕੈਂਪ ਦੇ ਦੌਰਾਨ ਅੱਖਾਂ ਦੇ ਮਾਹਰ ਡਾਕਟਰ ਸ਼ਵੇਤਾ ਜੈਨ,ਡਾਕਟਰ ਬਲਕਾਰ ਸਿੰਘ,ਡਾਕਟਰ ਰਾਹੁਲ ਜੀ ਟੋਹਾਣੇ ਵਾਲੇ ਆਦਿ ਦੀਆਂ ਟੀਮ ਵੱਲੋਂ 250 ਦੇ ਲਗਭਗ ਮਰੀਜ਼ਾਂ ਦਾ ਮੁਫ਼ਤ ਚੈੱਕ ਅੱਪ ਕੀਤਾ ਗਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਾਈਸ ਪ੍ਰਧਾਨ ਪੰਜਾਬ ਕਾਂਗਰਸ ਕਿਸਾਨ ਸੈੱਲ ਪੰਜਾਬ ਸਤਪਾਲ ਸਿੰਘ ਮੂਲੇਵਾਲ ਨੇ ਕਿਹਾ ਕਿ ਪਾਰਟੀ ਦੇ ਵੱਲੋਂ ਹਰ ਹਫ਼ਤੇ ਹਲਕੇ ਦੇ ਹਰ ਪਿੰਡ ਅਤੇ ਸ਼ਹਿਰ ਵਿੱਚ ਇਸ ਤਰ੍ਹਾਂ ਦੇ ਕੈਂਪ ਲਗਾਏ ਜਾਂਦੇ ਹਨ ਅਤੇ ਜਿਸ ਨਾਲ ਲੋਕਾਂ ਨੂੰ ਵੱਡੇ ਪੱਧਰ ਤੇ ਸਿਹਤ ਸੁਵਿਧਾਵਾਂ ਪ੍ਰਾਪਤ ਹੋ ਰਹੀਆਂ ਹਨ।।ਉਨ੍ਹਾਂ ਕਿਹਾ ਕਿ ਅੱਖਾਂ ਦਾ ਦਾਨ ਮਹਾਂਦਾਨ ਹੁੰਦਾ ਹੈ।ਜਿਸਦਾ ਦੇਣ ਕੋਈ ਨਹੀਂ ਪੂਰਾ ਕਰ ਸਕਦਾ। ਉਨ੍ਹਾਂ ਦਾਨੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।ਇਸ ਤੋਂ ਇਲਾਵਾ ਅੱਖਾਂ ਤੋਂ ਬਿਮਾਰ ਲੋਕਾਂ ਨੂੰ ਐਨਕਾਂ ਵੀ ਬਿਲਕੁਲ ਮੁਫ਼ਤ ਵੰਡੀਆਂ ਗਈਆਂ ਅਤੇ ਦਵਾਈਆਂ ਵੀ ਦਿੱਤੀਆਂ ਗਈਆਂ।ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਆਲਮਪੁਰ ਮੰਦਰਾਂ,ਰਿਓਂਦ ਕਲਾਂ,ਸੇ਼ਰਖਾਂ ਅਤੇ ਬੋਹਾ ਵਿਖੇ ਅਜਿਹੇ ਕੈਂਪ ਲਗ ਚੁੱਕੇ ਹਨ।ਜਿਸ ਵਿੱਚ ਮਰੀਜ਼ਾਂ ਦੀ ਮੁਫ਼ਤ ਸਰਜਰੀ ਅਤੇ ਅੱਖਾਂ ਦਾ ਇਲਾਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਗੇ ਵੀ ਅਜਿਹੇ ਕੈਂਪ ਲਗਾਤਾਰ ਚੱਲਦੇ ਰਹਿਣਗੇ ਅਤੇ ਪੀੜਤ ਲੋੜਵੰਦ ਲੋਕ ਇਸ ਮੁਹਿੰਮ ਦਾ ਫਾਇਦਾ ਉਠਾ ਕੇ ਆਪਣੇ ਅੱਖਾਂ ਦਾ ਆਪਰੇਸ਼ਨ ਕਰਵਾ ਸਕਦੇ ਹਨ। ਇਸ ਮੌਕੇ ਕਾਂਗਰਸੀ ਆਗੂ ਵੀਰਇੰਦਰ ਸਿੰਘ ਦਲਿਓ ਅਹਿਮਦਪੁਰ,ਹਰਬੰਸ ਸਿੰਘ ਖਿੱਪਲ ਅਤੇ ਹੋਰ ਮੈਂਬਰ ਹਾਜ਼ਰ ਸਨ।