ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)- ਕਾਲਾ ਬਾਬਾ ਭਗਤ ਅਤੇ ਪਿੰਡ ਸੈਦੇਵਾਲਾ ਦੇ ਸਾਬਕਾ ਸਰਪੰਚ ਲੋਕਾਂ ਲਈ ਇੱਕ ਮਿਸਾਲ ਬਣ ਚੁੱਕੇ ਹਨ। ਉਨ੍ਹਾਂ ਵੱਲੋਂ ਚਲਾਏ ਜਾ ਰਹੇ ਡੇਰੇ ਵਿੱਚ ਦੂਰ ਦਰਾਡੇ ਤੋਂ ਸੰਗਤਾਂ ਆਪਣੀਆਂ ਮੁਰਾਦਾਂ ਅਤੇ ਮੰਨਤਾਂ ਪੂਰੀਆਂ ਕਰਨ ਲਈ ਆਉਂਦੇ ਜਾਂਦੇ ਹਨ।ਜਿਸ ਵਿੱਚ ਉਨ੍ਹਾਂ ਨੂੰ ਅਸੀਸਾਂ ਦੇ ਕੇ ਹਰ ਸੁਪਨੇ ਪੂਰੇ ਕਰਦੇ ਹਨ, ਜਿਵੇਂ ਕਿ ਔਰਤਾਂ ਨੂੰ ਬੱਚਿਆਂ ਦੀ ਦਾਤਾਂ ਦਿੱਤੀਆਂ ਗਈਆ ਹਨ, ਜਿਸ ਦੀ ਉਦਾਹਰਨ ਕੁਝ ਦਿਨ ਪਹਿਲਾਂ ਪਿੰਡ ਵਿਖੇ ਬੇਔਲਾਦ ਪਰਿਵਾਰ ਦੇ ਘਰ ਸੰਤਾਨ ਪੈਦਾ ਹੋ ਕੇ ਪਰਿਵਾਰ ਵਿਚ ਖੁਸ਼ੀਆਂ ਪੈਦੀਆਂ ਕਰਵਾਈਆਂ ਹਨ।ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਹਾਰਾਜ ਬਾਬਾ ਸਮਝ ਨਾਥ ਖ਼ਾਨਗਾਹ ਵਾਲੇ ਪੀਰ ਦੇ ਉਹ ਸਕੇ ਪੜਪੋਤੇ ਹਨ । ਉਨ੍ਹਾਂ ਦੱਸਿਆ ਕਿ ਮਹਾਰਾਜ ਦੇ ਅੱਖਾਂ ਨਹੀਂ ਸਨ, ਉਨ੍ਹਾਂ ਅੱਖਾਂ ਨਾ ਹੋਣ ਦੇ ਬਾਵਜੂਦ ਵੀ ਬੰਦਗੀ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਚਲਾਏ ਇਸ ਡੇਰੇ ਵਿੱਚ ਕੋਈ ਵੀ ਵਹਿਮ ਭਰਮ ਨਹੀਂ,ਕੋਈ ਸਵਾਰਥ ਜਾਂ ਲਾਲਚ ਨਹੀਂ ਹੁੰਦਾ,ਕਿਸੇ ਨੂੰ ਇੱਥੇ ਆਉਣ ਤੇ ਨਿਰਾਸ਼ਾ ਹੱਥ ਨਹੀਂ ਲੱਗਦੀ ਅਤੇ ਦੁੱਖੀਆਂ ਦੇ ਦੁੱਖ ਦੂਰ ਹੁੰਦੇ ਹਨ।ਉਨ੍ਹਾਂ ਕਿਹਾ ਡੇਰੇ ਆਉਣ ਵਾਲੀਆਂ ਸੰਗਤਾਂ ਵਿੱਚੋਂ ਕਈਆਂ ਦੀਆਂ ਮੰਨਤਾਂ ਪੂਰੀਆਂ ਹੋਈਆਂ ਹਨ;ਬੀਬੀਆਂ ਦੇ ਬੱਚੇ ਹੋਏ, ਨੌਜਵਾਨ ਵਿਦੇਸ਼ਾਂ ਵਿੱਚ ਪੱਕੇ ਹੋਏ ਅਤੇ ਕਈ ਨੌਕਰੀਆਂ ਲੱਗੇ ਹਨ।ਜਿਸ ਵਿੱਚ ਕੋਈ ਵੀ ਟੂਣਾ ਜਾਦੂ ਨਹੀਂ ਅਤੇ ਸੰਗਤਾਂ ਦਿੱਲੀ,ਬੰਬੇ ਅਤੇ ਵਿਦੇਸ਼ਾਂ ਤੋਂ ਵੀ ਸੰਤਾਂ ਦੇ ਦਰਸ਼ਨ ਲਈ ਆਉਂਦੇ ਹਨ ਅਤੇ ਉਨ੍ਹਾਂ ਨੂੰ ਸੰਤਾਂ ਤੋਂ ਆਸ਼ੀਰਵਾਦ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਇਸ ਡੇਰੇ ਉੱਤੇ ਕਈ ਨਾਮਵਰ ਕਲਾਕਾਰ ਜਿਵੇਂ ਕਿ ਸੁਰਿੰਦਰ ਸ਼ਿੰਦਾ,ਲਾਭਹੀਰਾ, ਕੌਰ ਬੀ,ਆਰ.ਨੇਤ,ਪਾਲੀ ਦੇਤਵਾਲੀਆ, ਦੁਰਗਾ ਰੰਗੀਲਾ,ਅਰਸ਼ਦੀਪ ਚੋਟੀਆ,ਬਲਵੀਰ ਚੋਟੀਆ, ਹਰਪਾਲ ਕਲੀਪੁਰ ਆਦਿ ਆ ਚੁੱਕੇ ਹਨ।ਇਸ ਡੇਰੇ ਵਿੱਚ ਬੇਸਹਾਰਾ ਲੜਕੀਆਂ ਦੇ ਵਿਆਹ ਵੀ ਕੀਤੇ ਜਾਂਦੇ ਹਨ ਅਤੇ ਨੌਜਵਾਨਾਂ ਨੂੰ ਬਾਹਰ ਭੇਜਣ ਦੀ ਸੱਖਣਾਂ ਸੁਖਦੇ ਹਨ।
ਕਾਲਾ ਬਾਬਾ ਭਗਤ ਸੈਦੇਵਾਲਾ ਲੋੜਵੰਦਾਂ ਲਈ ਬਣ ਰਿਹੈ ਮਸੀਹਾ, ਬੇਔਲਾਦ ਦੀ ਮੰਨਤ ਕੀਤੀ ਪੂਰੀ।
