ਬਾਰ ਐਸੋਸੀਏਸ਼ਨ ਬਰਨਾਲਾ ਦੀ ਹੋਈ ਚੋਣ ਵਿੱਚ ਪੰਕਜ ਬਾਂਸਲ ਪ੍ਰਧਾਨ ਤੇ ਤਲਵਿੰਦਰ ਸਿੰਘ ਮਸੌਣ ਮੀਤ ਪ੍ਰਧਾਨ ਤੇ ਸੈਕਟਰੀ ਕਰਨਵੀਰ ਸਿੰਘ ਮਾਨ ਬਣੇ 

ਬਰਨਾਲਾ,2,ਮਾਰਚ /ਕਰਨਪ੍ਰੀਤ ਕਰਨ /- ਬਾਰ ਐਸੋਸੀਏਸ਼ਨ ਬਰਨਾਲਾ ਦੀ ਹੋਈ ਚੋਣ ਵਿੱਚ ਪੰਕਜ ਬਾਂਸਲ ਨੇ ਪ੍ਰਧਾਨਗੀ ਦੀ ਚੋਣ ਜਿੱਤ ਲਈ ਹੈ। ਇਸ ਵਾਰ ਬਾਰ ਐਸੋਸੀਏਸ਼ਨ ਬਰਨਾਲਾ ਦੀ ਪ੍ਰਧਾਨਗੀ ਲਈ ਤਿੰਨ ਉਮੀਦਵਾਰ ਮੈਦਾਨ ਵਿੱਚ ਸਨ। ਇਸ ਤਿਕੋਣੇ ਮੁਕਾਬਲੇ ਵਿੱਚ ਐਡਵੋਕੇਟ ਪੰਕਜ ਬਾਂਸਲ ਨੇ 260 ਵੋਟਾਂ ਪ੍ਰਾਪਤ ਕਰਦਿਆਂ ਪ੍ਰਧਾਨਗੀ ਦੀ ਚੋਣ ਜਿੱਤ ਲਈ ਹੈ, ਜਦਕਿ ਉਹਨਾਂ ਦੇ ਮੁਕਾਬਲੇ ਚੋਣ ਲੜ ਰਹੇ ਐਡਵੋਕੇਟ ਇਕਬਾਲ ਸਿੰਘ ਗਿੱਲ ਨੂੰ 138 ਵੋਟਾਂ ਅਤੇ ਐਡਵੋਕੇਟ ਨਵੀਨ ਨੂੰ 180 ਵੋਟਾਂ ਮਿਲੀਆਂ ਹਨ। ਇਸੇ ਤਰਾਂ ਬਾਰ ਐਸੋਸੀਏਸ਼ਨ ਬਰਨਾਲਾ ਦੇ ਮੀਤ ਪ੍ਰਧਾਨ ਦੀ ਚੋਣ ਤਲਵਿੰਦਰ ਸਿੰਘ ਮਸੌਣ ਨੇ 295 ਵੋਟਾਂ ਪ੍ਰਾਪਤ ਕਰਕੇ ਜਿੱਤੀ ਹੈ, ਜਦੋਂਕਿ ਉਹਨਾਂ ਦੇ ਵਿਰੋਧੀ ਉਮੀਦਵਾਰ ਐਡਵੋਕੇਟ ਜੰਟਾ ਸਿੰਘ ਭੁੱਲਰ ਨੂੰ 200 ਵੋਟਾਂ ਪਈਆਂ ਹਨ। ਬਾਰ ਐਸੋਸੀਏਸ਼ਨ ਬਰਨਾਲਾ ਦੇ ਸੈਕਟਰੀ ਦੀ ਚੋਣ ਐਡਵੋਕੇਟ ਕਰਨਵੀਰ ਸਿੰਘ ਮਾਨ ਨੇ 313 ਪ੍ਰਾਪਤ ਕਰਦਿਆਂ ਜਿੱਤ ਲਈ ਹੈ, ਜਦਕਿ ਉਹਨਾਂ ਦੇ ਮੁਕਾਬਲੇ ਐਡਵੋਕੇਟ ਸੰਦੀਪ 180 ਵੋਟਾਂ ਹਾਸਲ ਕਰ ਸਕੇ ਹਨ। ਜੁਆਇੰਟ ਸੈਕਟਰੀ ਦੇ ਆਹੁਦੇ ਲਈ ਯਾਦਵ ਸ਼ਰਮਾ ਨੇ 259 ਵੋਟਾਂ ਲੈ ਜਿੱਤ ਹਾਸਲ ਕੀਤੀ ਹੈ, ਜਦਕਿ ਉਹਨਾਂ ਮੁਕਾਬਲੇ ਚੋਣ ਲੜਨ ਵਾਲੀ ਐਡਵੋਕੇਟ ਸਰਬਜੀਤ ਕੌਰ ਨੂੰ 235 ਵੋਟਾਂ ਮਿਲੀਆਂ ਹਨ।