ਕਿਰਤ ਵਿਭਾਗ ਕੈਂਪ ਲਗਾ ਕੇ ਕਿਰਤੀਆਂ ਨੂੰ ਸਹੁਲਤਾਂ ਪ੍ਰਤੀ ਪ੍ਰੇਰਿਤ ਕਰੇ।
ਮਾਨਸਾ 1 ਮਾਰਚ- ਗੁਰਜੰਟ ਸਿੰਘ ਸ਼ੀਂਹ ਕੰਨਸਟਰੰਸਨ ਵੈਲਫੇਅਰ ਬੋਰਡ ਅਧੀਨ ਮਿਲਣ ਵਾਲੀਆਂ ਸਹੂਲਤਾਂ ਲਾਭਪਾਤਰੀਆ ਨਾਂ ਮਿਲਣਾ ਕਿਰਤ ਵਿਭਾਗ ਵਿੱਚ ਫੈਲੇ ਭ੍ਰਿਸ਼ਟਾਚਾਰ ਤੇ ਅਣਗਹਿਲੀ ਦਾ ਸਿੱਟਾ ਹੈ। ਜਿਸ ਸਬੰਧੀ ਮਹਿਕਮਾ ਪਾਰਦਰਸ਼ੀ ਢੰਗ ਸਹੁਲਤਾਂ ਪ੍ਰਦਾਨ ਕਰਨ ਲਈ ਕਿਰਤੀਆਂ ਨੂੰ ਪ੍ਰੇਰਿਤ ਕਰਨ ਲਈ ਕੈਂਪ ਲਗਾਵੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਤੇ ਏਟਕ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਨੇ ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਸੀ ਪੀ ਆਈ ਦਫ਼ਤਰ ਵਿਖੇ ਪੇਂਟਰ ਯੂਨੀਅਨ ਦੀ ਮੀਟਿੰਗ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਆਗੂਆਂ ਨੇ ਸੂਬੇ ਦੀ ਮਾਨ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਕਿਰਤ ਵਿਭਾਗ ਦੀਆਂ ਨਾਕਾਮੀਆਂ, ਅਣਗਹਿਲੀ ਤੇ ਭ੍ਰਿਸ਼ਟਾਚਾਰ ਹੋਣ ਕਰਕੇ ਪਾਰਦਰਸ਼ੀ ਨਹੀਂ ਹੋ ਸਕੀ ਜਿਸ ਕਾਰਨ ਕਿਰਤੀ ਸਹੁਲਤਾਂ ਤੋਂ ਵਾਂਝੇ ਹਨ। ਉਹਨਾਂ ਮੰਗ ਕੀਤੀ ਜ਼ਿਲ੍ਹਾ ਮਾਨਸਾ ਵਿੱਚ ਮਾਨਸਾ ਸ਼ਹਿਰ, ਬੁਢਲਾਡਾ, ਸਰਦੂਲਗੜ੍ਹ, ਬਰੇਟਾ, ਜੋਗਾ ਵਿਖੇ ਕਿਰਤੀਆਂ ਲਈ ਅਰਾਮ ਕਰਨ ਲਈ ਸ਼ੈੱਡ ਬਣਾਉਣ, ਲਾਭਪਾਤਰੀ ਕਾਪੀਆਂ ਬਣਾਉਣ, ਪੈਨਸ਼ਨ, ਸ਼ਗਨ ਸਕੀਮ ਆਦਿ ਮੰਗਾਂ ਨੂੰ ਲਾਗੂ ਕੀਤਾ ਜਾਵੇ। ਮੰਗਾਂ ਨੂੰ ਲਾਗੂ ਨਾ ਕਰਨ ਖਿਲਾਫ ਜਥੇਬੰਦੀ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।
ਜਥੇਬੰਦੀ ਦੇ ਪ੍ਰਧਾਨ ਜੀਤ ਰਾਮ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੌਰਾਨ ਮੰਗਾਂ ਸਬੰਧੀ ਮੰਗ ਪੱਤਰ ਸਬੰਧਤ ਕਿਰਤ ਵਿਭਾਗ ਦਿੱਤਾ ਜਾਵੇਗਾ।
ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਭੁਪਿੰਦਰ ਸਿੰਘ ਭਿੰਦੀ, ਪਵਨ ਕੁਮਾਰ, ਸੁਰਿੰਦਰ ਸਿੰਘ ਛਿੰਦੀ, ਜਗਸੀਰ ਸਿੰਘ ਕਾਲਾ, ਬਲਜਿੰਦਰ ਸਿੰਘ,ਨੋਜਵਾਨ ਸਭਾ ਦੇ ਹਰਪ੍ਰੀਤ ਸਿੰਘ ਮਾਨਸਾ ਆਦਿ ਆਗੂਆਂ ਨੇ ਸੰਬੋਧਨ ਕੀਤਾ।